ਲੁਧਿਆਣਾ ਦੇ ਗੋਦਾਮ 'ਚ ਅੱਧੀ ਰਾਤੀਂ ਲੱਗੀ ਭਿਆਨਕ ਅੱਗ, ਫਟੇ 2 ਸਿਲੰਡਰ (ਵੀਡੀਓ)

Friday, Dec 20, 2019 - 12:22 PM (IST)

ਲੁਧਿਆਣਾ (ਰਿਸ਼ੀ) : ਇੱਥੇ ਰਾਮ ਨਗਰ ਬਿਹਾਰੀ ਕਾਲੋਨੀ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਲੱਕੜ ਦੇ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਰਾਤ ਦੀ 2.30 ਵਜੇ ਦੀ ਲੱਗੀ ਅੱਗ ਸਵੇਰੇ 5.30 ਵਜੇ ਤੱਕ ਵੀ ਨਹੀਂ ਬੁਝਾਈ ਜਾ ਸਕੀ।

PunjabKesari

ਉੱਥੇ ਹੀ ਇਸ ਅੱਗ ਕਾਰਨ 2 ਸਿਲੰਡਰ ਵੀ ਫਟ ਗਏ ਅਤੇ ਕਮਰੇ 'ਚ ਸੁੱਤੇ ਹੋਏ 3 ਵਿਅਕਤੀਆਂ ਨੇ ਭੱਜ ਕੇ ਮਸਾਂ ਆਪਣੀ ਜਾਨ ਬਚਾਈ। ਅੱਗ ਬੁਝਾਉਣ ਲਈ ਹੁਣ ਤੱਕ ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਆ ਚੁੱਕੀਆਂ ਹਨ। ਫਿਲਹਾਲ ਪੁਲਸ ਵੀ ਮੌਕੇ 'ਤੇ ਪੁੱਜੀ ਹੋਈ ਹੈ।

PunjabKesari


author

Babita

Content Editor

Related News