ਕੁਰਕੁਰਿਆਂ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ (ਤਸਵੀਰਾਂ)
Friday, Jul 27, 2018 - 08:58 AM (IST)
ਜਲਾਲਾਬਾਦ (ਸੇਤੀਆ) : ਸਥਾਨਕ ਟਿਵਾਣਾ ਰੋਡ 'ਤੇ ਸਥਿਤ ਕੁਰਕੁਰਿਆਂ ਦੇ ਇਕ ਗੋਦਾਮ ਨੂੰ ਭਿਆਨਕ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਸ੍ਰੀ ਬਾਲਾ ਜੀ ਸਟੋਰ 'ਆਨੰਦ ਏਜੰਸੀ' ਦੇ ਮਾਲਕ ਅਸ਼ਨੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਸਵੇਰੇ 7.45 ਵਜੇ ਪਤਾ ਲੱਗਿਆ ਕਿ ਉਨ੍ਹਾਂ ਦੇ ਗੋਦਾਮ 'ਚ ਅੱਗ ਲੱਗ ਗਈ ਹੈ। ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਕਿ ਗੋਦਾਮ 'ਚ ਅੱਗ ਦੇ ਭਾਂਬੜ ਮਚੇ ਹੋਏ ਸਨ।

ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਜਦੋਂ ਤੱਕ ਫਾਇਰ ਬ੍ਰਿਗੇਡ ਮੌਕੇ 'ਤੇ ਪੁੱਜੀ ਤਾਂ ਗੋਦਾਮ 'ਚ ਰੱਖਿਆ ਸਾਰਾ ਮਾਲ ਤੇ 4 ਛੋਟੇ ਹਾਥੀ ਵੀ ਸੜ ਕੇ ਸੁਆਹ ਹੋ ਚੁੱਕੇ ਸਨ।

ਫਰਮ ਮਾਲਕ ਦਾ ਕਹਿਣਾ ਹੈ ਕਿ ਇਹ ਅੱਗ ਜਾਣ-ਬੁੱਝ ਕੇ ਲਾਈ ਗਈ ਹੈ ਕਿਉਂਕਿ ਜਦੋਂ ਉਹ ਗੋਦਾਮ 'ਚ ਪੁੱਜੇ ਤਾਂ ਉਸ ਦੇ ਸ਼ਟਰ ਕੋਲ ਮਾਚਿਸ ਦੀ ਤੀਲੀ ਪਈ ਹੋਈ ਸੀ। ਫਰਮ ਮਾਲਕ ਮੁਤਾਬਕ ਇਸ ਹਾਦਸੇ ਕਾਰਨ ਉਨ੍ਹਾਂ ਦਾ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
