ਸ਼ਾਰਟ ਸਰਕਟ ਨਾਲ ਦੁੱਧ ਦੇ ਪ੍ਰੋਡਕਟਸ ਬਣਾਉਣ ਵਾਲੀ ਫੈਕਟਰੀ ''ਚ ਲੱਗੀ ਅੱਗ

Sunday, Jun 10, 2018 - 12:58 AM (IST)

ਸ਼ਾਰਟ ਸਰਕਟ ਨਾਲ ਦੁੱਧ ਦੇ ਪ੍ਰੋਡਕਟਸ ਬਣਾਉਣ ਵਾਲੀ ਫੈਕਟਰੀ ''ਚ ਲੱਗੀ ਅੱਗ

ਲੁਧਿਆਣਾ (ਰਿਸ਼ੀ) - ਡੇਹਲੋਂ ਰੋਡ 'ਤੇ ਸਥਿਤ ਪਿਓਰ ਮਿਲਕ ਪ੍ਰੋਡਕਟ ਫੈਕਟਰੀ 'ਚ ਬੀਤੀ ਰਾਤ ਸ਼ਾਰਟ-ਸਰਕਟ ਨਾਲ ਅੱਗ ਲੱਗ ਗਈ। ਪਤਾ ਲੱਗਦੇ ਹੀ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਵਿਭਾਗ ਦੀ 1 ਗੱਡੀ ਨੇ ਕਈ ਘੰਟਿਆਂ ਦੀ ਸਖਤ ਮੁਸ਼ੱਕਤ ਦੇ ਬਾਅਦ ਅੱਗ 'ਤੇ ਕਾਬੂ ਪਾਇਆ।
ਜਾਣਕਾਰੀ ਦਿੰਦਿਆਂ ਮਾਲਕ ਚੰਨੀ ਬਜਾਜ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ 'ਚ ਦੇਸੀ ਘਿਉ ਤੇ ਸੁੱਕਾ ਦੁੱਧ ਬਣਦਾ ਹੈ। ਰੋਜ਼ਾਨਾ ਦੀ ਤਰ੍ਹਾਂ ਸ਼ੁੱਕਰਵਾਰ ਸ਼ਾਮ ਲਗਭਗ 7 ਵਜੇ ਫੈਕਟਰੀ ਦੇ ਐਡਮਿਨ ਬਲਾਕ ਦਾ ਸਟਾਫ ਛੁੱਟੀ ਕਰ ਕੇ ਚਲਾ ਗਿਆ ਜਦਕਿ ਫੈਕਟਰੀ ਦੇ ਦੂਜੇ ਹਿੱਸੇ 'ਚ ਰਾਤ ਨੂੰ ਕੁਝ ਮਜ਼ਦੂਰ ਕੰਮ ਕਰ ਰਹੇ ਸਨ। ਐਡਮਿਨ ਬਲਾਕ ਦੇ ਨਾਲ ਹੀ ਰਿਕਾਰਡ ਰੂਮ ਹੈ। ਰਾਤ ਲਗਭਗ 12.30 ਵਜੇ ਸਕਿਓਰਿਟੀ ਗਾਰਡ ਮੁਖਤਿਆਰ ਸਿੰਘ ਨੇ ਧੂੰਆਂ ਨਿਕਲਦਾ ਦੇਖ ਰੌਲਾ ਪਾਇਆ, ਜਿਸ ਤੋਂ ਬਾਅਦ ਸਾਰੇ ਬਚਾਅ ਕਾਰਜ 'ਚ ਜੁਟ ਗਏ। ਮਾਲਕ ਅਨੁਸਾਰ ਅੱਗ ਲੱਗਣ ਨਾਲ ਅੰਦਰ ਪਿਆ 3 ਲੱਖ 65 ਹਜ਼ਾਰ ਕੈਸ਼, 15 ਸਾਲ ਪੁਰਾਣਾ ਫੈਕਟਰੀ ਦਾ ਸਾਰਾ ਰਿਕਾਰਡ, ਕੰਪਿਊਟਰ, ਐੱਲ. ਈ. ਡੀ. ਸਮੇਤ ਹੋਰ ਇਲੈਕਟ੍ਰਾਨਿਕ ਸਾਮਾਨ ਸੜ ਕੇ ਸੁਆਹ ਹੋ ਗਿਆ।


Related News