ਮੋਹਾਲੀ : ਗੱਤਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

03/26/2019 11:45:03 AM

ਮੋਹਾਲੀ (ਕੁਲਦੀਪ) : ਮੋਹਾਲੀ ਦਾ ਇੰਡਸਟਰੀਅਲ ਏਰੀਆ ਮੰਗਲਵਾਰ ਨੂੰ ਇਕ ਵਾਰ ਫਿਰ ਗੱਤੇ ਦੀ ਫੈਕਟਰੀ 'ਚ ਅੱਗ ਲੱਗਣ ਕਾਰਨ ਕਾਲੇ ਧੂੰਏਂ 'ਚ ਘਿਰ ਗਿਆ ਅਤੇ ਗੱਤੇ ਦਾ ਜ਼ਹਿਰੀਲਾ ਧੂੰਆਂ ਆਸਮਾਨ 'ਚ ਦੂਰ-ਦੂਰ ਤੱਕ ਉੱਡਦਾ ਦਿਖਾਈ ਦੇਣ ਲੱਗਾ। ਪ੍ਰਾਪਤ ਜਾਣਕਾਰੀ ਮੁਤਾਬਕ ਇੰਡਸਟਰੀਅਲ ਏਰੀਆ ਫੇਜ਼-8ਬੀ, ਡੀ-217 ਸਥਿਤ ਗੱਤੇ ਦੀ ਫੈਕਰਟੀ 'ਚ ਅੱਜ ਸਵੇਰੇ 6 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਲਗਭਗ ਸਾਢੇ 3 ਘੰਟੇ ਦੀ ਮੁਸ਼ੱਕਤ ਸਦਕਾ ਅੱਗ 'ਤੇ ਕਾਬੂ ਪਾਇਆ। ਇਸ ਸਬੰਧੀ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਇਸ ਅੱਗ ਨਾਲ ਉਨ੍ਹਾਂ ਦੀ ਫੈਕਟਰੀ 'ਚ ਕਰੋੜਾਂ ਰੁਪਏ ਦਾ ਗੱਤਾ ਅਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ। 
ਕੈਮੀਕਲ ਫੈਕਟਰੀ 'ਚ ਵੀ ਲੱਗ ਚੁੱਕੀ ਹੈ ਅੱਗ 
ਦੱਸਣਯੋਗ ਹੈ ਕਿ ਇੰਡਸਟਰੀਅਲ ਏਰੀਆ 'ਚ ਪਿਛਲੇ ਕਰੀਬ 10 ਦਿਨਾਂ ਦੇ ਅੰਦਰ ਫੈਕਟਰੀ 'ਚ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਇੰਡਸਟਰੀਅਲ ਏਰੀਆ ਫੇਜ਼-8 'ਚ ਇਕ ਕੈਮੀਕਲ ਦੀ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ ਸੀ, ਜਿਸ 'ਤੇ ਕਈ ਘੰਟਿਆਂ ਦੀ ਮਿਹਨਤ ਸਦਕਾ ਚੰਡੀਗੜ੍ਹ ਅਤੇ ਮੋਹਾਲੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਬੂ ਪਾਇਆ ਸੀ।


Babita

Content Editor

Related News