ਡੱਡੂਮਾਜਰਾ ਦੇ ''ਡੰਪਿੰਗ ਗਰਾਊਂਡ'' ''ਚ ਫਿਰ ਲੱਗੀ ਅੱਗ

Saturday, May 23, 2020 - 04:11 PM (IST)

ਡੱਡੂਮਾਜਰਾ ਦੇ ''ਡੰਪਿੰਗ ਗਰਾਊਂਡ'' ''ਚ ਫਿਰ ਲੱਗੀ ਅੱਗ

ਚੰਡੀਗੜ੍ਹ (ਕੁਲਦੀਪ) : ਡੱਡੂਮਾਜਰਾ ਦੇ ਡੰਪਿੰਗ ਗਰਾਊਂਡ 'ਚ ਸ਼ਨੀਵਾਰ ਨੂੰ ਫਿਰ ਅਚਾਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਅੱਗ ਨੂੰ ਕਾਬੂ ਪਾਉਣ 'ਚ ਜੁੱਟ ਗਈ। ਫਿਲਹਾਲ ਮੌਕੇ 'ਤੇ ਆਲਾ ਅਧਿਕਾਰੀ ਮੌਜੂਦ ਹਨ। ਦੱਸ ਦੇਈਏ ਕਿ ਇਸ ਡੰਪਿੰਗ ਗਰਾਊਂਡ 'ਚ ਤਿੰਨ ਦਿਨ ਪਹਿਲਾਂ ਵੀ ਅੱਗ ਲੱਗ ਗਈ ਸੀ। ਦੇਖਦੇ ਹੀ ਦੇਖਦੇ ਪੂਰੀ ਕਾਲੋਨੀ 'ਚ ਧੂੰਆਂ ਹੀ ਧੂੰਆਂ ਹੋ ਗਿਆ ਸੀ।

PunjabKesari

ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਘੁਟਣ ਦੇ ਨਾਲ-ਨਾਲ ਖਾਰਿਸ਼ ਦੀ ਵੀ ਸ਼ਿਕਾਇਤ ਹੋਣ ਲੱਗੀ ਸੀ। ਇਹ ਵੀ ਦੱਸਣਯੋਗ ਹੈ ਕਿ ਕੂੜੇ ਦੀ ਬਦਬੂ ਨਾਲ ਚੰਡੀਗੜ੍ਹ ਅਤੇ ਡੰਪਿੰਗ ਗਰਾਊਂਡ ਦੇ ਨੇੜੇ-ਤੇੜੇ ਦੇ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਕਰੋੜਾਂ ਰੁਪਿਆ ਖਰਚ ਦਿੱਤਾ ਗਿਆ ਪਰ ਹਾਲਾਤ ਅਜੇ ਵੀ ਜਿਉਂ ਦੇ ਤਿਉਂ ਬਣੇ ਹੋਏ ਹਨ। ਕਰੋੜਾਂ ਰੁਪਏ ਖਰਚਣ ਤੋਂ ਬਾਅਦ ਵੀ ਲੋਕਾਂ ਨੂੰ ਡੰਪਿੰਗ ਗਰਾਊਂਡ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
 


author

Babita

Content Editor

Related News