ਫਤਿਹਗੜ੍ਹ ਸਾਹਿਬ ''ਚ ਬੈਂਕ ਨੂੰ ਲੱਗੀ ਅੱਗ, ਸੜ ਕੇ ਸੁਆਹ ਹੋਇਆ ਸਮਾਨ

Monday, Aug 09, 2021 - 09:53 AM (IST)

ਫਤਿਹਗੜ੍ਹ ਸਾਹਿਬ ''ਚ ਬੈਂਕ ਨੂੰ ਲੱਗੀ ਅੱਗ, ਸੜ ਕੇ ਸੁਆਹ ਹੋਇਆ ਸਮਾਨ

ਫਤਿਹਗੜ੍ਹ ਸਾਹਿਬ (ਵਿਪਨ) : ਸਰਹਿੰਦ ਮੰਡੀ ਦੇ ਨਵੇਂ ਫਲਾਈ ਓਵਰ ਨੇੜੇ ਸਥਿਤ ਕੈਨਰਾ ਬੈਂਕ ਨੂੰ ਐਤਵਾਰ ਰਾਤ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਬੈਂਕ 'ਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਤੋਂ ਪਹਿਲਾਂ ਕਿ ਅੱਗ ਭਿਆਨਕ ਰੂਪ ਧਾਰਨ ਕਰਦੀ, ਇਸ 'ਤੇ ਕਾਬੂ ਪਾ ਲਿਆ ਗਿਆ।

PunjabKesari

ਜਾਣਕਾਰੀ ਮੁਤਾਬਕ ਬੈਂਕ 'ਚੋਂ ਧੂੰਆਂ ਨਿਕਲਦਾ ਦੇਖ ਕੇ ਕੁੱਝ ਰਾਹਗੀਰਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਵੱਲੋਂ ਨਗਰ ਕੌਂਸਲ ਸਰਹਿੰਦ ਤੋਂ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੂੰ ਬੁਲਾ ਕੇ ਅੱਗ 'ਤੇ ਕਾਬੂ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। 
 


author

Babita

Content Editor

Related News