ਕਕਰਾਲਾ 'ਚ ਕਣਕ ਨੂੰ ਲੱਗੀ ਅੱਗ, ਵੱਡਾ ਨੁਕਸਾਨ ਹੋਣ ਤੋਂ ਬਚਾ
Wednesday, Apr 22, 2020 - 05:40 PM (IST)
ਪਾਤੜਾ (ਮਾਨ) : ਪਾਤੜਾ ਸਮਾਣਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਕਕਰਾਲਾ ਭਾਈਕਾ ਵਿਖੇ ਕਣਕ ਨੂੰ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਦੁਪਹਿਰ ਵੇਲੇ ਲੱਗੀ ਅੱਗ ਨੇ ਇਲਾਕੇ ਦੇ ਕਿਸਾਨਾਂ ਨੂੰ ਪਰੇਸ਼ਾਨੀ 'ਚ ਪਾ ਦਿੱਤਾ। ਜਿਵੇਂ ਹੀ ਅੱਗ ਲੱਗਣ ਦਾ ਪਤਾ ਚੱਲਿਆ ਤਾਂ ਆਪ ਮੁਹਾਰੇ ਲੋਕਾਂ ਨੇ ਪਿੰਡਾਂ 'ਚ ਅਨਾਊਸਮੇਂਟ ਕਰਵਾ ਕੇ ਲੋਕਾਂ ਨੂੰ ਅੱਗ 'ਤੇ ਕਾਬੂ ਪਾਉਣ ਦੇ ਅਪੀਲ ਕੀਤੀ। ਜਿਸ ਦੇ ਚਲਦੇ ਟਰੈਕਟਰ ਲੈ ਕੇ ਕਿਸਾਨ ਵੱਡੀ ਗਿਣਤੀ 'ਚ ਪੁੱਜੇ ਅਤੇ ਫਾਇਰ ਬ੍ਰਿਗੇਡ ਦਸਤਾ ਵੀ ਮੌਕੇ 'ਤੇ ਹੀ ਪਹੁੰਚ ਗਿਆ।
ਇਹ ਵੀ ਪੜ੍ਹੋ ► ਭਾਰੀ ਮੀਂਹ : 'ਕੋਰੋਨਾ' ਅਤੇ ਰੱਬ ਦੋਵਾਂ ਨੇ ਝੰਬਿਆਂ ਕਿਸਾਨ
ਜਾਣਕਾਰੀ ਅਨੁਸਾਰ ਕੰਵਾਇਨ ਕਣਕ ਵੱਡ ਰਹੀ ਸੀ। ਉਸ ਸਮੇਂ ਅੱਗ ਦਾ ਪਤੰਗਾ ਕੰਵਾਇਨ 'ਚੋਂ ਨਿਕਲ ਕੇ ਕਣਕ 'ਤੇ ਡਿੱਗ ਗਿਆ, ਜਿਸ ਕਾਰਨ ਅਮਰੀਕ ਸਿੰਘ ਦੇ ਦੋ ਏਕੜ ਨਾੜ ਅਤੇ ਅੱਧਾ ਏਕੜ ਕਣਕ ਅਤੇ ਗੁਰਭੇਜ ਸਿੰਘ ਪੁੱਤਰ ਦਰਸ਼ਨ ਸਿੰਘ ਦਾ ਡੇਢ ਏਕੜ ਨਾੜ ਸੜ ਗਿਆ ਹੈ। ਮੌਕੇ 'ਤੇ ਪੁੱਜੇ ਵੱਡੀ ਗਿਣਤੀ 'ਚ ਕਿਸਾਨਾ ਵੱਲੋਂ ਟਰੈਕਟਰਾਂ ਨਾਲ-ਨਾਲ ਲਗਦੀ ਜ਼ਮੀਨ ਨੂੰ ਵਾਹ ਕੇ ਮਾਰੀ ਹਿੰਮਤ ਨੇ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਲਿਆ ਹੈ। ਮੌਕੇ 'ਤੇ ਪੁੱਜੇ ਥਾਣਾ ਮੁਖੀ ਇੰਸ. ਰਣਬੀਰ ਸਿੰਘ ਅਤੇ ਚੌਕੀ ਇੰਚਾਰਜ ਸਵਰਨ ਸਿੰਘ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ ► ਸਰਕਾਰ ਤੋਂ ਆਸ ਨਹੀਂ, ਇਸ ਸੁਸਾਇਟੀ ਨੇ 90 ਲੋਕ ਇੰਦੌਰ ਤੋਂ ਪੰਜਾਬ ਪਹੁੰਚਾਏ ► ਕੋਰੋਨਾ ਵਾਇਰਸ : ਜਵਾਹਰਪੁਰ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਨਵਾਂਗਰਾਓਂ 'ਤੇ