ਸਾਬਕਾ ਫ਼ੌਜੀ ਦੇ ਘਰ ਮਚੇ ਅੱਗ ਦੇ ਭਾਂਬੜ, ਲੱਖਾਂ ਰੁਪਏ ਦਾ ਨੁਕਸਾਨ
Friday, Feb 02, 2024 - 06:10 PM (IST)
ਸਾਦਿਕ (ਪਰਮਜੀਤ) : ਬੀਤੀ ਰਾਤ ਸਾਦਿਕ ਨੇੜੇ ਪਿੰਡ ਬੀਹਲੇਵਾਲਾ ਵਿਖੇ ਇੱਕ ਸਾਬਕਾ ਫ਼ੌਜੀ ਦੇ ਘਰ ਅਚਾਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਘਰ ਦਾ ਸਮਾਨ, ਸੋਨਾ ਅਤੇ ਨਕਦੀ ਸੜ੍ਹ ਕੇ ਸੁਆਹ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦਲਜੀਤ ਸਿੰਘ ਸਾਬਕਾ ਫ਼ੌਜੀ ਪੁੱਤਰ ਬਲਦੇਵ ਸਿੰਘ, ਜੋ ਪਿੰਡੋਂ ਬਾਹਰ ਢਾਣੀ ’ਚ ਰਹਿੰਦਾ ਹੈ। ਉਹ ਆਪਣੇ ਘਰ ਆਪਣੀ ਮਾਤਾ ਅਤੇ ਪਤਨੀ ਨਾਲ ਘਰ ’ਚ ਹਾਜ਼ਰ ਬਾਹਰਲੇ ਕਮਰਿਆਂ ’ਚ ਬੈਠੇ ਰੋਟੀ ਪਾਣੀ ਕਰ ਰਹੇ ਸਨ ਕਿ ਅਚਾਨਕ ਜ਼ੋਰਦਾਰ ਆਵਾਜ਼ ਆਈ ਅਤੇ ਘਰ ’ਚ ਧੂੰਆਂ ਹੀ ਧੂੰਆਂ ਫੈਲ ਗਿਆ। ਪੀੜਤ ਦਲਜੀਤ ਸਿੰਘ ਨੇ ਦੱਸਿਆ ਕਿ ਅਚਾਨਕ ਸਭ ਕੁਝ ਵਾਪਰਿਆ ਤਾਂ ਅਸੀਂ ਹੈਰਾਨ ਰਹਿ ਗਏ। ਸਾਰੇ ਘਰ ’ਚ ਅੱਗ ਹੀ ਅੱਗ ਅਤੇ ਧੂੰਆਂ ਫੈਲ ਗਿਆ। ਅਸੀਂ ਬੜੀ ਮੁਸ਼ੱਕਤ ਨਾਲ ਘਰ ਦਾ ਸਮਾਨ ਬਾਹਰ ਕੱਢਣ ਦੀ ਕੋਸਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੇ।
ਅੱਗ ਦਾ ਧੂੰਆਂ ਦੇਖ ਕੇ ਜਦ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਆਵਾਜ਼ ਦਿੱਤੀ ਤਾਂ ਲੋਕ ਵੱਡੀ ਗਿਣਤੀ ’ਚ ਮੌਕੇ ’ਤੇ ਪੁੱਜ ਗਏ ਅਤੇ ਨਾਲ ਪਾਣੀ ਵਾਲੇ ਡਰੰਮ ਵੀ ਲੈ ਕੇ ਆਏ ਪਰ ਅੱਗ ਜ਼ਿਆਦਾ ਤੇਜ਼ ਹੋਣ ਕਰਕੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਸੀ। ਫਿਰ ਫਾਇਰ ਬ੍ਰਿਗੇਡ ਨੂੰ ਬੁਲਾਇਆ ਅਤੇ ਪੰਚਾਇਤ, ਨਗਰ ਨਿਵਾਸੀਆਂ ਅਤੇ ਫਾਇਰ ਬਰਗੇਡ ਨੇ ਮੁ਼ਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਮੇਰੀਆਂ ਅੱਖਾਂ ਸਾਹਮਣੇ ਹੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਅਤੇ ਅਸੀਂ ਕੁਝ ਨਹੀਂ ਕਰ ਸਕੇ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਲਈ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ
ਕਿਸਾਨ ਆਗੂ ਡਾ. ਕਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਘਰ ਦੇ ਕਮਰੇ ਦੀਆਂ ਛੱਤਾਂ ਡਿੱਗ ਪਈਆਂ। ਲੋਹੇ ਦੇ ਮੋਟੇ ਗਾਡਰ ਦੂਹਰੇ ਹੋ ਗਏ। ਅਲਮਾਰੀ, ਪੇਟੀਆਂ, ਪੱਖੇ, ਮੰਜੇ, ਸੰਦੂਕ ਅਤੇ ਘਰ ਦੇ ਲਗਭਗ ਸਾਰੇ ਕੱਪੜੇ ਸੜ੍ਹ ਗਏ ਅਤੇ ਗੌਦਰੇਜ਼ ’ਚ ਲੱਖਾਂ ਰੁਪਏ ਮੁੱਲ ਦਾ ਪਿਆ ਸੋਨਾ ਅਤੇ ਨਕਦੀ ਵੀ ਅੱਗ ਦੀ ਭੇਂਟ ਚੜ੍ਹ ਗਏ।
ਪਿੰਡ ਵਾਸੀਆਂ ਨੇ ਕਿਹਾ ਕਿ ਦੇਸ਼ ਦੀ ਸੇਵਾ ਕਰਕੇ ਸਾਰੀ ਉਮਰ ਦੀ ਕੀਤੀ ਕਮਾਈ ਇੱਕ ਪਲ ’ਚ ਖ਼ਤਮ ਹੋ ਗਈ।
ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਤੁਰੰਤ ਵਿੱਤੀ ਮਦਦ ਕੀਤੀ ਜਾਵੇ। ਇਸ ਮੌਕੇ ਪਵਨਦੀਪ ਸੇਖੋਂ, ਲਖਵੀਰ ਸਿੰਘ, ਹਰਵੀਰ ਸਿੰਘ, ਗੁਰਸੇਵਕ ਸਿੰਘ, ਗੁਰਵਿੰਦਰ ਸਿੰਘ, ਸੁਖਚੈਣ ਸਿੰਘ, ਜਗਤਾਰ ਸਿੰਘ, ਬਲਜੀਤ ਸਿੰਘ, ਅਮਰੀਕ ਸਿੰਘ, ਕਸ਼ਮੀਰ ਸਿੰਘ, ਅੱਛਖ਼ਰ ਸਿੰਘ, ਮੰਦਰ ਸਿੰਘ ਅਤੇ ਬੋਹੜ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ‘ਪੰਜਾਬ ਬਚਾਓ ਯਾਤਰਾ’ ਦਾ ਨਾਂ ਬਦਲ ਕੇ ‘ਅਕਾਲੀ ਦਲ ਬਚਾਓ ਯਾਤਰਾ’ ਰੱਖਿਆ ਜਾਵੇ : ਰਾਜਾ ਵੜਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e