ਗਰੀਬ ਪਰਿਵਾਰ ਦੇ ਮਕਾਨ ਨੂੰ ਲੱਗੀ ਅੱਗ, ਸਾਰਾ ਘਰੇਲੂ ਸਮਾਨ ਸੜ ਕੇ ਸੁਆਹ

Saturday, May 15, 2021 - 02:26 PM (IST)

ਗਰੀਬ ਪਰਿਵਾਰ ਦੇ ਮਕਾਨ ਨੂੰ ਲੱਗੀ ਅੱਗ, ਸਾਰਾ ਘਰੇਲੂ ਸਮਾਨ ਸੜ ਕੇ ਸੁਆਹ

ਤਪਾ ਮੰਡੀ (ਸ਼ਾਮ,ਗਰਗ) : ਸਥਾਨਕ ਬਾਜੀਗਰ ਬਸਤੀ ‘ਚ 14-15 ਦੀ ਅੱਧੀ ਰਾਤ ਨੂੰ ਇੱਕ ਗਰੀਬ ਪਰਿਵਾਰ ਦੇ ਬੰਦ ਮਕਾਨ ਨੂੰ ਬਿਜਲੀ ਦੀ ਸਪਾਰਕਿੰਗ ਨਾਲ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਮਾਨ ਜਲਕੇ ਸੁਆਹ ਹੋ ਗਿਆ। ਇਸ ਅਗਨੀ ਕਾਂਡ ‘ਚ ਮਕਾਨ ਮਾਲਕ ਦਾ 50-60 ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਮੌਕੇ ’ਤੇ ਪ੍ਰਾਪਤ ਜਾਣਕਾਰੀ ਅਨੁਸਾਰ ਮਕਾਨ ਮਾਲਕ ਵਿੱਕੀ ਸਿੰਘ ਪੁੱਤਰ ਬੋਘਾ ਸਿੰਘ ਨੇ ਆਪਣੀ ਪਤਨੀ ਅਤੇ ਗਲੀ ਨਿਵਾਸੀਆਂ ਦੀ ਹਾਜ਼ਰੀ ‘ਚ ਰੌਂਦੇ ਕੁਰਲਾਉਂਦਿਆਂ ਦੱਸਿਆ ਕਿ 10-12 ਦਿਨ ਪਹਿਲਾਂ ਆਪਣੇ ਸਮਾਨ ਦੀ ਸਾਂਭ ਸੰਭਾਲ ਕਰਕੇ ਮਕਾਨ ਨੂੰ ਬਾਹਰੋਂ ਜਿੰਦਰਾ ਲਗਾ ਕੇ ਆਪਣੇ ਸਹੁਰੇ ਪਰਿਵਾਰ ‘ਚ ਗਿਆ ਹੋਇਆ ਸੀ। ਅੱਧੀ ਰਾਤ ਨੂੰ ਬਿਜਲੀ ਦੀ ਸਪਾਰਕਿੰਗ ਹੋਣ ਕਾਰਨ ਘਰ ‘ਚ ਪਏ ਸਮਾਨ ‘ਚ ਫਰਿੱਜ, ਟੀ.ਵੀ. ਪੱਖਾ, ਬੈੱਡ ਅਤੇ ਹੋਰ ਘਰੇਲੂ ਸਮਾਨ ਨੂੰ ਵੀ ਅੱਗ ਲੱਗ ਗਈ ਅਤੇ ਇਸ ਦੇ ਨਾਲ-ਨਾਲ ਛੱਤ ‘ਚ ਲੋਹੇ ਦੇ ਗਾਡਰ ਨਾਲ ਪਾਈਆਂ ਬਾਲੀਆਂ ਨੂੰ ਅੱਗ ਲੱਗਣ ਕਾਰਨ ਛੱਤ ਵੀ ਡਿੱਗ ਗਈ ਅਤੇ ਘਰ ‘ਚ ਪਿਆ ਸਮਾਨ  ਸੁਆਹ ਹੋ ਗਿਆ।

ਇਹ ਵੀ ਪੜ੍ਹੋ : ਗ਼ਰੀਬ ਦੀ ਕੁੱਲੀ ਚੜ੍ਹੀ ਅੱਗ ਦੀ ਭੇਂਟ, ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਰਾਖ਼

PunjabKesari

ਇਸ ਘਟਨਾ ਦਾ ਅੱਧੀ ਰਾਤ ਗੁਆਂਢੀਆਂ ਨੂੰ ਘਰ ‘ਚੋਂ ਨਿਕਲਦੇ ਧੂਏ ਤੋਂ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਤਪਾ ਪੁਲਸ ਨੂੰ ਦਿੱਤੀ ਤਾਂ ਸਬ-ਇੰਸਪੈਕਟਰ ਅੰਮਿ੍ਰਤ ਸਿੰਘ ਨੇ ਸਮੇਤ ਪੁਲਸ ਪਾਰਟੀ ਪਹੁੰਚ ਕੇ ਲੋਕਾਂ ਦੀ ਹਾਜ਼ਰੀ ‘ਚ ਜਿੰਦਰਾ ਤੁੜਵਾਇਆ ਅਤੇ ਇਕੱਤਰ ਭੀੜ ਨੇ ਪਾਣੀ ਦੀ ਬਾਲਟੀਆਂ ਅਤੇ ਰੇਤੇ ਗਦੇ ਬੱਠਲ ਭਰਕੇ ਭੱਖਦੀ ਅੱਗ ’ਤੇ ਕਾਬੂ ਪਾ ਕੇ ਬੁਝਾਇਆ। ਉਦੋਂ ਤੱਕ ਸਾਰਾ ਸਮਾਨ  ਸੁਆਹ ਹੋ ਚੁੱਕਾ ਸੀ, ਜਦ ਸਵੇਰ ਸਮੇਂ ਮਕਾਨ ਮਾਲਕ ਆਪਣੇ ਪਰਿਵਾਰ ਸਮੇਤ ਘਰ ਪੁੱਜਾ ਤਾਂ ਰੌਂਦੇ ਪਰਿਵਾਰ ਨੂੰ ਦੇਖਿਆ ਨਹੀਂ ਸੀ ਜਾ ਰਿਹਾ। ਦੱਸਿਆ ਕਿ ਉਸ ਨੇ ਮਸਾਂ ਹੀ ਮਜਦੂਰੀ ਕਰਕੇ ਸਮਾਨ ਬਣਾਇਆ ਸੀ ਜੋ ਇੱਕ ਮਿੰਟ ‘ਚ ਅੱਗ ਦੀ ਭੇਂਟ ‘ਚ ਚੜ੍ਹ ਗਿਆ। ਗੁਆਂਢੀਆਂ ਨੇ ਪੀੜਤ ਪਰਿਵਾਰ ਨੂੰ ਦਿਲਾਸਾ ਦਿੰਦਿਆਂ ਆਪਣੇ ਘਰਾਂ ‘ਚ ਲੰਗਰ ਛਕਾਇਆ।

 

PunjabKesari

ਮੌਕੇ ’ਤੇ ਹਾਜ਼ਰ ਰਾਜ ਸਿੰਘ, ਸਿੰਦਰਪਾਲ ਸਿੰਘ, ਬਲਵੀਰ ਕੌਰ, ਸਰਬਜੀਤ ਕੌਰ, ਬੂਟਾ ਸਿੰਘ, ਗੁਰਤੇਜ ਸਿੰਘ, ਕਾਲਾ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਰੀਬ ਪਰਿਵਾਰ ਦੇ ਹੋਏ ਨੁਕਸਾਨ ਦੀ ਭਰਵਾਈ ਕਰਵਾਈ ਜਾਵੇਗੀ ਕਿਉਂਕਿ ਕੋਰੋਨਾ ਮਹਾਮਾਰੀ ਕਾਰਨ ਪਰਿਵਾਰ ਨੂੰ ਕਿਸੇ ਪਾਸੇ ਤੋਂ ਮਜਦੂਰੀ ਜਾਂ ਕੰਮ ਨਹੀਂ ਮਿਲ ਰਿਹਾ। 

ਇਹ ਵੀ ਪੜ੍ਹੋ : ਮਰੀਜ਼ ਹੁਣ ਸਿੱਧਾ ਮਿੰਨੀ ਕੇਅਰ ਸੈਂਟਰਾਂ ’ਚ ਹੋ ਸਕਦੇ ਹਨ ਭਰਤੀ, ਜਾਰੀ ਹੋਏ ਹੁਕਮ  

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 


author

Anuradha

Content Editor

Related News