ਲੁਧਿਆਣਾ ’ਚ ਗਰਮੀ ਦੇ ਰੂਪ ’ਚ ਪੈਣ ਲੱਗੀ ਅੱਗ
Thursday, Jun 10, 2021 - 03:07 PM (IST)
ਲੁਧਿਆਣਾ (ਸਲੂਜਾ) : ਆਸਮਾਨ ਤੋਂ ਅੱਜ ਗਰਮੀ ਅੱਗ ਦੇ ਰੂਪ ’ਚ ਕਹਿਰ ਢਾਹੁੰਦੀ ਰਹੀ ਅਤੇ ਘਰੋਂ ਬਾਹਰ ਕਦਮ ਰੱਖਦੇ ਹੀ ਸਰੀਰ ਦੇ ਝੁਲਸਣ ਦਾ ਅਹਿਸਾਸ ਹੋ ਰਿਹਾ ਸੀ। ਹਰ ਕਿਸੇ ਦੇ ਸਾਹ ਫੁੱਲ ਰਹੇ ਸੀ। ਅੱਜ ਵਧ ਤੋਂ ਵਧ ਤਾਪਮਾਨ ਦਾ ਪਾਰਾ 42.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਨੂੰ ਜੂਨ ਮਹੀਨੇ ਦਾ ਅੱਜ ਦਾ ਸਭ ਤੋਂ ਜ਼ਿਆਦਾ ਗਰਮ ਦਿਨ ਕਿਹਾ ਜਾ ਸਕਦਾ ਹੈ। ਗਰਮੀ ਦਾ ਕਹਿਰ ਵਧਣ ਕਾਰਨ ਬਿਜਲੀ ਦੀ ਮੰਗ ਵਧ ਗਈ ਅਤੇ ਪਾਵਰਕਾਮ ਦੇ ਕਈ ਫੀਡਰ ਓਵਰ ਲੋਡਿਡ ਹੋ ਗਏ। ਘਟੋ-ਘਟ ਤਾਪਮਾਨ ਦਾ ਪਾਰਾ 30 ਡਿਗਰੀ ਸੈਲਸੀਅਸ ਰਿਹਾ। ਸਵੇਰ ਦੇ ਸਮੇਂ ਹਵਾ ’ਚ ਨਮੀ ਦੀ ਮਾਤਰਾ 57 ਫੀਸਦੀ ਅਤੇ ਸ਼ਾਮ ਨੂੰ ਹਵਾ ’ਚ ਨਮੀ ਦੀ ਮਾਤਰਾ 27 ਫੀਸਦੀ ਰਿਕਾਰਡ ਕੀਤੀ ਗਈ।
ਇਹ ਵੀ ਪੜ੍ਹੋ : ਨਿੱਜੀ ਹਸਪਤਾਲਾਂ ਲਈ ਕੋਵਿਡ ਟੀਕੇ ਦੀਆਂ ਕੀਮਤਾਂ ’ਤੇ ਕੇਂਦਰ ਨੇ ਬਹੁਤ ਦੇਰੀ ਨਾਲ ਲਿਆ ਫੈਸਲਾ : ਸਿਹਤ ਮੰਤਰੀ
ਕਿਵੇਂ ਰਹੇਗਾ ਮੌਸਮ ਦਾ ਮਿਜਾਜ਼
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਆਉਣ ਵਾਲੇ 24 ਘੰਟੇ ਦੌਰਾਨ ਲੁਧਿਆਣਾ ਅਤੇ ਨੇੜੇ ਦੇ ਇਲਾਕਿਆਂ ’ਚ ਮੌਸਮ ਦਾ ਮਿਜਾਜ਼ ਗਰਮ ਅਤੇ ਖੁਸ਼ਕ ਬਣਿਆ ਰਹਿਣ ਦੀ ਸੰਭਾਵਨਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ 2017 ਵਿਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 45 ਡਿਗਰੀ ਸੈਲਸੀਅਸ ਨੂੰ ਪਾਰ ਕਰਦੇ ਹੋਏ 45.8 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਸੀ। ਉਨ੍ਹਾਂ ਦੱਸਿਆ ਕਿ ਜੂਨ ਮਹੀਨੇ ਦੌਰਾਨ ਗਰਮੀ ਆਪਣੇ ਰੰਗ ਵਿਚ ਕਹਿਰ ਢਾਹੁੰਦੀ ਹੈ ਤੇ ਇਸ ਮਹੀਨੇ ਵੱਧ ਤੋਂ ਵੱਧ ਤਾਮਪਾਨ ਦੇ ਨਵੇਂ ਰਿਕਾਰਡ ਵੀ ਬਣਦੇ ਹਨ।
ਇਹ ਵੀ ਪੜ੍ਹੋ : ਜ਼ਿਆਦਾ ਵਿਦਿਆਰਥੀ ਦਾਖਲ ਕਰਨ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਧਾਇਆ ਜੁਰਮਾਨਾ, ਨੋਟਿਸ ਜਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ