ਫਾਜ਼ਿਲਕਾ ਦੇ ਕੈਲਾਸ਼ ਨਗਰ ’ਚ ਘਰ ’ਚ ਲੱਗੀ ਅੱਗ
Saturday, May 30, 2026 - 05:00 PM (IST)
ਫਾਜ਼ਿਲਕਾ (ਨਾਗਪਾਲ) : ਸਥਾਨਕ ਕੈਲਾਸ਼ ਨਗਰ ’ਚ ਇਕ ਘਰ ’ਚ ਦੁਪਹਿਰ ਵੇਲੇ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਵੇਲੇ ਮੁਹੱਲਾ ਵਾਸੀ ਆਸ਼ੂ ਨਾਮਕ ਵਿਅਕਤੀ ਦੇ ਘਰ ਭਿਆਨਕ ਅੱਗ ਲੱਗ ਗਈ। ਅੱਗ ਨੇ ਦੇਖਦਿਆਂ ਹੀ ਦੇਖਦਿਆਂ ਭਿਆਨਕ ਰੂਪ ਅਖਤਿਆਰ ਕਰ ਲਿਆ।
ਮੌਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਜਿੱਥੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾਂਦਾ ਹੈ। ਇਸ ਘਟਨਾ ’ਚ ਘਰ ਦਾ ਕਾਫ਼ੀ ਸਮਾਨ ਸੜ ਜਾਣ ਦੀ ਖ਼ਬਰ ਹੈ।
