ਲਾਟਰੀ ਦੀ ਦੁਕਾਨ ''ਚ ਅੱਗ ਲੱਗਣ ਨਾਲ ਸਾਮਾਨ ਤੇ ਨਕਦੀ ਸੜ ਕੇ ਸੁਆਹ

Friday, Jan 26, 2018 - 01:26 AM (IST)

ਲਾਟਰੀ ਦੀ ਦੁਕਾਨ ''ਚ ਅੱਗ ਲੱਗਣ ਨਾਲ ਸਾਮਾਨ ਤੇ ਨਕਦੀ ਸੜ ਕੇ ਸੁਆਹ

ਗੁਰੂਹਰਸਹਾਏ(ਆਵਲਾ)¸ਗੁਰੂਹਰਸਹਾਏ ਦੇ ਮੋਹਨ ਕੇ ਰੋਡ 'ਤੇ ਸਥਿਤ ਇਕ ਲਾਟਰੀ ਦੀ ਦੁਕਾਨ 'ਚ ਸ਼ਾਰਟ-ਸਰਕਟ ਹੋਣ ਨਾਲ ਅੱਗ ਲੱਗ ਗਈ। ਇਸ ਦੌਰਾਨ ਦੁਕਾਨ ਵਿਚ ਪਿਆ ਫਰਨੀਚਰ, ਇਨਵਰਟਰ ਸਮੇਤ ਬੈਟਰਾ ਅਤੇ ਨਕਦੀ ਆਦਿ ਸੜ ਕੇ ਸੁਆਹ ਹੋ ਗਈ। ਪੁਲਸ ਨੂੰ ਘਟਨਾ ਦੀ ਸੂਚਨਾ ਦਿੰਦਿਆਂ ਦੁਕਾਨ ਮਾਲਕ ਸੰਜੀਵ ਕੁਮਾਰ ਪੁੱਤਰ ਚਿਮਨ ਲਾਲ ਨਿਵਾਸੀ ਗੁਰੂਹਰਸਹਾਏ ਨੇ ਦੱਸਿਆ ਕਿ ਉਹ ਮੈਸ. ਅਖਿਲ ਲਾਟਰੀ ਦੇ ਨਾਂ 'ਤੇ ਦੁਕਾਨ ਕਰਦਾ ਹੈ। ਬੀਤੀ ਰਾਤ 8 ਵਜੇ ਜਦੋਂ ਉਹ ਦੁਕਾਨ ਬੰਦ ਕਰ ਕੇ ਘਰ ਗਿਆ ਤਾਂ ਇਸ ਤੋਂ ਬਾਅਦ ਬਿਜਲੀ ਜ਼ਿਆਦਾ ਆਉਣ ਕਰ ਕੇ ਦੁਕਾਨ ਅੰਦਰ ਸ਼ਾਰਟ-ਸਰਕਟ ਹੋਇਆ। ਇਸ ਕਾਰਨ ਦੁਕਾਨ ਵਿਚ ਅੱਗ ਲੱਗ ਗਈ। ਅੱਗ ਲੱਗਣ ਸਬੰਧੀ ਕਿਸੇ ਨੇ ਉਸ ਨੂੰ ਫੋਨ ਕਰ ਕੇ ਸੂਚਿਤ ਕੀਤਾ। ਸੰਜੀਵ ਕੁਮਾਰ ਅਨੁਸਾਰ ਜਦੋਂ ਉਸ ਨੇ ਦੁਕਾਨ 'ਤੇ ਜਾ ਕੇ ਦੇਖਿਆ ਤਾਂ ਦੁਕਾਨ ਵਿਚ 3 ਕੰਪਿਊਟਰ, 3 ਪ੍ਰਿੰਟਰ, ਇਨਵਰਟਰ ਸਣੇ ਬੈਟਰਾ, ਟੀ. ਵੀ., ਫਰਨੀਚਰ, ਇਕ ਮੋਬਾਇਲ ਅਤੇ 6500 ਰੁਪਏ ਦੀ ਨਕਦੀ ਆਦਿ ਸੜ ਕੇ ਸੁਆਹ ਹੋ ਚੁੱਕੀ ਸੀ।


Related News