ਸ਼ਾਰਟ-ਸਰਕਟ ਕਾਰਨ ਘਰ ਨੂੰ ਲੱਗੀ ਅੱਗ

Wednesday, Dec 13, 2017 - 02:38 AM (IST)

ਸ਼ਾਰਟ-ਸਰਕਟ ਕਾਰਨ ਘਰ ਨੂੰ ਲੱਗੀ ਅੱਗ

ਚਾਉਕੇ(ਰਜਿੰਦਰ)-ਪਿਛਲੇ ਦਿਨੀਂ ਪਿੰਡ ਜਿਊਦ ਵਿਖੇ ਸ਼ਾਰਟ-ਸਰਕਟ ਕਾਰਨ ਇਕ ਵਿਅਕਤੀ ਦੇ ਘਰ 'ਚ ਅੱਗ ਲੱਗਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਪੁੱਤਰ ਭਗਤ ਸਿੰਘ ਦੇ ਘਰ ਅੱਗ ਲੱਗਣ ਕਾਰਨ ਬਾਲਿਆਂ ਵਾਲੀ ਛੱਤ ਅੱਗ ਦੀ ਭੇਟ ਚੜ੍ਹ ਗਈ। ਇਸ ਸਮੇਂ ਪਿੰਡ ਵਾਸੀਆਂ ਨੇ ਦੱਸਿਆ ਕਿ ਅਚਾਨਕ ਰਾਤ ਨੂੰ ਸ਼ਾਰਟ-ਸਰਕਟ ਕਾਰਨ ਘਰ ਨੂੰ ਅੱਗ ਲੱਗੀ, ਜਿਸ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਉਕਤ ਪਰਿਵਾਰ ਦਾ ਘਰ ਅੱਗ ਦੀ ਲਪੇਟ 'ਚ ਆ ਗਿਆ। ਇਸ ਮੌਕੇ ਜਥੇਦਾਰ ਕਰਮਜੀਤ ਸਿੰਘ ਜਿਊਦ, ਭੋਲਾ ਸਿੰਘ, ਗੁਰਦੀਪ ਸਿੰਘ, ਰਘੁਵੀਰ ਸਿੰਘ ਮੈਂਬਰ ਆਦਿ ਨੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋੜਵੰਦ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਇਹ ਵਿਅਕਤੀ ਆਪਣਾ ਘਰ ਦੁਬਾਰਾ ਬਣਾ ਸਕੇ।


Related News