ਅੱਗ ਲੱਗਣ ਨਾਲ ਸੜਿਆ ਘਰ ''ਚ ਲੱਖਾਂ ਦਾ ਸਾਮਾਨ
Saturday, Nov 25, 2017 - 01:04 AM (IST)

ਅਬੋਹਰ(ਰਹੇਜਾ, ਸੁਨੀਲ)—ਬੀਤੀ ਰਾਤ ਪੱਕਾ ਸੀਡ ਫਾਰਮ ਵਿਚ ਅਚਾਨਕ ਇਕ ਘਰ 'ਚ ਅੱਗ ਲੱਗਣ ਨਾਲ ਕਰੀਬ ਇਕ ਲੱਖ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ। ਜਾਣਕਾਰੀ ਦਿੰਦੇ ਹੋਏ ਸੋਨਾ ਸਿੰਘ ਪੁੱਤਰ ਸ਼ੰਕਰ ਸਿੰਘ ਨੇ ਦੱਸਿਆ ਕਿ ਉਹ ਆਟੋ ਰਿਕਸ਼ਾ ਚਾਲਕ ਹੈ। ਬੀਤੇ ਦਿਨ ਉਸਦੇ ਪਰਿਵਾਰ ਦੇ ਸਾਰੇ ਮੈਂਬਰ ਨਰਮਾ ਚੁਗਣ ਲਈ ਪਿੰਡ ਕੰਧਵਾਲਾ ਅਮਰਕੋਟ ਵਿਚ ਗਏ ਹੋਏ ਹਨ ਅਤੇ ਉਹ ਬੱਸ ਅੱਡੇ 'ਤੇ ਆਪਣੇ ਕੰਮ ਆਇਆ ਹੋਇਆ ਸੀ। ਉਸਨੂੰ ਰਾਤ ਦੇ 2 ਵਜੇ ਉਸਦੇ ਘਰ ਨੇੜੇ ਰਹਿਣ ਵਾਲੇ ਉਸਦੇ ਬੇਟੇ ਨੇ ਫੋਨ 'ਤੇ ਖਬਰ ਦਿੱਤੀ ਕਿ ਉਨ੍ਹਾਂ ਦੇ ਘਰ 'ਚ ਅੱਗ ਲੱਗ ਗਈ ਹੈ। ਜਦੋਂ ਉਸਨੇ ਮੌਕੇ 'ਤੇ ਪਹੁੰਚ ਕੇ ਵੇਖਿਆ ਤਾਂ ਘਰ ਦਾ ਸਾਰਾ ਸਾਮਾਨ ਸੜ ਚੁੱਕਿਆ ਸੀ। ਇਸ ਘਟਨਾ ਵਿਚ ਟੀ. ਵੀ., ਫਰਿਜ, ਮੋਬਾਇਲ, ਬਿਸਤਰੇ, ਚਾਰਪਾਈ ਅਤੇ ਹੋਰ ਸਾਮਾਨ ਸੜਨ ਨਾਲ ਉਸਦਾ ਕਰੀਬ 1 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਸੋਨਾ ਸਿੰਘ ਨੇ ਪ੍ਰਸ਼ਾਸਨ ਤੋਂ ਉਸਨੂੰ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ ਹੈ।