ਦੀਵਾਲੀ ਦੀ ਰਾਤ ਆਤਿਸ਼ਬਾਜ਼ੀ ਨਾਲ 5 ਜਗ੍ਹਾ ਲੱਗੀ ਅੱਗ

Saturday, Oct 21, 2017 - 12:56 AM (IST)

ਦੀਵਾਲੀ ਦੀ ਰਾਤ ਆਤਿਸ਼ਬਾਜ਼ੀ ਨਾਲ 5 ਜਗ੍ਹਾ ਲੱਗੀ ਅੱਗ

ਇਕ ਗਰੀਬ ਦਾ ਘਰ ਸੜ ਕੇ ਸੁਆਹ 
ਫਿਰੋਜ਼ਪੁਰ(ਕੁਮਾਰ)-ਦੀਵਾਲੀ ਦੀ ਰਾਤ 5 ਥਾਵਾਂ 'ਤੇ ਅੱਗ ਲੱਗੀ ਅਤੇ ਇਕ ਗਰੀਬ ਵਿਅਕਤੀ ਦਾ ਘਰ ਸੜ ਕੇ ਸੁਆਹ ਹੋ ਗਿਆ। ਇਸ ਵਾਰ ਮਾਰਕੀਟ ਵਿਚ ਚਾਈਨਾ ਦੇ ਪਟਾਕੇ ਚੱਲਣ ਨਾਲ ਕਈ ਲੋਕਾਂ ਦੇ ਹੱਥ ਸੜ ਗਏ ਅਤੇ ਕਈ ਬੱਚਿਆਂ ਨੂੰ ਵੀ ਇਨ੍ਹਾਂ ਪਟਾਕਿਆਂ ਦਾ ਨੁਕਸਾਨ ਝੱਲਣਾ ਪਿਆ। ਫਾਇਰ ਬ੍ਰਿਗੇਡ ਫਿਰੋਜ਼ਪੁਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੱਲਵਾਲ ਜਦੀਦ ਵਿਚ ਆਤਿਸ਼ਬਾਜ਼ੀ ਨਾਲ ਅੱਗ ਲੱਗਣ ਕਾਰਨ ਇਕ ਗਰੀਬ ਪਰਿਵਾਰ ਦਾ ਘਰ ਸੜ ਕੇ ਸੁਆਹ ਹੋ ਗਿਆ। ਦੀਵਾਲੀ ਦੇ ਤਿਉਹਾਰ 'ਤੇ ਫਿਰੋਜ਼ਪੁਰ ਵਿਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਕਿੱਥੇ-ਕਿੱਥੇ ਹੋਇਆ ਨੁਕਸਾਨ
* ਲਖਵੀਰ ਕੌਰ ਪਤਨੀ ਸੁਖਚੈਨ ਸਿੰਘ ਦੇ ਅਨੁਸਾਰ ਅੱਗ ਲੱਗਣ ਨਾਲ ਉਨ੍ਹਾਂ ਦੇ ਬੈੱਡ, ਪੱਖੇ, ਟੀ. ਵੀ., ਬਿਸਤਰੇ, ਕੱਪੜੇ ਆਦਿ ਸੜ ਗਏ, ਕਮਰੇ ਦੀ ਛੱਤ ਡਿੱਗ ਗਈ ਤੇ ਦਰਵਾਜ਼ੇ ਆਦਿ ਸੜ ਕੇ ਰਾਖ ਹੋ ਗਏ। 
* ਰੇਲਵੇ ਵਿਭਾਗ ਦੇ ਪਾਵਰ ਹਾਊਸ ਦੇ ਕੋਲ ਬਾਹਰ ਪਈਆਂ ਲੱਕੜ ਦੀਆਂ ਸ਼ਤੀਰੀਆਂ ਨੂੰ ਅੱਗ ਲੱਗ ਗਈ।
* ਗੁਰੂ ਨਾਨਕ ਕਾਲਜ ਫਿਰੋਜ਼ਪੁਰ ਦੇ ਕੋਲ ਖੁੱਲ੍ਹੀ ਪਈ ਜਗ੍ਹਾ ਵਿਚ ਤੇ ਬਾਬਾ ਰਾਮ ਲਾਲ ਜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਖੁੱਲ੍ਹੀ ਪਈ ਜਗ੍ਹਾ ਵਿਚ ਆਤਿਸ਼ਬਾਜ਼ੀ ਨਾਲ ਅੱਗ ਲੱਗੀ, ਜਿਸ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਕਰਮਚਾਰੀਆਂ ਦੀ ਮਿਹਨਤ ਨਾਲ ਕਾਬੂ ਪਾਇਆ ਗਿਆ। 
* ਅਜੀਤ ਨਗਰ ਮੁਹੱਲਾ ਬੌਰੀਆਂ ਵਾਲਾ ਫਿਰੋਜ਼ਪੁਰ ਸ਼ਹਿਰ ਵਿਚ ਵੀ ਇਕ ਘਰ ਦੀ ਛੱਤ 'ਤੇ ਆਤਿਸ਼ਬਾਜ਼ੀ ਡਿੱਗਣ ਨਾਲ ਅੱਗ ਲੱਗ ਗਈ। 


Related News