ਵਿਦੇਸ਼ ਜਾਣ ਦੀ ਖਾਤਿਰ ਐੱਨ. ਆਰ. ਆਈ ਨਾਲ ਕਰਵਾਇਆ ਵਿਆਹ, ਫਿਰ ਸਹੁਰੇ ਪਰਿਵਾਰ ਖਿਲਾਫ ਕੀਤਾ ਕੇਸ ਦਰਜ

Thursday, Oct 26, 2017 - 01:28 PM (IST)

ਵਿਦੇਸ਼ ਜਾਣ ਦੀ ਖਾਤਿਰ ਐੱਨ. ਆਰ. ਆਈ ਨਾਲ ਕਰਵਾਇਆ ਵਿਆਹ, ਫਿਰ ਸਹੁਰੇ ਪਰਿਵਾਰ ਖਿਲਾਫ ਕੀਤਾ ਕੇਸ ਦਰਜ


ਸ੍ਰੀ ਮੁਕਤਸਰ ਸਾਹਿਬ ( ਤਰਸੇਮ ਢੁੱਡੀ) - ਅਕਸਰ ਹੀ ਦੇਖਣ ਵਿਚ ਆਉਂਦਾ ਹੈ ਕਿ ਵਿਦੇਸ਼ਾਂ ਤੋਂ ਪੰਜਾਬ ਆ ਕੇ ਮੁੰਡੇ-ਕੁੜੀਆਂ ਵਿਆਹ ਕਰਵਾ ਕੇ ਆਪਣੇ ਜੀਵਨ ਸਾਥੀ ਨੂੰ ਆਪਣੇ ਨਾਲ ਵਿਦੇਸ਼ ਲੈ ਕੇ ਜਾਣ ਦੀ ਥਾਂ ਵਿਆਹ ਦੇ ਕੁਝ ਸਮੇਂ ਬਾਅਦ ਪੰਜਾਬ 'ਚ ਛਡ ਮੁੜ ਪਰਦੇਸ ਵਾਪਸ ਚਲੇ ਜਾਂਦੇ ਹਨ ਪਰ ਏਥੇ ਮਾਮਲਾ ਕੁਝ ਹੋਰ ਹੀ ਹੈ। ਇਹ ਮਾਮਲਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਸ਼ਹਿਰ ਦਾ ਹੈ ਜਿਥੇ ਐਨ. ਆਰ. ਆਈ. ਸੁਖਦੀਪ ਸਿੰਘ ਪੁੱਤਰ ਜਰਨੈਲ ਸਿੰਘ ਗਿਲ ਦਾ ਵਿਆਹ ਮਾਰਚ 2015 ਵਿਚ ਸਿਮਰਜੀਤ ਕੌਰ ਪੁਤਰੀ ਗੁਰਜੰਟ ਸਿੰਘ ਮਾਨ ਵਾਸੀ ਜ਼ਿਲਾ ਬਠਿੰਡਾ ਦੇ ਮੌੜ ਮੰਡੀ ਨਾਲ ਹੋਇਆ ਸੀ। ਸਿਮਰਜੀਤ ਕੌਰ ਨੇ ਸੁਖਦੀਪ ਸਿੰਘ ਨਾਲ ਇਹ ਵਿਆਹ ਆਪਣੀ ਮਰਜੀ ਨਾਲ ਮੈਟਰੀਮੋਨੀਅਲ ਵੈੱਬਸਾਈਟ ਤੋਂ ਪਸੰਦ ਕਰਕੇ ਲਵ ਮੈਰਿਜ਼ ਕਰ ਕੇ ਅਤੇ ਘਰ ਵਾਲਿਆ ਦੀ ਮਰਜ਼ੀ ਨਾਲ ਕਰਵਾਇਆ ਸੀ ਕਿਉਂਕਿ ਸਿਮਰਜੀਤ ਕੌਰ ਵਿਦੇਸ਼ ਜਾਣਾ ਚਾਹੁੰਦੀ ਸੀ ਜਿਸ ਕਰਕੇ ਸਿਮਰਜੀਤ ਅਤੇ ਸੁਖਦੀਪ ਸਿੰਘ ਨੇ ਆਪਣੀ ਸ਼ਾਦੀ ਲਈ ਘਰਵਾਲਿਆ ਨੂੰ ਵੀ ਰਾਜ਼ੀ ਕਰ ਲਿਆ ਅਤੇ ਇਹ ਵਿਆਹ ਬਿਨ੍ਹਾਂ ਕਿਸੇ ਦਾਜ ਦੇ ਹੋਇਆ ਸੀ।

PunjabKesari

ਗੱਲਬਾਤ ਕਰਦਿਆਂ ਸੁਖਦੀਪ ਸਿੰਘ ਦੇ ਪਿਤਾ ਜਰਨੇਲ ਨੇ ਦੱਸਿਆ ਕਿ ਵਿਆਹ ਦੇ 10 -15 ਦਿਨ ਬਾਦ ਸੁਖਦੀਪ ਸਿੰਘ ਵਾਪਸ ਆਸਟਰੇਲੀਆ ਚਲਾ ਗਿਆ ਅਤੇ ਉਸਦੇ ਜਾਣ ਤੋਂ ਬਾਅਦ ਲੜਕੀ ਸਿਮਰਜੀਤ ਦੇ ਪਿਤਾ ਗੁਰਜੰਟ ਸਿੰਘ ਮਲੋਟ ਸਾਡੇ ਘਰ ਆ ਕੇ ਸਿਮਰਜੀਤ ਕੌਰ ਨੂੰ ਵਾਪਸ ਆਪਣੇ ਘਰ ਮੌੜ ਮੰਡੀ ਲੈ ਗਏ। ਥੋੜ੍ਹੇ ਦਿਨਾਂ ਬਾਅਦ ਅਸੀਂ ਸਿਮਰ ਨੂੰ ਘਰ ਆਉਣ ਲਈ ਕਿਹਾ ਤਾਂ ਉਹ ਨਾ ਨੁਕਰ ਜੀ ਕਰਨ ਲਗੀ। ਫਿਰ ਅਸੀਂ ਸੁਖਦੀਪ ਕੋਲ ਆਸਟਰੇਲੀਆ ਜਾਨ ਲਈ ਸਿਮਰਜੀਤ ਕੌਰ ਦਾ 6 ਮਹੀਨੇ ਦਾ ਟੂਰਿਸਟ ਵੀਜ਼ਾ ਲਗਵਾਕੇ ਆਸਟਰੇਲੀਆ ਸੁਖਦੀਪ ਕੋਲ ਭੇਜ ਦਿਤਾ ਪਰ ਉੱਥੇ ਜਾ ਕੇ ਉਹ ਮੇਰੇ ਬੇਟੇ ਸੁਖਦੀਪ ਨਾਲ ਦੋ ਮਹੀਨੇ ਬਾਅਦ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿਤਾ ਅਤੇ ਇੰਡੀਆ ਵਾਪਸ ਆ ਕੇ ਆਪਣੇ ਪੇਕੇ ਘਰ ਰਹਿਣ ਲਗੀ। ਜਦ ਮੇਰੇ ਬੇਟੇ ਨੇ ਸਾਨੂੰ ਇਸ ਲੜਾਈ ਬਾਰੇ ਦਸਿਆ ਤਾ ਅਸੀਂ ਸਿਮਰਜੀਤ ਦੇ ਘਰ ਪੰਚਾਇਤ ਲੇ ਕੇ ਗਏ ਪਰ ਸਿਮਰ ਅਤੇ ਉਸ ਦੇ ਪਿਤਾ ਨੇ ਸਾਡੀ ਇਕ ਨਾ ਸੁਣੀ ਅਤੇ ਅਸੀਂ ਨਿਰਾਸ਼ ਹੋ ਕੇ ਵਾਪਸ ਪਰਤ ਆਏ।

PunjabKesari
ਇਸ ਤੋਂ ਬਾਅਦ ਲੜਕਾ ਸੁਖਦੀਪ ਸਿੰਘ ਆਸਟਰੇਲੀਆ ਤੋ ਵਾਪਸ ਆ ਗਿਆ ਪਰ ਸਿਮਰਜੀਤ ਨੇ ਉਸ ਨਾਲ ਵੀ ਗਲਤ ਵਿਵਹਾਰ ਕਰਦੀ ਰਹੀ। ਉਸ ਤੋਂ ਦੁਖੀ ਹੋ ਕੇ ਸੁਖਦੀਪ 10 ਮਹੀਨੇ ਬਾਅਦ ਵਾਪਸ ਚਲਾ ਗਿਆ। ਉਸ ਨੇ ਵਿਦੇਸ਼ ਜਾ ਕੇ ਆਪਣੀ ਪਤਨੀ ਦਾ 10 ਸਾਲ ਦਾ ਵੀਜ਼ਾ ਲਗਾ ਦਿਤਾ ਜਿਸ ਦੀ ਆਸਟਰੇਲੀਆ ਜਾਨ ਦੀ ਆਖਰੀ ਮਿਤੀ 16 ਜੂਨ 2016 ਸੀ ਪਰ ਸਿਮਰ ਨੇ ਇਹ ਤਰੀਖ ਟਪਾ ਦਿਤੀ। ਸਿਮਰਜੀਤ ਨੇ ਸਾਡੇ ਖਿਲਾਫ਼ ਕਈ ਜਗ੍ਹਾ 'ਤੇ ਪੁਲਸ ਨੂੰ ਦਰਖਾਸਤਾਂ ਦਿਤੀਆ ਅਤੇ ਪੁਲਸ ਸਾਨੂੰ ਇਨਕੁਆਰੀ ਲਈ ਬਲਾਉਂਦੀ ਹੈ ਅਤੇ ਉਹ ਸਾਨੂੰ ਹਿਰਾਸਮੈਂਟ ਕਰ ਰਹੀ ਹੈ। ਉਸ ਨੇ ਕਿਹਾ ਕਿ ਮੈਂ ਸੁਖਦੀਪ ਨਾਲ ਨਹੀਂ ਰਹਿ ਸਕਦੀ ਅਤੇ ਨਾ ਆਸਟਰੇਲੀਆ ਜਾਣਾ ਚਾਹੁੰਦੀ ਹੈ, ਜਿਸ ਦੇ ਬਦਲੇ ਉਹ ਆਪਣੇ ਸਹੁਰੇ ਪਰਿਵਾਰ ਤੋਂ 35 ਲੱਖ ਰੁਪਏ ਦੀ ਮੰਗ ਕਰ ਰਹੀ ਹੈ। ਉਸ ਨੂੰ ਆਪਣੇ ਬੇਟੇ ਕੋਲ ਆਸਟਰੇਲੀਆ ਭੇਜਣਾ ਚਾਹੁੰਦੇ ਹਾਂ ਸਾਡੇ ਕੋਲ ਏਨੇ ਪੇਸੇ ਨਹੀ ਹਨ ਕਿ ਸਿਮਰ ਨੂੰ ਦੇ ਸਕੀਏ।


Related News