ਫਿਰੋਜ਼ਪੁਰ ਵਿਖੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਦੀਪਕ ਟੀਨੂੰ ਖ਼ਿਲਾਫ਼ FIR ਦਰਜ, ਜਾਣੋ ਕੀ ਹੈ ਮਾਮਲਾ

Wednesday, Oct 19, 2022 - 11:36 AM (IST)

ਫਿਰੋਜ਼ਪੁਰ ਵਿਖੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਦੀਪਕ ਟੀਨੂੰ ਖ਼ਿਲਾਫ਼ FIR ਦਰਜ, ਜਾਣੋ ਕੀ ਹੈ ਮਾਮਲਾ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਥਾਣਾ ਕੁਲਗੜ੍ਹੀ ਦੀ ਪੁਲਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸਦੇ ਖਾਮਸ-ਖਾਸ ਦੀਪਕ ਟੀਨੂੰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਸੁਖਬੀਰ ਸਿੰਘ ਬਰਾੜ ਪੁੱਤਰ ਮੇਜਰ ਸਿੰਘ ਬਰਾੜ ਵਾਸੀ ਪਿੰਡ ਜੀਆ ਬੱਗਾ ਨੇ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਦੀਪਕ ਟੀਨੂੰ ਵੱਲੋਂ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਕਰੋੜਾਂ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾਂਦੀ ਹੈ ਅਤੇ ਪੈਸੇ ਨਾ ਦੇਣ 'ਤੇ ਪਰਿਵਾਰ ਸਮੇਤ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ। ਸ਼ਿਕਾਇਤਕਰਤਾ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਗੈਂਗਸਟਰ ਬਿਸ਼ਨੋਈ ਅਤੇ ਟੀਨੂੰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ- ਭਵਾਨੀਗੜ੍ਹ ਦੇ ਜਲਾਣ ਪਿੰਡ ਦੀਆਂ ਦੋ ਨੂੰਹਾਂ ਨੇ ਆਸਟ੍ਰੇਲੀਆ ’ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਇਹ ਵੱਡਾ ਮੁਕਾਮ

ਕੀ ਹੈ ਪੂਰਾ ਮਾਮਲਾ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਅਤੇ ਬਿਆਨਾਂ 'ਚ ਦੱਸਿਆ ਸੀ ਕਿ ਉਸ ਨੂੰ 3 ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਨਾ ਦੇਣ 'ਤੇ ਜਾਣੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਉਸ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਉਸ ਨੂੰ ਆਪਣੇ ਮੁਤਾਬਕ ਕੰਮ ਕਰਨ ਨੂੰ ਅਤੇ ਕਰੋੜਾਂ ਰੁਪਏ ਦੀ ਛਿਮਾਹੀ ਫਿਰੌਤੀ ਦੇਣ ਲਈ ਕਿਹਾ। ਇਸ ਤੋਂ ਇਲਾਵਾ ਨਾਮ ਪੁੱਛਣ 'ਤੇ ਧਮਕੀ ਦੇਣ ਵਾਲੇ ਵਿਅਕਤੀ ਨੇ ਖ਼ੁਦ ਨੂੰ ਦੀਪਕ ਟੀਨੂੰ ਦੱਸਿਆ , ਜੋ ਕਿ ਅੰਬਾਲਾ ਜੇਲ੍ਹ 'ਚ ਬੰਦ ਸੀ।

ਇਹ ਵੀ ਪੜ੍ਹੋ- ਲਹਿਰਾਗਾਗਾ 'ਚ ਪਾਣੀ ਦੀ ਟੈਂਕੀ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ, 2 ਕੁੜੀਆਂ ਦੀ ਮੌਤ, ਪੈ ਗਿਆ ਚੀਕ-ਚਿਹਾੜਾ

ਧਮਕੀ ਦਿੰਦਿਆਂ ਉਸ ਨੇ ਕਿਹਾ ਕਿ ਬੰਦੇ ਦਾ ਪੁੱਤ ਬਣ ਕੇ ਸਾਡੇ ਮੁਤਾਬਕ ਕੰਮ ਕਰ ਨਹੀਂ ਤਾਂ ਪਰਿਵਾਰ ਸਮੇਤ ਉਸ ਨੂੰ ਮਾਰ ਦਿੱਤਾ ਜਾਵੇਗਾ। ਜਦੋਂ ਸ਼ਿਕਾਇਤ ਕਰਤਾ ਨੇ ਫਿਰੌਤੀ ਮੰਗਣ ਵਾਲੇ ਤੋਂ ਪੁੱਛਿਆ ਕਿ ਮੈਂ ਆਪਣੀ ਕਮਾਈ 'ਚੋਂ ਪੈਸੇ ਕਿਉਂ ਦੇਵਾਂ ? ਤਾਂ ਧਮਕੀ ਦੇਣ ਵਾਲੇ ਨੇ ਕਾਨਫਰੰਸ ਕਾਲ 'ਤੇ ਲਾਰੈਂਸ ਬਿਸ਼ਨੋਈ ਨਾਮ ਦੇ ਵਿਅਕਤੀ ਨਾਲ ਗੱਲ ਕਰਵਾਈ। ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਜਾਵੇ ਟੀਨੂੰ ਕਹਿ ਰਿਹਾ ਹੈ , ਉਸ ਮੁਤਾਬਕ ਕੰਮ ਕਰੇ ਨਹੀਂ ਤਾਂ ਜਾਨੋਂ ਮਾਰ ਦੇਵਾਂਗੇ। ਏ. ਐੱਸ. ਆਈ. ਨੇ ਕਿਹਾ ਕਿ ਪੁਲਸ  ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤਾ ਹੈ ਅਤੇ ਪਤਾ ਲਗਾਉਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫੋਨ ਕਰਨ ਵਾਲਾ ਕੌਣ ਸੀ ਅਤੇ ਕਿੱਥੋ ਬੋਲ ਰਿਹਾ ਸੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News