ਵਿਆਹ ਤੋਂ ਇਕ ਮਹੀਨੇ ਬਾਅਦ ਹੀ ਸਹੁਰਿਆਂ ਨੇ ਦਿਖਾਏ ਅਸਲੀ ਰੰਗ
Thursday, Jul 11, 2024 - 04:20 PM (IST)

ਲੁਧਿਆਣਾ (ਵਰਮਾ): ਨਿਊ ਅਮਰ ਨਗਰ, ਸ਼ਿਮਲਾ ਪੁਰੀ ਦੀ ਰਹਿਣ ਵਾਲੀ ਘਰੇਲੂ ਹਿੰਸਾ ਦੀ ਸ਼ਿਕਾਰ ਨਵ-ਵਿਆਹੁਤਾ ਨੇ ਆਪਣੇ ਸਹੁਰੇ ਪਰਿਵਾਰ 'ਤੇ ਥਾਣਾ ਵੂਮੈਨ ਸੈੱਲ 'ਚ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਸਨ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਸਿਆਸੀ ਆਗੂ ਪਿੱਛੇ ਦਾਤ ਲੈ ਕੇ ਥਾਣੇ 'ਚ ਜਾ ਵੜਿਆ ਵਿਅਕਤੀ, ਪੈ ਗਈਆਂ ਭਾਜੜਾਂ
ਨਵਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 9 ਨਵੰਬਰ 2021 ਨੂੰ ਛਪਾਰ ਰੋਡ ਮੰਡੀ ਅਹਿਮਦਗੜ੍ਹ ਦੇ ਰਹਿਣ ਵਾਲੇ ਇਕਬਾਲ ਸਿੰਘ ਨਾਲ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਮੇਰੇ ਸਹੁਰੇ ਵਾਲਿਆਂ ਨੇ ਮੈਨੂੰ ਘੱਟ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। 2 ਸਾਲ ਬਾਅਦ ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਪੀੜਤਾ ਦੇ ਪਤੀ ਇਕਬਾਲ ਸਿੰਘ, ਸਹੁਰਾ ਰਤਨ ਸਿੰਘ ਅਤੇ ਸੱਸ ਗੁਰਮੀਤ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8