ਲੱਕੜ ਦੇ ਕੰਮ ਲਈ ਆਏ ਨੌਜਵਾਨ ’ਤੇ 5 ਲੱਖ ਚੋਰੀ ਦਾ ਦੋਸ਼, ਮਾਮਲਾ ਦਰਜ

Saturday, Aug 29, 2026 - 12:24 PM (IST)

ਲੱਕੜ ਦੇ ਕੰਮ ਲਈ ਆਏ ਨੌਜਵਾਨ ’ਤੇ 5 ਲੱਖ ਚੋਰੀ ਦਾ ਦੋਸ਼, ਮਾਮਲਾ ਦਰਜ

ਜ਼ੀਰਕਪੁਰ (ਧੀਮਾਨ) : ਢਕੋਲੀ ਥਾਣਾ ਖੇਤਰ ਅਧੀਨ ਪੀਰਮੁਛੱਲਾ ਦੀ ਪੰਚਕੂਲਾ ਹਾਈਟਸ ’ਚ ਲੱਕੜ ਦਾ ਕੰਮ ਕਰਨ ਆਏ ਨੌਜਵਾਨ ’ਤੇ ਅਲਮਾਰੀ ਵਿੱਚ ਰੱਖੇ 5 ਲੱਖ ਰੁਪਏ ਚੋਰੀ ਕਰਨ ਦਾ ਦੋਸ਼ ਲੱਗਾ ਹੈ। ਮਕਾਨ ਮਾਲਕ ਦੀ ਸ਼ਿਕਾਇਤ ’ਤੇ ਢਕੋਲੀ ਪੁਲਸ ਨੇ ਮਹਿਫੂਜ਼ ਆਲਮ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੰਦੀਪ ਨੇ ਦੱਸਿਆ ਕਿ ਉਹ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਹੈ ਅਤੇ ਉਸ ਦੇ ਘਰ ’ਚ ਲੱਕੜ ਦਾ ਕੰਮ ਚੱਲ ਰਿਹਾ ਸੀ।

21 ਅਗਸਤ ਨੂੰ ਮਹਿਫੂਜ਼ ਆਲਮ ਅਲਮਾਰੀ ਦਾ ਕੰਮ ਕਰਨ ਲਈ ਘਰ ਆਇਆ ਸੀ। ਇਸ ਦੌਰਾਨ ਸੰਦੀਪ ਨੇ ਆਪਣੇ ਬੱਚਿਆਂ ਨੂੰ ਇਕ ਅਲਮਾਰੀ ਵਿੱਚ ਪਈ ਨਕਦੀ ਦੂਜੀ ਅਲਮਾਰੀ ’ਚ ਰੱਖਣ ਲਈ ਕਿਹਾ ਸੀ। ਸ਼ਿਕਾਇਤ ਮੁਤਾਬਕ ਬਾਅਦ ’ਚ ਕਿਸੇ ਭੁਗਤਾਨ ਲਈ ਅਲਮਾਰੀ ਖੋਲ੍ਹਣ ’ਤੇ 5 ਲੱਖ ਰੁਪਏ ਗਾਇਬ ਮਿਲੇ। ਘਰ ਵਿੱਚ ਭਾਲ ਕਰਨ ਦੇ ਬਾਵਜੂਦ ਨਕਦੀ ਨਾ ਮਿਲਣ ’ਤੇ ਸੰਦੀਪ ਨੇ ਮਹਿਫੂਜ਼ ਆਲਮ ’ਤੇ ਸ਼ੱਕ ਜਤਾਇਆ। ਉਸ ਦਾ ਦੋਸ਼ ਹੈ ਕਿ ਫੋਨ ’ਤੇ ਪੈਸਿਆਂ ਬਾਰੇ ਪੁੱਛਣ ’ਤੇ ਮਹਿਫੂਜ਼ ਆਲਮ ਨੇ ਨਕਦੀ ਚੁੱਕਣ ਦੀ ਗੱਲ ਕਬੂਲ ਕੀਤੀ। 23 ਅਗਸਤ ਨੂੰ ਸ਼ਿਕਾਇਤ ਮਿਲਣ ’ਤੇ ਏ.ਐੱਸ.ਆਈ. ਨਿਰਮਲ ਸਿੰਘ ਨੇ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਨਕਦੀ ਦੀ ਬਰਾਮਦਗੀ ਸਮੇਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News