ਨਾਬਾਲਗਾ ਨੂੰ ਘਰੋਂ ਭਜਾ ਕੇ ਲਿਜਾਣ ਦੇ ਮਾਮਲੇ ’ਚ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ

Sunday, Jul 05, 2020 - 04:14 PM (IST)

ਨਾਬਾਲਗਾ ਨੂੰ ਘਰੋਂ ਭਜਾ ਕੇ ਲਿਜਾਣ ਦੇ ਮਾਮਲੇ ’ਚ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ

ਬੱਧਣੀ ਕਲਾਂ (ਬੱਬੀ) : ਨੇੜਲੇ ਪਿੰਡ ਦੀ ਇਕ 17 ਸਾਲਾ ਦੀ ਨਾਬਾਲਗ ਕੁੜੀ ਨਾਲ ਇਕ ਵਿਅਕਤੀ ਵੱਲੋਂ ਪ੍ਰੇਮ ਸਬੰਧ ਬਣਾ ਕੇ ਉਸ ਨੂੰ ਵਿਆਹ ਦਾ ਝਾਂਸਾ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਉਸ ਨੂੰ ਘਰੋਂ ਭਜਾਉਣ ਦੇ ਮਾਮਲੇ 'ਚ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਕੁੜੀ ਦੇ ਪਿਤਾ ਨੇ ਪੁਲਸ ਕੋਲ ਕੀਤੀ ਸ਼ਿਕਾਇਤ 'ਚ ਕਿਹਾ ਕਿ ਉਸ ਦੀ ਕੁੜੀ ਜੋ ਕਿ 17 ਸਾਲ ਦੇ ਕਰੀਬ ਹੈ, ਨੂੰ ਮਿਤੀ 29 ਜੂਨ ਦੀ ਰਾਤ ਨੂੰ ਇੱਕ ਨੌਜਵਾਨ ਮੁੰਡਾ ਗੁੰਮਰਾਹ ਕਰ ਕੇ ਵਿਆਹ ਦਾ ਝਾਂਸਾ ਦਿੰਦਿਆਂ ਉਸ ਨੂੰ ਘਰੋਂ ਭਜਾ ਕੇ ਲੈ ਗਿਆ ਹੈ, ਜਿਸ ਦਾ ਪਤਾ ਸਾਨੂੰ ਅਗਲੀ ਸਵੇਰ ਲੱਗਾ, ਜਿਸ ਤੋਂ ਬਾਅਦ ਅਸੀਂ ਉਨ੍ਹਾਂ ਦੀ ਕਾਫ਼ੀ ਤਲਾਸ਼ ਕੀਤੀ, ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਬੱਧਣੀ ਕਲਾਂ ਵਿਖੇ ਹਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਟੌਰੀ ਵਾਲੀ ਬਸਤੀ ਖੋਟੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਅਗਲੀ ਕਾਰਵਾਈ ਥਾਣੇਦਾਰ ਕਿਰਨਦੀਪ ਕੌਰ ਵੱਲੋਂ ਅਮਲ 'ਚ ਲਿਆਂਦੀ ਜਾ ਰਹੀ ਹੈ।


 


author

Babita

Content Editor

Related News