ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਾਉਣ ਵਾਲੀ ਜਨਾਨੀ ਖ਼ਿਲਾਫ਼ ਮਾਮਲਾ ਦਰਜ

Wednesday, Jun 09, 2021 - 04:46 PM (IST)

ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਾਉਣ ਵਾਲੀ ਜਨਾਨੀ ਖ਼ਿਲਾਫ਼ ਮਾਮਲਾ ਦਰਜ

ਰਾਜਪੁਰਾ (ਮਸਤਾਨਾ) : ਪਹਿਲਾਂ ਤੋਂ ਹੀ ਵਿਆਹੁਤਾ ਇਕ ਜਨਾਨੀ ਨੇ ਆਪਣੇ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਹੀ ਦੂਜਾ ਵਿਆਹ ਕਰਵਾ ਲਿਆ। ਉਸ ਨੇ ਦੂਜੇ ਪਤੀ ਦੀ ਫੇਸਬੁੱਕ ਆਈ. ਡੀ. ਨਾਲ ਵੀ ਛੇੜਛਾੜ ਕੀਤੀ। ਪੁਲਸ ਨੇ ਦੂਜੇ ਪਤੀ ਦੀ ਸ਼ਿਕਾਇਤ ’ਤੇ ਉਕਤ ਜਨਾਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਪੁਲਸ ਲਾਈਨ ਪਟਿਆਲਾ ਵਾਸੀ ਗੁਰਮੀਤ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਪ੍ਰੀਤ ਅਰੋੜਾ ਵਾਸੀ ਖਰੜ ਜੋ ਕਿ ਪਹਿਲਾਂ ਹੀ ਵਿਆਹੁਤਾ ਸੀ, ਉਸ ਨੇ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਹੀ ਮੇਰੇ ਨਾਲ ਦੂਜਾ ਵਿਆਹ ਕਰਵਾ ਲਿਆ। ਉਸ ਨੇ ਕਿਹਾ ਕਿ ਉਸ ਨੇ ਮੇਰੀ ਫੇਸਬੁੱਕ ਆਈ. ਡੀ. ਨਾਲ ਵੀ ਛੇੜਛਾੜ ਕੀਤੀ ਹੈ। ਇਸ ਤੋਂ ਬਾਅਦ ਪੁਲਸ ਨੇ ਗੁਰਮੀਤ ਸਿੰਘ ਦੀ ਸ਼ਿਕਾਇਤ ’ਤੇ ਉਕਤ ਜਨਾਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News