ਡੇਰਾਬੱਸੀ 'ਚ ਜਬਰ-ਜ਼ਿਨਾਹ ਪੀੜਤਾ ਖ਼ਿਲਾਫ਼ ਕੇਸ ਦਰਜ, ਜਾਣੋ ਕੀ ਹੈ ਪੂਰਾ ਮਾਮਲਾ
Thursday, Dec 01, 2022 - 01:08 PM (IST)

ਡੇਰਾਬੱਸੀ (ਗੁਰਪ੍ਰੀਤ) : ਮਹਿਲਾ ਆਈ. ਏ. ਐੱਸ. ਦਾ ਰਿਸ਼ਵਤ ਲੈਣ ਦਾ ਵੀਡੀਓ ਵਾਇਰਲ ਕਰਨ ਵਾਲੀ ਜਬਰ-ਜ਼ਿਨਾਹ ਪੀੜਤਾ ਖ਼ਿਲਾਫ਼ ਪੁਲਸ ਨੇ ਬਲੈਕਮੇਲਿੰਗ ਸਮੇਤ ਕਈ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਇੰਚਾਰਜ ਸਹਾਇਕ ਇੰਸਪੈਕਟਰ ਜਸਕੰਵਲ ਸਿੰਘ ਨੇ ਦੱਸਿਆ ਕਿ ਔਰਤ ਵੱਲੋਂ ਹਾਜੀ ਨਦੀਮ ਅਹਿਮਦ ਖ਼ਿਲਾਫ਼ 31 ਮਾਰਚ, 2022 ਨੂੰ ਜਬਰ-ਜ਼ਿਨਾਹ ਦਾ ਕੇਸ ਦਰਜ ਕਰਵਾਇਆ ਗਿਆ ਸੀ। ਮਾਮਲੇ ਦੀ ਜਾਂਚ ਕਰਨ ਸਬੰਧੀ ਦੋਵੇਂ ਪਾਰਟੀਆਂ ਨੂੰ ਪੁਲਸ ਥਾਣੇ 'ਚ ਬੁਲਾਇਆ ਗਿਆ ਸੀ। ਮੁਲਜ਼ਮ ਹਾਜੀ ਨਦੀਮ ਅਹਿਮਦ ਅਤੇ ਉਸ ਦੇ ਭਰਾ ਨੂੰ ਦੇਖ ਕੇ ਔਰਤ ਭੜਕ ਗਈ।
ਇਹ ਵੀ ਪੜ੍ਹੋ : CBSE ਦੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਜ਼ਰੂਰ ਪੜ੍ਹਨ ਇਹ ਖ਼ਬਰ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼
ਉਸ ਨੇ ਆਪਣੇ ਕੋਲ ਰੱਖਿਆ ਚਾਕੂ ਕੱਢ ਕੇ ਬਾਂਹ ’ਤੇ 2-3 ਟੱਕ ਮਾਰੇ। ਔਰਤ ਨੇ ਧਮਕੀ ਦਿੱਤੀ ਕਿ ਮੁਲਜ਼ਮ ਤੋਂ ਉਸ ਨੂੰ ਪੈਸੇ ਦਿਵਾਓ ਨਹੀਂ ਤਾਂ ਦੋਵੇਂ ਭਰਾਵਾਂ ਨੂੰ ਝੂਠੇ ਕੇਸ 'ਚ ਫਸਾ ਦੇਵੇਗੀ। ਉੱਥੇ ਮੌਜੂਦ ਮਹਿਲਾ ਪੁਲਸ ਮੁਲਾਜ਼ਮਾਂ ਨੇ ਸਮਝਾਇਆ ਅਤੇ ਉਸ ਨੂੰ ਅਜਿਹੀਆਂ ਹਰਕਤਾਂ ਤੋਂ ਰੋਕਿਆ ਪਰ ਉਹ ਬਾਜ਼ ਨਹੀਂ ਆਈ। ਬਾਅਦ 'ਚ ਉਸ ਨੇ ਪੁਲਸ ਮੁਲਾਜ਼ਮਾਂ ਨੂੰ ਹੀ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਉਕਤ ਔਰਤ ਪੁਲਸ ਥਾਣੇ 'ਚ ਹੀ ਖ਼ੁਦਕੁਸ਼ੀ ਕਰਨ ਦੀ ਧਮਕੀ ਦੇਣ ਲੱਗੀ। ਪੁਲਸ ਨੇ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ : GMSH-16 'ਚ OPD ਦੇ ਮਰੀਜ਼ਾਂ ਨੂੰ ਲੰਬੀਆਂ ਲਾਈਨਾਂ ਤੋਂ ਮਿਲੇਗਾ ਛੁਟਕਾਰਾ, ਜਾਣੋ ਕੀ ਕਰਨਾ ਪਵੇਗਾ
ਮਹਿਲਾ ਏ. ਐੱਸ. ਆਈ. ਦੀ ਰਿਸ਼ਵਤ ਲੈਂਦੇ ਦੀ ਵੀਡੀਓ ਕੀਤੀ ਸੀ ਵਾਇਰਲ
ਦੱਸਣਯੋਗ ਹੈ ਕਿ ਸ਼ਿਕਾਇਤਕਰਤਾ ਔਰਤ ਨੇ ਬੀਤੇ ਦਿਨੀਂ ਵੀਡੀਓ ਵਾਇਰਲ ਕਰ ਕੇ ਪੁਲਸ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਾ ਕਰਨ ਦਾ ਦੋਸ਼ ਲਗਾਇਆ ਸੀ। ਉਸ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕੀਤੀ ਸੀ, ਜਿਸ 'ਚ ਮਹਿਲਾ ਏ. ਐੱਸ. ਆਈ. ਪਰਵੀਨ ਕੌਰ ਪੈਸੇ ਫੜ੍ਹ ਰਹੀ ਸੀ। ਔਰਤ ਨੇ ਸ਼ਿਕਾਇਤ ਕੀਤੀ ਕਿ ਏ. ਐੱਸ. ਆਈ. ਪਰਵੀਨ ਨੇ ਮਾਮਲੇ 'ਚ ਕਾਰਵਾਈ ਕਰਨ ਲਈ ਬਤੌਰ ਰਿਸ਼ਵਤ ਪੈਸੇ ਲਏ ਸਨ। ਪੁਲਸ ਦੇ ਉੱਚ ਅਧਿਕਾਰੀਆਂ ਦੇ ਸਾਹਮਣੇ ਮਾਮਲਾ ਆਇਆ ਤਾਂ ਕੇਸ ਦਰਜ ਕਰ ਕੇ ਮਹਿਲਾ ਏ. ਐੱਸ. ਆਈ. ਨੂੰ ਲਾਈਨ ਹਾਜ਼ਰ ਕਰ ਦਿੱਤਾ ਸੀ। ਉੱਥੇ ਹੀ ਉਕਤ ਔਰਤ ਨੇ ਵੀਡੀਓ ਵਾਇਰਲ ਕਰ ਕੇ ਦੱਸਿਆ ਕਿ ਅੱਜ ਉਹ ਪੁਲਸ ਥਾਣੇ ਆਈ ਹੈ, ਪੁਲਸ ਨੇ ਉਸ ਨੂੰ ਉੱਥੇ ਬਿਠਾਇਆ ਹੋਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ