ਕੇਂਦਰੀ ਜੇਲ੍ਹ ''ਚ ਤਾਇਨਾਤ ਮੁਲਾਜ਼ਮ ਨਾਲ ਗਾਲੀ-ਗਲੋਚ ਤੇ ਵਰਦੀ ਪਾੜ ਦੇਣ ਦੇ ਮਾਮਲੇ ''ਚ ਕੈਦੀ ਨਾਮਜ਼ਦ

Wednesday, Jul 28, 2021 - 11:58 AM (IST)

ਕੇਂਦਰੀ ਜੇਲ੍ਹ ''ਚ ਤਾਇਨਾਤ ਮੁਲਾਜ਼ਮ ਨਾਲ ਗਾਲੀ-ਗਲੋਚ ਤੇ ਵਰਦੀ ਪਾੜ ਦੇਣ ਦੇ ਮਾਮਲੇ ''ਚ ਕੈਦੀ ਨਾਮਜ਼ਦ

ਗੁਰਦਾਸਪੁਰ (ਸਰਬਜੀਤ) : ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਕੈਦੀ ਵੱਲੋਂ ਡਿਊਟੀ ’ਤੇ ਤਾਇਨਾਤ ਮੁਲਾਜ਼ਮ ਨਾਲ ਗਾਲੀ-ਗਲੋਚ ਅਤੇ ਧੱਕਾ-ਮੁੱਕੀ ਕਰਨ ਤੋਂ ਇਲਾਵਾ ਪਹਿਨੀ ਹੋਈ ਵਰਦੀ ਪਾੜ ਦੇਣ ਦੇ ਮਾਮਲੇ ’ਚ ਥਾਣਾ ਸਿਟੀ ਦੀ ਪੁਲਸ ਨੇ ਕੈਦੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਾਜ਼ਮ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਜੋਗੋਵਾਂਲ ਜੱਟਾਂ ਹਾਲ ਨੇ ਦੱਸਿਆ ਕਿ ਉਹ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਬਤੌਰ ਸਕਿਓਰਿਟੀ ਪੈਸਕੋ ਮੁਲਾਜ਼ਮ ਤਾਇਨਾਤ ਹੈ।

26 ਜੁਲਾਈ ਨੂੰ ਉਸ ਦੀ ਡਿਊਟੀ ਬੈਰਕ ਨੰਬਰ-8 ਵਿੱਚ ਲੱਗੀ ਹੋਈ ਸੀ। ਸ਼ਾਮ 5.45 ਵਜੇ ਉਸਦੇ ਨੇੜੇ ਹੌਲਦਾਰ ਜਸਬੀਰ ਸਿੰਘ ਤੇ ਸਿਪਾਹੀ ਮੰਗਾ ਸਿੰਘ ਖੜ੍ਹੇ ਸਨ। ਜੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਕੈਦੀ ਸਕੰਟੀ ਪੁੱਤਰ ਚਮਨ ਲਾਲ ਵਾਸੀ ਗਾਂਧੀ ਕੈਂਪ ਬਟਾਲਾ ਨੇ ਉਸ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਕੈਦੀ ਨੇ ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਪਹਿਨੀ ਹੋਈ ਵਰਦੀ ਕੀ ਕਮੀਜ਼ ਪਾੜ ਦਿੱਤੀ। ਅਜਿਹਾ ਕਰਕੇ ਕੈਦੀ ਨੇ ਡਿਊਟੀ ਵਿੱਚ ਵਿਘਨ ਪਾਇਆ ਹੈ। ਉਧਰ ਏ. ਐਸ. ਆਈ ਜਗਜੀਤ ਸਿੰਘ ਨੇ ਦੱਸਿਆ ਕਿ ਮੁਲਾਜ਼ਮ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਕੈਦੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। 


author

Babita

Content Editor

Related News