ਚੋਰੀ ਦੇ ਮਾਮਲੇ ’ਚ ਅਦਾਲਤ ’ਚ ਪੇਸ਼ ਨਾ ਹੋਣ ਵਾਲੇ ਖ਼ਿਲਾਫ਼ ਕੇਸ ਦਰਜ
Monday, Aug 07, 2023 - 04:36 PM (IST)
ਭਾਮੀਆਂ ਕਲਾਂ (ਜਗਮੀਤ) : ਥਾਣਾ ਜਮਾਲਪੁਰ ਦੀ ਪੁਲਸ ਨੇ ਚੋਰੀ ਦੇ ਇਕ ਕੇਸ ’ਚ ਅਦਾਲਤ ’ਚ ਪੇਸ਼ ਨਾ ਹੋਣ ਵਾਲੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਆਸ਼ੂ ਸ਼ਰਮਾ ਪੁੱਤਰ ਵਰਿੰਦਰ ਸ਼ਰਮਾ ਵਾਸੀ ਪਿੰਡ ਜਿਉੂਣੇਵਾਲ, ਕੂੰਮਕਲਾਂ ਖ਼ਿਲਾਫ਼ ਸਾਲ 2020 ’ਚ ਮੁਕੱਦਮਾ ਨੰ. 217 ਅਧੀਨ ਧਾਰਾ 379, 411 ਆਈ. ਪੀ. ਸੀ. ਥਾਣਾ ਜਮਾਲਪੁਰ ’ਚ ਦਰਜ ਹੋਇਆ ਸੀ।
ਇਸ 'ਚ ਆਸ਼ੂ ਅਦਾਲਤ ’ਚ ਪੇਸ਼ ਨਹੀਂ ਹੋਇਆ। ਜਿਸ ਦੇ ਖ਼ਿਲਾਫ਼ ਥਾਣਾ ਪੁਲਸ ਵਲੋਂ ਕੇਸ ਦਰਜ ਕੀਤਾ ਗਿਆ ਹੈ। ਪੁਲਸ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ।