ਨਾਬਾਲਗ ਕੁੜੀ ਨੂੰ ਲੈ ਕੇ ਨੌਜਵਾਨ ਫ਼ਰਾਰ, ਮਾਮਲਾ ਦਰਜ

03/02/2023 3:03:28 PM

ਰਾਜਪੁਰਾ (ਮਸਤਾਨਾ) : ਨਾਬਾਲਗ ਕੁੜੀ ਦੀ ਮਾਂ ਨੇ ਥਾਣਾ ਸਦਰ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਰੋਜ਼ਾਨਾ ਵਾਂਗ ਕੰਮ ਕਰਨ ਲਈ ਗਈ ਸੀ। ਜਦੋਂ ਘਰ ਵਾਪਸ ਆਈ ਤਾਂ ਦੇਖਿਆ ਕਿ ਉਸ ਦੀ ਨਾਬਾਲਗ ਧੀ ਘਰ ਵਿਚ ਨਹੀਂ ਸੀ।

ਜਾਂਚ ਉਪਰੰਤ ਉਸ ਨੂੰ ਪਤਾ ਲੱਗਾ ਕਿ ਉਸ ਦੀ ਧੀ ਨੂੰ ਜ਼ਿਲ੍ਹਾ ਫਤਿਹਗੜ੍ਹ ਵਾਸੀ ਪੰਨੂ ਨਾਮ ਦਾ ਵਿਅਕਤੀ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਲੈ ਗਿਆ ਹੈ। ਪੁਲਸ ਨੇ ਮੁਦੈਲਾ ਦੀ ਸ਼ਿਕਾਇਤ ’ਤੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
 


Babita

Content Editor

Related News