ਦਾਜ ''ਚ 5 ਲੱਖ ਰੁਪਏ ਮੰਗਣ ਵਾਲੇ ਪਤੀ ਤੇ ਸਹੁਰੇ ਪਰਿਵਾਰ ਖ਼ਿਲਾਫ਼ ਪਰਚਾ ਦਰਜ

Thursday, Mar 21, 2024 - 04:00 PM (IST)

ਦਾਜ ''ਚ 5 ਲੱਖ ਰੁਪਏ ਮੰਗਣ ਵਾਲੇ ਪਤੀ ਤੇ ਸਹੁਰੇ ਪਰਿਵਾਰ ਖ਼ਿਲਾਫ਼ ਪਰਚਾ ਦਰਜ

ਫਿਰੋਜ਼ਪੁਰ (ਮਲਹੋਤਰਾ) : ਨੂੰਹ ਤੋਂ ਦਾਜ ਵਿਚ 5 ਲੱਖ ਰੁਪਏ ਦੀ ਮੰਗ ਰੱਖਦੇ ਹੋਏ ਉਸ ਨਾਲ ਕੁੱਟਮਾਰ ਕਰ ਕੇ ਘਰੋਂ ਕੱਢਣ ਵਾਲੇ ਸੱਸ, ਸਹੁਰੇ ਅਤੇ ਪਤੀ ਦੇ ਖ਼ਿਲਾਫ਼ ਪੁਲਸ ਨੇ ਜਾਂਚ ਤੋਂ ਬਾਅਦ ਪਰਚਾ ਦਰਜ ਕੀਤਾ ਹੈ। ਥਾਣਾ ਵੂਮੈਨ ਸੈੱਲ ਦੇ ਏ. ਐੱਸ. ਆਈ. ਪ੍ਰੇਮ ਕੁਮਾਰ ਦੇ ਅਨੁਸਾਰ ਪੀੜਤਾ ਸ਼ੀਨਮ ਵਾਸੀ ਸਿਟੀ ਨੇ ਸ਼ਿਕਾਇਤ ਦੇ ਦੱਸਿਆ ਸੀ ਕਿ ਉਸਦਾ ਵਿਆਹ ਨਵੰਬਰ 2019 ਵਿਚ ਸ਼੍ਰੀਕਾਂਤ ਗੁਪਤਾ ਵਾਸੀ ਲੁਧਿਆਣਾ ਦੇ ਨਾਲ ਹੋਇਆ ਸੀ ਅਤੇ ਵਿਆਹ ਦੌਰਾਨ ਉਸਦੇ ਪਰਿਵਾਰ ਨੇ ਆਪਣੀ ਹੈਸੀਅਤ ਅਨੁਸਾਰ ਦਾਜ ਆਦਿ ਦਿੱਤਾ ਸੀ।

ਉਸ ਨੇ ਦੋਸ਼ ਲਗਾਏ ਕਿ ਵਿਆਹ ਤੋਂ ਬਾਅਦ ਤੋਂ ਹੀ ਪਤੀ ਸ਼੍ਰੀਕਾਂਤ, ਸੱਸ ਅਨੁਰਾਧਾ ਅਤੇ ਸਹੁਰਾ ਅਸ਼ੋਕ ਕੁਮਾਰ ਉਸ ਨੂੰ ਹੋਰ ਦਾਜ ਦੀ ਮੰਗ ਨੂੰ ਲੈ ਕੇ ਤੰਗ ਕਰਨ ਲੱਗੇ। ਹੁਣ ਦੋਸ਼ੀਆਂ ਨੇ 5 ਲੱਖ ਰੁਪਏ ਦਾਜ ਦੀ ਮੰਗ ਰੱਖਦੇ ਹੋਏ ਉਸ ਨਾਲ ਕੁੱਟਮਾਰ ਕੀਤੀ ਤੇ ਘਰੋਂ ਕੱਢ ਦਿੱਤਾ। ਏ. ਐੱਸ. ਆਈ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ’ਤੇ ਤਿੰਨਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਈ ਜਾ ਰਹੀ ਹੈ।


author

Babita

Content Editor

Related News