ਚੂੜੇ ਵਾਲੀ ਦੀਆਂ ਰੀਝਾਂ ਰਹਿ ਗਈਆਂ ਅਧੂਰੀਆਂ, ਪਤੀ ਨੇ 3 ਮਹੀਨੇ ਬਾਅਦ ਹੀ ਦਿਖਾ ਦਿੱਤਾ ਅਸਲੀ ਰੰਗ

Tuesday, Jun 27, 2023 - 05:12 PM (IST)

ਚੂੜੇ ਵਾਲੀ ਦੀਆਂ ਰੀਝਾਂ ਰਹਿ ਗਈਆਂ ਅਧੂਰੀਆਂ, ਪਤੀ ਨੇ 3 ਮਹੀਨੇ ਬਾਅਦ ਹੀ ਦਿਖਾ ਦਿੱਤਾ ਅਸਲੀ ਰੰਗ

ਲੁਧਿਆਣਾ (ਵਰਮਾ) : ਦਿਲ 'ਚ ਕਈ ਤਰ੍ਹਾਂ ਦੇ ਅਰਮਾਨ ਲੈ ਕੇ ਸਹੁਰੇ ਘਰ ਆਈ ਨਵ ਵਿਆਹੁਤਾ ਕੁੜੀ ਦੀਆਂ ਅਜੇ ਸੱਧਰਾਂ ਵੀ ਪੂਰੀਆਂ ਨਹੀਂ ਹੋਈਆਂ ਸੀ ਕਿ ਉਸ ਦੇ ਪਤੀ ਨੇ ਅਸਲੀ ਰੰਗ ਦਿਖਾ ਦਿੱਤੇ ਅਤੇ ਵਿਆਹ ਦੇ 3 ਮਹੀਨੇ ਬਾਅਦ ਹੀ ਉਸ ਨੂੰ ਉਸ ਦੀ ਭੈਣ ਦੇ ਘਰ ਧੋਖੇ ਨਾਲ ਛੱਡ ਆਇਆ। ਫਿਲਹਾਲ ਥਾਣਾ ਵੂਮੈਨ ਸੈੱਲ ਦੀ ਪੁਲਸ ਦੇ 2022 ਨੂੰ ਘਰੇਲੂ ਹਿੰਸਾ ਦੀ ਸ਼ਿਕਾਰ ਨਵ ਵਿਆਹੁਤਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਪੂਨਮ ਨਿਵਾਸੀ ਜਨਕਪੁਰੀ ਨੇ ਆਪਣੇ ਸਹੁਰੇ ਵਾਲਿਆਂ ਖ਼ਿਲਾਫ਼ ਉਸ ਨੂੰ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰਨ ਦੇ ਲਿਖ਼ਤੀ ਦੋਸ਼ ਲਾਏ ਸਨ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਜਵਾਨ ਪੁੱਤ ਦੀ ਮੌਤ ਦੀ ਖ਼ਬਰ, ਭਿਆਨਕ ਹਾਦਸੇ ਦਾ ਹੋਇਆ ਸੀ ਸ਼ਿਕਾਰ

ਪੁਲਸ ਵੱਲੋਂ ਪੀੜਤਾ ਵੱਲੋਂ ਦਿੱਤੀ ਸ਼ਿਕਾਇਤ ਦੀ ਜਾਂਚ ਕਰਨ ‘ਤੇ ਜਾਂਚ ਅਧਿਕਾਰੀ ਰੂਪ ਸਿੰਘ ਨੇ ਪੂਨਮ ਦੇ ਪਤੀ ਆਸ਼ੀਸ ਭਾਟੀਆ ਦੇ ਖ਼ਿਲਾਫ਼ ਆਪਣੀ ਪਤਨੀ ਨੂੰ ਦਾਜ ਲਈ ਪਰੇਸ਼ਾਨ ਕਰਨ ‘ਤੇ ਉਸ ਦੇ ਖ਼ਿਲਾਫ਼ ਦਾਜ ਦਾ ਕੇਸ ਦਰਜ ਕੀਤਾ ਹੈ। ਪੂਨਮ ਨੇ ਦੱਸਿਆ ਕਿ ਉਸ ਦਾ ਵਿਆਹ 17 ਜੂਨ, 2022 ਨੂੰ ਆਸ਼ੀਸ਼ ਭਾਟੀਆ ਨਿਵਾਸੀ ਨਿਊ ਦੀਪ ਨਗਰ, ਹੈਬੋਵਾਲ ਕਲਾਂ ਦੇ ਨਾਲ ਹੋਇਆ ਸੀ।

ਇਹ ਵੀ ਪੜ੍ਹੋ : ਖੰਨਾ 'ਚ ਪੰਚਾਇਤ ਮੰਤਰੀ ਨੇ 40 ਕਰੋੜ ਦੀ 100 ਏਕੜ ਸਰਕਾਰੀ ਜ਼ਮੀਨ ਕਰਵਾਈ ਖ਼ਾਲੀ

ਪੂਨਮ ਨੇ ਆਪਣੇ ਸਹੁਰੇ ਵਾਲਿਆਂ ’ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਮੇਰੇ ਵਿਆਹ ਵਿਚ ਮੇਰੇ ਪੇਕੇ ਵਾਲਿਆਂ ਨੇ ਆਪਣੀ ਹੈਸੀਅਤ ਤੋਂ ਵੱਧ ਇਸਤਰੀ ਧੰਨ ਦਿੱਤਾ ਸੀ। ਇਸ ਦੇ ਬਾਵਜੂਦ ਮੇਰੇ ਸਹੁਰੇ ਵਾਲੇ ਮੈਨੂੰ ਦਾਜ ਲਈ ਪਰੇਸ਼ਾਨ ਕਰਦੇ ਸਨ। ਪੂਨਮ ਨੇ ਦੱਸਿਆ ਕਿ ਵਿਆਹ ਤੋਂ ਤਿੰਨ ਮਹੀਨੇ ਬਾਅਦ ਮੇਰਾ ਪਤੀ ਮੈਨੂੰ ਮੇਰੀ ਭੈਣ ਦੇ ਘਰ ਧੋਖੇ ਨਾਲ ਛੱਡ ਕੇ ਚਲਾ ਗਿਆ ਕਿ ਉਹ ਉਸ ਨੂੰ ਸ਼ਾਮ ਨੂੰ ਲੈ ਜਾਵੇਗਾ ਪਰ ਉਹ ਮੈਨੂੰ ਲੈਣ ਨਹੀਂ ਆਇਆ, ਜਿਸ ਦੀ ਲਿਖ਼ਤੀ ਸ਼ਿਕਾਇਤ ਮੈਂ ਪੁਲਸ ਕੋਲ ਦਰਜ ਕਰਵਾਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News