ਧੱਕੇ ਨਾਲ ਫਰਨੈਲ ਪਿਲਾ ਕੇ ਜਨਾਨੀ ਨੂੰ ਮਾਰਨ ਦੀ ਕੋਸ਼ਿਸ਼ ''ਤੇ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ

Wednesday, Mar 03, 2021 - 10:44 AM (IST)

ਧੱਕੇ ਨਾਲ ਫਰਨੈਲ ਪਿਲਾ ਕੇ ਜਨਾਨੀ ਨੂੰ ਮਾਰਨ ਦੀ ਕੋਸ਼ਿਸ਼ ''ਤੇ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਦੇਵੀਗੜ੍ਹ (ਨੌਗਾਵਾਂ) : ਥਾਣਾ ਜੁਲਕਾਂ ਦੀ ਪੁਲਸ ਨੇ ਇੱਕ ਜਨਾਨੀ ਨੂੰ ਧੱਕੇ ਨਾਲ ਫਰਨੈਲ ਪਿਲਾ ਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਘਰ ਦੇ ਹੀ ਚਾਰ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਜੁਲਕਾਂ ਦੇ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਅੱਡਾ ਦੇਵੀਗੜ੍ਹ ਦੀ ਨੇਹਾ ਪਤਨੀ ਅਰਵਿੰਦ ਮਿੱਤਲ ਨੇ ਆਪਣੇ ਸਹੁਰਾ ਪਰਿਵਾਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ 23 ਫਰਵਰੀ ਦੀ ਰਾਤ ਨੂੰ ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਧੱਕੇ ਨਾਲ ਫਰਨੈਲ ਪਿਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਮੂੰਹ ਬੰਦ ਕਰ ਲਿਆ।

ਇਸ ਸਾਜ਼ਿਸ਼ 'ਚ ੳਸ ਦਾ ਪਤੀ ਅਰਵਿੰਦ ਮਿੱਤਲ, ਅਜੈ ਪੁੱਤਰ ਸ਼ਿਵ ਕੁਮਾਰ, ਨੰਦ ਰਾਣੀ ਪਤਨੀ ਸ਼ਿਵ ਕੁਮਾਰ ਅਤੇ ਰਿਸਵ ਉਰਫ਼ ਰਿਛੂ ਪੁੱਤਰ ਅਰਵਿੰਦ ਮਿੱਤਲ ਸ਼ਾਮਲ ਸੀ, ਜਿਨ੍ਹਾਂ ਨੇ ਉਸ ਦੀ ਕਾਫੀ ਕੁੱਟ-ਮਾਰ ਕੀਤੀ। ਨੇਹਾ ਨੇ ਦੱਸਿਆ ਕਿ ਉਸ ਨੇ ਕਾਫੀ ਰੌਲਾ ਪਾਇਆ ਅਤੇ ਆਪਣੇ ਬਚਾਅ ਲਈ ਉਹ ਅੰਦਰ ਵੜ ਗਈ।

ਫਿਰ ਦਰਵਾਜ਼ਾ ਬੰਦ ਕਰਕੇ ਆਪਣੇ ਮਾਪਿਆਂ ਨੂੰ ਫੋਨ ਕਰ ਦਿੱਤਾ। ਇਸ ਦੌਰਾਨ ਕਿਸੇ ਨੇ ਪੁਲਸ ਨੂੰ ਫੋਨ ਕਰ ਦਿੱਤਾ। ਥਾਣਾ ਜੁਲਕਾਂ ਦੀ ਪੁਲਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News