ਪੰਜਾਬ ਦੇ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ''ਤੇ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ
Saturday, Jun 24, 2023 - 01:51 PM (IST)
ਲੁਧਿਆਣਾ (ਰਾਜ) : ਚਿੱਟਫੰਡ ਘਪਲੇ 'ਚ ਨਿਰਮਲ ਸਿੰਘ ਭੰਗੂ ਦੀ ਜ਼ਮਾਨਤ ਕਰਾਉਣ ਦੇ ਏਵਜ਼ 'ਚ 3.50 ਕਰੋੜ ਰੁਪਏ ਲੈਣ ਵਾਲੇ ਕੋਟਭਾਈ ਦੇ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਸਮੇਤ 6 ਲੋਕਾਂ 'ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ 'ਚੋਂ ਪੁਲਸ ਨੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਹ ਕੇਸ ਸ਼ਿੰਦਰ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਭਾਰਤੀ ਖੇਤਰ 'ਚ ਫਿਰ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, BSF ਨੇ ਕੀਤਾ ਬਰਾਮਦ
ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਉਸ ਦੇ ਚਾਚਾ ਨਿਰਮਲ ਸਿੰਘ ਭੰਗੂ ਚਿੱਟਫੰਡ ਘਪਲੇ 'ਚ ਪਹਿਲਾ ਤਿਹਾੜ ਜੇਲ੍ਹ ਅਤੇ ਹੁਣ ਬਠਿੰਡਾ ਜੇਲ੍ਹ 'ਚ ਬੰਦ ਹਨ। ਉਨ੍ਹਾਂ ਦੀ ਜ਼ਮਾਨਤ ਕਰਾਉਣ ਲਈ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਨੇ ਕਿਹਾ ਕਿ ਉਸ ਦੀ ਸਰਕਾਰ 'ਚ ਚੰਗੀ ਪਹੁੰਚ ਹੈ। ਉਹ ਉਸ ਨੂੰ ਪੈਸੇ ਦੇ ਦੇਵੇ ਤਾਂ ਉਹ ਜ਼ਮਾਨਤ ਕਰਵਾ ਦੇਵੇਗਾ।
ਇਹ ਵੀ ਪੜ੍ਹੋ : ਵੱਟ ਕੱਢਵੀਂ ਗਰਮੀ ਝੱਲ ਰਹੇ ਪੰਜਾਬੀਆਂ ਦੀਆਂ ਲੱਗਣਗੀਆਂ ਮੌਜਾਂ, ਮੌਸਮ ਨੂੰ ਲੈ ਕੇ Yellow Alert ਜਾਰੀ
ਦੋਸ਼ੀਆਂ ਨੇ 5 ਕਰੋੜ ਰੁਪਏ ਮੰਗੇ ਸਨ ਪਰ ਦੋਸ਼ੀਆਂ ਨੇ ਪੈਸੇ ਲੈਣ ਤੋਂ ਬਾਅਦ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਸਾਬਕਾ ਵਿਧਾਇਕ ਕੋਟਭਾਈ, ਜੀਵਨ ਸਿੰਘ, ਦਲੀਪ ਕੁਮਾਰ ਤ੍ਰਿਪਾਠੀ, ਸੰਜੇ ਸ਼ਰਮਾ, ਸਈਦ ਪਰਵੇਜ ਰਹਿਮਾਜ, ਧਰਮਵੀਰ 'ਤੇ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ 'ਚ ਜੀਵਨ ਸਿੰਘ, ਧਰਮਵੀਰ ਸਿੰਘ ਅਤੇ ਦਲੀਪ ਕੁਮਾਰ ਨੂੰ ਫੜ੍ਹ ਲਿਆ ਗਿਆ ਹੈ, ਜਦੋਂ ਕਿ ਫ਼ਰਾਰ ਸਾਬਕਾ ਵਿਧਾਇਕ ਦੀ ਭਾਲ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ