ਔਰਤ ਦੇ ਬਿਆਨਾਂ ''ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਮੇਤ 6 ਖ਼ਿਲਾਫ਼ FIR, ਜਾਣੋ ਕੀ ਹੈ ਪੂਰਾ ਮਾਮਲਾ

Wednesday, Jul 10, 2024 - 12:24 PM (IST)

ਔਰਤ ਦੇ ਬਿਆਨਾਂ ''ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਮੇਤ 6 ਖ਼ਿਲਾਫ਼ FIR, ਜਾਣੋ ਕੀ ਹੈ ਪੂਰਾ ਮਾਮਲਾ

ਸਾਹਨੇਵਾਲ/ਕੋਹਾੜਾ (ਜਗਰੂਪ)- ਥਾਣਾ ਕੂੰਮ ਕਲਾਂ ਅਧੀਨ ਆਉਂਦੇ ਪਿੰਡ ਭੈਰੋਮੁੰਨਾ ਦੀ ਰਹਿਣ ਵਾਲੀ ਇਕ ਔਰਤ ਦੇ ਬਿਆਨਾਂ 'ਤੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਮੇਤ ਹੋਰ ਪੰਜ ਬੰਦਿਆਂ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪਿੰਡ ਭੈਰੋਮੁੰਨਾ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਪਤਨੀ ਰਜਿੰਦਰ ਸਿੰਘ ਨੇ ਚੌਕੀ ਕਟਾਣੀ ਕਲਾਂ 'ਚ ਸ਼ਿਕਾਇਤ ਦਿੱਤੀ ਹੈ ਕਿ ਮੇਰਾ ਪਤੀ ਵਿਦੇਸ਼ ਗਿਆ ਹੋਇਆ ਹੈ, ਮੇਰੇ ਦੋ ਨਾਬਾਲਗ ਧੀਆਂ ਹਨ। ਸਾਡਾ ਪਿੰਡ 'ਚ ਲਾਲ ਲਕੀਰ ਹੇਠ ਆਉਂਦਾ ਇਕ ਘਰ ਹੈ ਜੋ ਗੁਰਦੁਆਰਾ ਸਾਹਿਬ ਦੇ ਨਾਲ ਲਗਦਾ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਪੁੱਤਰ ਸਵ. ਬਲਦੇਵ ਸਿੰਘ ਨੇ ਮੇਰੇ ਪਤੀ ਤੋਂ ਇਹ ਕਹਿ ਕਿ ਖਾਲੀ ਅਸ਼ਟਾਮ ਉਪਰ ਦਸਤਖਤ ਕਰਵਾ ਲਏ ਕਿ ਤੁਸੀਂ ਆਪਣੀ ਜਗਾ ਗੁਰਦੁਆਰਾ ਸਾਹਿਬ ਲਈ ਦੇ ਦਿਓ ਮੈਂ ਤੁਹਾਨੂੰ ਇਸ ਦੇ ਬਦਲੇ ਸਾਹਨੇਵਾਲ ਮਕਾਨ ਲੈ ਕੇ ਦੇਵਾਂਗਾ, ਪਰ ਬਲਵੀਰ ਸਿੰਘ ਨੇ ਨਾ ਤਾਂ ਜਗ੍ਹਾ ਲੈ ਕੇ ਦਿੱਤੀ ਅਤੇ ਨਾ ਹੀ ਕੋਈ ਰਕਮ ਦਿੱਤੀ। ਉਸ ਨੇ ਮੇਰੇ ਪਤੀ ਦੇ ਤਿੰਨ ਭਰਾਵਾਂ ਤੋਂ ਜਗਾ ਲੈ ਲਈ ਹੈ ਪਰ ਮੈਨੂੰ ਧੱਕੇ ਨਾਲ ਮਕਾਨ 'ਚੋਂ ਨਿਕਲਣ ਲਈ ਮਜਬੂਰ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਦੁਬਈ 'ਚ ਪੰਜਾਬੀ ਨੌਜਵਾਨ ਦਾ ਕਤਲ, ਮਾਪਿਆਂ ਨੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਇਕਲੌਤਾ ਪੁੱਤ

ਔਰਤ ਨੇ ਕਿਹਾ ਕਿ ਬੀਤੇ 2 ਜੁਲਾਈ ਨੂੰ ਮੈਂ ਘਰ 'ਚ ਇਕੱਲੀ ਸੀ ਤਾਂ ਬਲਵੀਰ ਸਿੰਘ ਆਪਣੇ ਸਾਥੀਆਂ ਨਾਲ ਜਿਨਾਂ 'ਚ ਕੁਲਵਿੰਦਰ ਸਿੰਘ ਪੁੱਤਰ ਰਾਮਦਾਸ ਸਿੰਘ, ਹਰਪਾਲ ਸਿੰਘ ਪੁੱਤਰ ਉਜਾਗਰ ਸਿੰਘ, ਸਾਧੂ ਸਿੰਘ ਪੁੱਤਰ ਜਿਉਣ ਸਿੰਘ, ਲਵਪ੍ਰੀਤ ਸਿੰਘ ਪੁੱਤਰ ਹਸਪਾਲ ਦਾਸ ਤੇ ਜਗਰੂਪ ਸਿੰਘ ਪੁੱਤਰ ਰਣਜੀਤ ਸਿੰਘ ਸਾਰੇ ਵਾਸੀ ਭੈਰੋਮੁੰਨਾ ਨੂੰ  ਨਾਲ ਲੈ ਕੇ ਮੇਰੇ ਘਰ ਅੰਦਰ ਜਬਰਦਸਤੀ ਦਾਖਲ ਹੋ ਕੇ ਮੇਰੀ ਖਿੱਚ ਧੂਹ ਕਰਨ ਲੱਗੇ। ਉਨ੍ਹਾਂ ਮੇਰਾ ਗਲਾਵਾ ਫੜ ਲਿਆ ਅਤੇ ਮੇਰੀ ਕਮੀਜ ਫਾੜ ਦਿੱਤੀ ਅਤੇ ਮੇਰਾ ਜ਼ਬਰਦਸਤੀ ਸਾਮਾਨ ਬਾਹਰ ਸੁੱਟਣ ਦੀ ਕੋਸ਼ਿਸ਼ ਕਰਨ ਲੱਗੇ, ਜਦੋਂ ਮੈਂ ਵੀਡੀਓ ਬਣਾਉਣ ਲੱਗੀ ਤਾਂ ਸਾਰੇ ਛੱਡ ਕੇ ਭੱਜ ਗਏ। ਇਸ ਸ਼ਿਕਾਇਤ 'ਤੇ ਥਾਣਾ ਕੂੰਮ ਕਲਾਂ ਦੀ ਪੁਲਸ ਨੇ ਵੱਖ-ਵੱਖ ਧਰਾਵਾਂ ਤਹਿਤ ਪ੍ਰਧਾਨ ਬਲਵੀਰ ਸਿੰਘ ਸਮੇਤ ਕੁਲਵਿੰਦਰ ਸਿੰਘ ਪੁੱਤਰ ਰਾਮਦਾਸ ਸਿੰਘ, ਹਰਪਾਲ ਸਿੰਘ ਪੁੱਤਰ ਉਜਾਗਰ ਸਿੰਘ, ਸਾਧੂ ਸਿੰਘ ਪੁੱਤਰ ਜਿਉਣ ਸਿੰਘ, ਲਵਪ੍ਰੀਤ ਸਿੰਘ ਪੁੱਤਰ ਹਸਪਾਲ ਦਾਸ ਤੇ ਜਗਰੂਪ ਸਿੰਘ ਪੁੱਤਰ ਰਣਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਉੱਧਰ ਇਸ ਮਾਮਲੇ ਨਾਲ ਸਬੰਧਿਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਵੀਰ ਸਿੰਘ ਨੇ ਆਪਣਾ ਪੱਖ ਦਿੰਦੇ ਹੋਏ ਕਿਹਾ ਕਿ ਔਰਤ ਝੂਠ ਬੋਲਦੀ ਹੈ। ਇਸ ਦੇ ਪਤੀ ਨੇ ਖੁਦ ਆ ਕੇ ਆਪਣਾ ਅਤੇ ਭਰਾਵਾਂ ਦੇ ਮਕਾਨ ਦਾ ਸੌਦਾ ਮੇਰੇ ਘਰ ਆ ਕੇ ਕੀਤਾ ਸੀ, ਜਿਸ ਦੇ ਬਦਲੇ ਇਸ ਨੂੰ  ਜੋ ਬਣਦਾ ਸੀ ਉਹ ਦਿੱਤਾ। ਪਰ ਇਹ ਔਰਤ ਹਰ ਵਾਰ ਝੂਠ ਬੋਲ ਕੇ ਮੁੱਕਰ ਜਾਂਦੀ ਹੈ ਅਤੇ ਇਹ ਵਿਰੋਧੀਆਂ ਦੀ ਹੱਥਾਂ 'ਚ ਕੱਠਪੁਤਲੀ ਬਣਕੇ ਸਾਡੇ 'ਤੇ ਇਲਜ਼ਾਮ ਲਗਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News