ਸੁਖਬੀਰ ਬਾਦਲ ਦੇ ਧਰਨੇ ''ਚ ਪੁੱਜੇ 6 ਅਕਾਲੀ ਆਗੂਆਂ ''ਤੇ ਮੁਕੱਦਮਾ ਦਰਜ

Wednesday, Jul 08, 2020 - 04:17 PM (IST)

ਸੁਖਬੀਰ ਬਾਦਲ ਦੇ ਧਰਨੇ ''ਚ ਪੁੱਜੇ 6 ਅਕਾਲੀ ਆਗੂਆਂ ''ਤੇ ਮੁਕੱਦਮਾ ਦਰਜ

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਪੁਲਸ ਨੇ ਬਿਨਾ ਮਾਸਕ ਅਤੇ ਸਮਾਜਿਕ ਦੂਰੀ ਦੀਆਂ ਉਡਾਈਆਂ ਧੱਜੀਆਂ ਅਤੇ ਰੋਸ ਪ੍ਰਦਰਸ਼ਨ ਕਰਨ ਦੀ ਪ੍ਰਵਾਨਗੀ ਨਾ ਲੈਣ ਖਿਲਾਫ ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਸਮੇਤ ਅਕਾਲੀ ਆਗੂਆਂ 'ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਜਾਣਕਾਰੀ ਮੁਤਾਬਕ ਇਲਾਕੇ 'ਚ ਕੋਰੋਨਾ ਦਾ ਕਹਿਰ ਵੱਧਣ ਕਾਰਨ ਇਸਦੀ ਰੋਕਥਾਮ ਲਈ ਸਰਕਾਰ ਵੱਲੋਂ ਪ੍ਰਬੰਧ ਅਤੇ ਕਾਨੂੰਨੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਪਰ ਬੀਤੇ ਮੰਗਲਵਾਰ ਨੂੰ ਜ਼ੀਰਕਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਡੇਰਾਬੱਸੀ ਵੱਲੋਂ ਕਾਂਗਰਸ ਦੀਆਂ ਗਲਤ ਨੀਤੀਆਂ ਖਿਲਾਫ ਧਰਨੇ ਦੌਰਾਨ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ 'ਚ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ ਸ਼ਿਰੱਕਤ ਕੀਤੀ ਸੀ ਪਰ ਵੇਖਣ 'ਚ ਆਇਆ ਸੀ ਕਿ ਵੱਡੇ ਇੱਕਠ 'ਚ ਵਧੇਰੇ ਵਰਕਰਾਂ ਵੱਲੋਂ ਸਮਾਜਿਕ ਦੂਰੀ ਦੀ ਪਾਲਣਾ ਅਤੇ ਮੂੰਹ ਦੇ ਮਾਸਕ ਗਾਇਬ ਹੋਣ ਦੇ ਬਾਵਜੂਦ ਵੀ ਪ੍ਰਦਰਸ਼ਨ ਕੀਤਾ ਗਿਆ, ਜਿਸ ਵਜੋਂ ਵਰਕਰਾਂ ਖਿਲਾਫ ਦੇਰ ਰਾਤ ਜ਼ੀਰਕਪੁਰ ਥਾਣੇ 'ਚ ਸਮਾਜਿਕ ਦੂਰੀ ਕੁਦਰਤੀ ਪ੍ਰਬੰਧਨ ਅਤੇ ਮਹਾਂਮਾਰੀ ਐਕਟ ਦਾ ਉਲੰਘਣ ਦੀਆਂ ਧਾਰਾਵਾਂ ਤਹਿਤ 6 ਅਕਾਲੀ ਆਗੂਆਂ ਖਿਲਾਫ ਕੇਸ ਦਰਜ ਕੀਤਾ ਗਿਆ।

ਜਿਨ੍ਹਾਂ 'ਚ ਸਾਬਕਾ ਕੌਂਸਲਰ ਤੇਜਿੰਦਰ ਸਿੰਘ ਤੇਜੀ, ਪ੍ਰੀਤ (ਸਾਬਕਾ ਕੌਸਲਰ ਗੁਰਪ੍ਰੀਤ ਕੌਰ ਦਾ ਪਤੀ), ਨਛੱਤਰ ਸਿੰਘ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ ਜ਼ੀਰਕਪੁਰ, ਮਨਦੀਪ ਸਿੰਘ (ਸਾਬਕਾ ਕੌਂਸਲਰ ਜਸਵਿੰਦਰ ਕੌਰ ਦਾ ਪਤੀ), ਫੁੱਲਬਾਗ ਸਿੰਘ ਆਈ ਟੀ ਵਿੰਗ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਅਤੇ ਮਲਕੀਤ ਸਿੰਘ ਯੂਥ ਵਿੰਗ ਪ੍ਰਧਾਨ ਜ਼ੀਰਕਪੁਰ ਵੱਲੋਂ ਵੱਡੀ ਭੀੜ ਅਤੇ ਸ਼ੋਸਲ ਡਿਸਟੈਂਸ ਦੀ ਪਾਲਣਾ ਨਾ ਕਰਨ ਖਿਲਾਫ ਕਾਰਵਾਈ ਕੀਤੀ ਗਈ ਹੈ। ਪੁਲਸ ਦੇ ਐਸ. ਪੀ. ਰੂਰਲ ਰਵਜੋਤ ਗਰੇਵਾਲ ਨੇ ਦੱਸਿਆ ਕਿ ਪ੍ਰਦਰਸ਼ਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਵਾਨਗੀ ਨਹੀਂ ਲਈ ਗਈ ਸੀ, ਜਿਸ ਕਰਕੇ ਹਲਕੇ ਦੇ ਤਹਿਸੀਲਦਾਰ ਦੀ ਰਿਪੋਰਟ ਦੇ ਅਨੁਸਾਰ ਪ੍ਰਦਰਸ਼ਨਕਾਰੀਆਂ ਅਤੇ ਪਾਰਟੀ ਆਗੂਆਂ ਸਮੇਤ ਵਰਕਰਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਪ੍ਰਦਰਸ਼ਨ 'ਚ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਵੱਲੋਂ ਸਮੂਹ ਵਰਕਰਾਂ ਨੂੰ ਇਸ ਰੋਸ ਪ੍ਰਦਰਸ਼ਨ 'ਚ ਸਾਮਲ ਹੋਣ ਲਈ ਸੱਦਾ ਭੇਜਿਆ ਗਿਆ ਸੀ।
 


author

Babita

Content Editor

Related News