1,11,76,890 ਦੀ ਠੱਗੀ ਮਾਰਨ ਦੇ ਦੋਸ਼ ''ਚ 5 ਉਦਯੋਗਪਤੀਆਂ ਖਿਲਾਫ ਮਾਮਲਾ ਦਰਜ
Friday, Nov 24, 2017 - 09:49 AM (IST)

ਫਿਰੋਜ਼ਪੁਰ (ਕੁਮਾਰ) - ਚੌਲਾਂ ਦੀ 1,11,76,890 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਦਿੱਲੀ ਦੇ 5 ਉਦਯੋਗਪਤੀਆਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸਤਪਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੋਪਾਲ ਕ੍ਰਿਸ਼ਨ ਮੈਨੇਜਰ ਜੇ. ਪੀ. ਸੋਰਟੈਕਸ ਪ੍ਰਾਈਵੇਟ ਲਿਮ. ਪਿੰਡ ਸਾਂਦੇ ਹਾਸ਼ਮ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਕਥਿਤ ਰੂਪ ਵਿਚ ਕਰਨ ਚਾਨਣਾ (ਐੱਮ. ਡੀ.) ਸ਼ਾਮ ਪੈਦਾਰ ਡਾਇਰੈਕਟਰ ਗਰੋਵਰ ਗ੍ਰੇਟਰ ਕੈਲਾਸ਼ ਨਵੀਂ ਦਿੱਲੀ, ਰਾਹੁਲ ਸੂਦ ਗੁੜਗਾਓਂ, ਅਪਰਨਾ ਪੁਰੀ ਵਾਸੀ ਕਰੇਲ ਬਾਗ ਨਵੀਂ ਦਿੱਲੀ, ਰਾਜੇਸ਼ ਅਰੋੜਾ ਵਾਸੀ ਜਨਕਪੁਰੀ ਨਵੀਂ ਦਿੱਲੀ ਨੇ ਕਥਿਤ ਮਿਲੀਭੁਗਤ ਕਰ ਕੇ ਉਸ ਕੋਲੋਂ ਉਕਤ ਪੈਸਿਆਂ ਦੇ ਚੌਲ ਖਰੀਦੇ ਸਨ ਅਤੇ ਅੱਜ ਤੱਕ ਉਸਦੇ ਪੈਸੇ ਨਾ ਦੇ ਕੇ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਨਾਮਜ਼ਦ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ।