ਸੱਟਾਂ ਮਾਰਨ ਦੇ ਦੋਸ਼ ''ਚ 4 ਖਿਲਾਫ ਕੇਸ ਦਰਜ

Tuesday, Nov 14, 2017 - 07:27 AM (IST)

ਸੱਟਾਂ ਮਾਰਨ ਦੇ ਦੋਸ਼ ''ਚ 4 ਖਿਲਾਫ ਕੇਸ ਦਰਜ

ਪੱਟੀ,  (ਪਾਠਕ)-  ਪਿੰਡ ਲਹੁਕਾ ਵਿਖੇ ਜਿਮ 'ਚ ਬੈਠੇ ਹੋਏ ਸਰਪੰਚ ਸਮੇਤ ਤਿੰਨ ਵਿਅਕਤੀਆਂ 'ਤੇ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਪੁਲਸ ਨੇ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
 ਪੁਲਸ ਨੂੰ ਦਿੱਤੇ ਬਿਆਨਾਂ 'ਚ ਦਿਲਬਾਗ ਸਿੰਘ ਵਾਸੀ ਲਹੁਕਾ ਨੇ ਦੱਸਿਆ ਕਿ ਮੇਰੇ ਨਾਲ ਅਵਤਾਰ ਸਿੰਘ ਸਰਪੰਚ ਅਤੇ ਖਜ਼ਾਨ ਸਿੰਘ ਪਿੰਡ ਦੇ ਬਾਹਰ ਨਜ਼ਦੀਕ ਜਗ੍ਹਾ ਸ਼ਹੀਦ ਪ੍ਰਿਤਪਾਲ ਸਿੰਘ ਨੌਸ਼ਿਹਰਾ ਪਨੂੰਆਂ ਰੋਡ ਜੋ ਜਿਮ ਦਾ ਕਮਰਾ ਬੀ. ਡੀ. ਓ. ਪੱਟੀ ਦੇ ਹੁਕਮਾਂ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ, ਦੀ ਨਿਗਰਾਨੀ ਲਈ ਅੰਦਰ ਬੈਠ ਕੇ ਸਲਾਹ ਮਸ਼ਵਰਾ ਕਰ ਰਹੇ ਸੀ ਕਿ ਗੁਰਪ੍ਰੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ, ਗੁਰਸ਼ਰਨ ਸਿੰਘ ਪੁੱਤਰ ਗੁਰਬਚਨ ਸਿੰਘ,  ਨੀਸ਼ੂ ਪੁੱਤਰ ਕ੍ਰਿਪਾਲ ਸਿੰਘ ਅਤੇ ਭੁਪਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀਆਨ ਬਾਠ ਰੋਡ ਤਰਨਤਾਰਨ ਅੰਦਰ ਆਏ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਉਸਾਰੀ ਅਧੀਨ ਜਿਮ ਦੀਆਂ ਕੰਧਾਂ ਢਾਹ ਦਿੱਤੀਆਂ ਅਤੇ ਸਾਡੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਸਾਡੇ ਸੱਟਾਂ ਮਾਰ ਕੇ ਸਾਨੂੰ ਜ਼ਖਮੀ ਕਰ ਦਿੱਤਾ। 
ਇਸ ਸਬੰਧੀ ਥਾਣਾ ਮੁਖੀ ਰਾਜੇਸ਼ ਕੁਮਾਰ ਕੱਕੜ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News