ਕੁੱਟ-ਮਾਰ ਦੇ ਦੋਸ਼ ''ਚ 2 ਖਿਲਾਫ ਕੇਸ ਦਰਜ

Monday, Jun 11, 2018 - 01:14 AM (IST)

ਪਟਿਆਲਾ, (ਬਲਜਿੰਦਰ)- ਥਾਣਾ ਪਸਿਆਣਾ ਦੀ ਪੁਲਸ ਨੇ ਕੁੱਟ-ਮਾਰ ਦੇ ਦੋਸ਼ ਵਿਚ 2 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਜਸਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਬੀਬੀਪੁਰ, ਰਵਿੰਦਰ ਕੁਮਾਰ ਪੁੱਤਰ ਰਾਮ ਸਰੂਪ ਵਾਸੀ ਧਬਲਾਨ ਸ਼ਾਮਲ ਹਨ। 
ਇਸ ਸਬੰਧੀ ਯਾਦ ਕੁਮਾਰ ਮੁੰਨਾ ਵਾਸੀ ਪਿੰਡ ਬੋਰੇਟਾ ਜ਼ਿਲਾ ਅਲਵਰ ਰਾਜਸਥਾਨ ਹਾਲ ਨਿਵਾਸੀ ਰੇਲਵੇ ਕੁਆਰਟਰ ਧਬਲਾਨ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੀ ਪਤਨੀ ਸਮੇਤ ਆਪਣੇ ਕੁਆਰਟਰ ਦੇ ਬਾਹਰ ਖੜ੍ਹਾ ਸੀ। ਉਕਤ ਵਿਅਕਤੀ ਮੋਟਰਸਾਈਕਲ 'ਤੇ ਆਏ। ਸ਼ਿਕਾਇਤਕਰਤਾ ਅਤੇ ਉਸ ਦੀ ਪਤਨੀ ਦੀ ਕੁੱਟ-ਮਾਰ ਕੀਤੀ। ਇਸ ਲੜਾਈ ਵਿਚ ਉਸ ਦੀ ਪਤਨੀ ਦਾ ਮੰਗਲ ਸੂਤਰ ਵੀ ਡਿੱਗ ਪਿਆ ਅਤੇ ਕਥਿਤ ਦੋਸ਼ੀ ਉਸ ਦਾ ਫੋਨ ਵੀ ਖੋਹ ਕੇ ਫਰਾਰ ਹੋ ਗਏ। ਇਹ ਝਗੜਾ ਮਾਮੂਲੀ ਤਕਰਾਰਬਾਜ਼ੀ ਕਾਰਨ ਹੋਇਆ। ਪੁਲਸ ਨੇ ਇਸ ਮਾਮਲੇ ਵਿਚ ਉਕਤ ਵਿਅਕਤੀਆਂ ਖਿਲਾਫ 323, 341, 356, 506, 34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News