ਪ੍ਰੇਮੀ ਜੋੜੇ ਦਾ ਮੂੰਹ ਕਾਲਾ ਕਰਨ ਵਾਲੇ 12 ਲੋਕਾਂ ਖ਼ਿਲਾਫ਼ FIR, ਇਕ ਮਿਸ ਕਾਲ ਤੋਂ ਸ਼ੁਰੂ ਹੋਈ ਸੀ ਕਹਾਣੀ

Thursday, Aug 31, 2023 - 02:48 PM (IST)

ਮਾਛੀਵਾੜਾ ਸਾਹਿਬ (ਟੱਕਰ) : ਮੋਬਾਇਲ ਦੀ ਮਿਸ ਕਾਲ ਤੋਂ ਸ਼ੁਰੂ ਹੋਏ ਵਿਆਹੇ ਪ੍ਰੇਮੀ ਜੋੜੇ ਦੇ ਇਸ਼ਕ ਮਾਮਲੇ 'ਚ ਜੋੜੇ ਦਾ ਮੂੰਹ ਕਾਲਾ ਕਰਨ ਵਾਲੇ 12 ਵਿਅਕਤੀਆਂ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਧੂਰੀ ਦੇ ਵਾਸੀ ਰਵੀ ਨੇ ਮਾਛੀਵਾੜਾ ਪੁਲਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਹ ਵਿਆਹਿਆ ਹੋਇਆ ਹੈ ਅਤੇ 2021 ਵਿਚ ਮੋਬਾਇਲ ਦੀ ਇੱਕ ਮਿਸ ਕਾਲ ਤੋਂ ਉਸਦੀ ਦੋਸਤੀ ਮਾਛੀਵਾੜਾ ਵਿਖੇ ਹੀ ਇੱਕ ਵਿਆਹੁਤਾ ਕੁੜੀ ਸੰਜੂ (ਕਾਲਪਨਿਕ ਨਾਂ) ਨਾਲ ਹੋ ਗਈ। ਦੋਵੇਂ ਆਪਸ ਵਿਚ ਮਿਲਦੇ-ਜੁਲਦੇ ਰਹਿੰਦੇ ਸਨ ਅਤੇ ਲੰਘੀ 21 ਅਗਸਤ ਨੂੰ ਵੀ ਉਸ ਦੀ ਪ੍ਰੇਮਿਕਾ ਨੇ ਮਿਲਣ ਲਈ ਅਹਿਮਦਗੜ੍ਹ ਵਿਖੇ ਬਲਾਇਆ। ਇੱਥੇ ਪ੍ਰੇਮਿਕਾ ਦੇ ਘਰ ਵਾਲੇ ਪੁੱਜ ਗਏ ਅਤੇ ਦੋਹਾਂ ਨੂੰ ਬੰਦੀ ਬਣਾ ਲਿਆ। ਬਿਆਨਕਰਤਾ ਅਨੁਸਾਰ ਮੇਰੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਲਾਇਆ ਗਿਆ ਪਰ ਉਹ ਨਹੀਂ ਆਏ, ਜਦੋਂ ਕਿ ਦੂਸਰੇ ਪਾਸੇ ਕੁੜੀ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪੁੱਜ ਗਏ ਅਤੇ ਦੂਜੇ ਦਿਨ ਸਾਨੂੰ ਦੋਹਾਂ ਨੂੰ ਮਾਛੀਵਾੜਾ ਵਿਖੇ ਲਿਆਂਦਾ ਗਿਆ।

ਇਹ ਵੀ ਪੜ੍ਹੋ : PSEB 9ਵੀਂ ਤੇ 11ਵੀਂ ਜਮਾਤ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਜ਼ਰੂਰੀ ਖ਼ਬਰ, ਵਧਾਈ ਗਈ ਪੇਮੈਂਟ ਦੀ ਆਖ਼ਰੀ ਤਾਰੀਖ਼

ਰਵੀ ਅਨੁਸਾਰ ਮਾਛੀਵਾੜਾ ਵਿਖੇ ਇੱਕ ਘਰ ਵਿਚ ਉਸ ਦੀ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਨਾਲ ਹਮ-ਮਸ਼ਵਰਾ ਹੋ ਕੇ ਸਾਨੂੰ ਬੰਦੀ ਬਣਾ ਕੇ ਰੱਖਿਆ ਗਿਆ ਤੇ ਨਾਲ ਹੀ ਮੇਰੇ ਪਰਿਵਾਰਕ ਮੈਂਬਰਾਂ ਨੂੰ ਵੀ ਫੋਨ ਕਰਕੇ ਕਿਹਾ ਕਿ ਇਸ ਨੂੰ ਇੱਥੋਂ ਲੈ ਕੇ ਜਾਓ ਅਤੇ ਹਰਜ਼ਾਨੇ ਵਜੋਂ 1 ਲੱਖ ਰੁਪਏ ਦੇ ਜਾਓ। ਰਵੀ ਨੇ ਪੁਲਸ ਕੋਲ ਬਿਆਨ ਦਿੱਤੇ ਕਿ ਉਸ ਦੀ ਪ੍ਰੇਮਿਕਾ ਦਾ ਸਹੁਰਾ ਤੇ ਪੇਕਾ ਪਰਿਵਾਰ ਮੈਨੂੰ ਇਹ ਕਹਿੰਦੇ ਰਹੇ ਕਿ ਜੇਕਰ ਸਾਨੂੰ 1 ਲੱਖ ਰੁਪਏ ਨਾ ਦਿੱਤੇ ਤਾਂ ਤੇਰੀ ਸਮਾਜ ਵਿਚ ਪੂਰੀ ਤਰ੍ਹਾਂ ਬੇਇੱਜ਼ਤੀ ਕਰਾਂਗੇ। ਉਸਨੇ ਦੱਸਿਆ ਕਿ 8 ਦਿਨ ਉਹ ਮਾਛੀਵਾੜਾ ਵਿਖੇ ਆਪਣੀ ਪ੍ਰੇਮਿਕਾ ਨਾਲ ਰਿਹਾ। ਬੀਤੇ ਦਿਨ 30 ਅਗਸਤ ਨੂੰ 2 ਵਜੇ ਅੱਜ ਫਿਰ ਦੁਬਾਰਾ ਪ੍ਰਧਾਨ ਛਿੰਦਰ ਕੌਰ ਤੇ ਉਸ ਦੀ ਪ੍ਰੇਮਿਕਾ ਦੇ ਸਹੁਰਾ ਪਰਿਵਾਰ ਜਿਸ ਵਿਚ ਸਹੁਰਾ ਪੋਈਆ, ਸੱਸ, ਦਿਓਰ ਵਿੱਕੀ, ਸੋਨੂੰ, ਪਤੀ ਰਿੰਕੂ, ਮਾਸੀ, ਮਾਸੜ ਸ਼ਿੰਗਾਰਾ ਅਤੇ ਹੋਰ 4-5 ਅਣਪਛਾਤੇ ਵਿਅਕਤੀਆਂ ਨੇ ਮੈਨੂੰ ਫਿਰ ਦੁਬਾਰਾ ਕਿਹਾ ਕਿ ਜੇਕਰ ਸਾਨੂੰ 1 ਲੱਖ ਰੁਪਏ ਨਾ ਦਿੱਤੇ ਤਾਂ ਤੇਰਾ ਜਲੂਸ ਕੱਢਾਂਗੇ। ਰਵੀ ਨੇ ਕਿਹਾ ਕਿ ਉਸ ਕੋਲ ਕੋਈ ਪੈਸਾ ਨਹੀਂ ਤੇ ਮੈਂ ਗਰੀਬ ਹਾਂ, ਇਸ ਲਈ ਰਾਸ਼ੀ ਨਹੀਂ ਦੇ ਸਕਦਾ।

ਇਹ ਵੀ ਪੜ੍ਹੋ : ਵਿਦੇਸ਼ੀ ਵਿਦਿਆਰਥਣ ਨੇ ਪੀਤੀ ਬਲੀਚ ਕ੍ਰੀਮ, ਲਾਈਬੀਰੀਆ ਤੋਂ ਆ ਕਰ ਰਹੀ BBA ਦੀ ਪੜ੍ਹਾਈ

ਫਿਰ ਉਕਤ ਵਿਅਕਤੀਆਂ ਨੇ ਮੇਰੀ ਪ੍ਰੇਮਿਕਾ ਪਾਸੋਂ ਪਹਿਲਾਂ ਹੀ ਡੱਬੇ ’ਚ ਪਾਇਆ ਹੋਇਆ ਪਿਸ਼ਾਬ ਮੇਰੇ ਸਿਰ ਵਿਚ ਪਾਇਆ ਅਤੇ ਫਿਰ ਉਸ ਤੋਂ ਹੀ ਮੇਰਾ ਓਸਤਰੇ ਨਾਲ ਸਿਰ ਗੰਜਾ ਕਰਵਾਇਆ। ਇਸ ਤੋਂ ਇਲਾਵਾ ਪ੍ਰੇਮਿਕਾ ਤੋਂ ਹੀ ਉਸਦੇ ਮੂੰਹ ਤੇ ਸਿਰ ’ਤੇ ਜਬਰਦਸ਼ਤੀ ਕਾਲਖ਼ ਲਗਵਾਈ ਅਤੇ ਜੁੱਤੀਆਂ ਦਾ ਹਾਰ ਮੇਰੇ ਗਲ ਵਿਚ ਪਵਾਇਆ। ਫਿਰ ਉਕਤ ਵਿਅਕਤੀਆਂ ਨੇ ਕਿਹਾ ਕਿ ਤੂੰ ਆਪਣਾ ਮੋਟਰਸਾਈਕਲ ਲੈ ਕੇ ਜਾ ਸਕਦਾ ਹੈ ਅਤੇ ਜਦੋਂ ਮੈਂ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਆ ਰਿਹਾ ਸੀ ਤਾਂ ਰਸਤੇ ਵਿਚ ਲੋਕਾਂ ਨੇ ਆਪਣੇ ਮੋਬਾਇਲ ’ਤੇ ਮੇਰੀਆਂ ਵੀਡੀਓ ਬਣਾਈਆਂ। ਬਿਆਨਕਰਤਾ ਅਨੁਸਾਰ ਉਕਤ ਵਿਅਕਤੀਆਂ ਨੇ ਉਸਨੂੰ 8 ਦਿਨ ਬੰਦੀ ਬਣਾ ਕੇ ਰੱਖਿਆ ਅਤੇ ਮੂੰਹ ਕਾਲਾ ਕਰ ਗਲ ਵਿਚ ਜੁੱਤੀਆਂ ਦਾ ਹਾਰ ਪਾ ਮੈਨੂੰ ਬੇਇੱਜ਼ਤ ਕੀਤਾ। ਮਾਛੀਵਾੜਾ ਪੁਲਸ ਵਲੋਂ ਇਸ ਮਾਮਲੇ ਵਿਚ ਉਕਤ 12 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਇਸ ਮਾਮਲੇ 'ਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ ਪਰ ਇਸ ਸਬੰਧੀ ਪੁਲਸ ਨੇ ਕੋਈ ਪੁਸ਼ਟੀ ਨਹੀਂ ਕੀਤੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Babita

Content Editor

Related News