ਪਿੰਡ ''ਚ ਲੱਗੇ ਟਾਵਰ ਤੋਂ ਬੈਟਰੀਆਂ ਚੋਰੀ ਕਰਨ ਦੇ ਮਾਮਲੇ ''ਚ 5 ਖ਼ਿਲਾਫ਼ ਕੇਸ ਦਰਜ

Wednesday, Apr 14, 2021 - 03:32 PM (IST)

ਪਿੰਡ ''ਚ ਲੱਗੇ ਟਾਵਰ ਤੋਂ ਬੈਟਰੀਆਂ ਚੋਰੀ ਕਰਨ ਦੇ ਮਾਮਲੇ ''ਚ 5 ਖ਼ਿਲਾਫ਼ ਕੇਸ ਦਰਜ

ਰੂਪਨਗਰ (ਵਿਜੇ ਸ਼ਰਮਾ) : ਥਾਣਾ ਸਿੰਘ ਭਗਵੰਤਪੁਰ ਦੀ ਪੁਲਸ ਨੇ ਆਈਡੀਆ ਟਾਵਰ ਤੋਂ ਬੈਟਰੀਆਂ ਚੋਰੀ ਕਰਨ ਦੇ ਮਾਮਲੇ ’ਚ 5 ਨਾ ਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਪੁੱਤਰ ਬਖਤਾਵਰ ਸਿੰਘ ਵਾਸੀ ਹਿਆਤਪੁਰ ਜ਼ਿਲ੍ਹਾ ਨਵਾਂਸ਼ਹਿਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਡਿਊਟੀ ਰੂਪਨਗਰ ਅਤੇ ਨਵਾਂਸ਼ਹਿਰ ’ਚ ਪੈਂਦੇ ਆਈਡੀਆ, ਏਅਰਟੈੱਲ ਅਤੇ ਵੋਡਾਫੋਨ ਟਾਵਰਾਂ ਦੀ ਸੁਰੱਖਿਆ ਦੀ ਹੈ।

ਉਸ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੇ ਸਾਥੀ ਮੁਲਾਜ਼ਮਾਂ ਦੇ ਨਾਲ ਗੱਡੀ ’ਚ ਟਾਵਰਾਂ ਦੀ ਚੈਕਿੰਗ ਕਰ ਰਿਹਾ ਸੀ ਤਾਂ ਪਿੰਡ ਸਿੰਘ ਵਿਖੇ ਲੱਗੇ ਆਈਡੀਆ ਟਾਵਰ ਚਾਰ-ਦੀਵਾਰੀ ਦੇ ਨਾਲ ਸੜਕ 'ਤੇ ਇੱਕ ਮਹਿੰਦਰਾ ਜੀਪ ਖੜ੍ਹੀ ਸੀ। ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ 5 ਨਾ ਮਾਲੂਮ ਵਿਅਕਤੀ ਟਾਵਰ ਤੋਂ ਬੈਟਰੀਆਂ ਚੋਰੀ ਕਰ ਰਹੇ ਸਨ। ਪੁਲਸ ਨੇ ਇਸ ਮਾਮਲੇ ’ਚ 5 ਨਾ ਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ।


author

Babita

Content Editor

Related News