ਅਬੋਹਰ ਵਿਖੇ ਆਂਗਣਵਾੜੀ ਵਰਕਰ ਨੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਲਿਖੇ 18 ਲੋਕਾਂ ਦੇ ਨਾਂ
Saturday, Aug 07, 2021 - 12:00 PM (IST)
ਅਬੋਹਰ (ਸੁਨੀਲ): ਬੀਤੇ ਦਿਨੀਂ ਜਿੱਥੇ ਸ਼੍ਰੀਗੰਗਾਨਗਰ ਰੋਡ ’ਤੇ ਸਥਿਤ ਮੁੱਹਲਾ ਚੰਡੀਗੜ੍ਹ ਮੁੱਹਲਾ ਵਾਸੀ ਇਕ ਨੌਜਵਾਨ ਵੱਲੋਂ ਰੁਪਇਆਂ ਦੇ ਲੈਣ-ਦੇਣ ਦੇ ਚਲਦੇ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਉਸ ਦੇ ਪਰਿਵਾਰ ਵਾਲਿਆਂ ਨੂੰ ਅਜੇ ਤੱਕ ਇਨਸਾਫ ਵੀ ਨਹੀਂ ਮਿਲ ਪਾਇਆ ਕਿ ਉੱਥੇ ਹੀ ਅੱਜ ਪਿੰਡ ਬੁਰਜਮੁਹਾਰ ਵਾਸੀ ਇਕ ਆਂਗਣਵਾੜੀ ਵਰਕਰ ਮਹਿਲਾ ਨੇ ਕੁਝ ਫਾਈਨਾਂਸਰਾਂ ਤੋਂ ਪ੍ਰੇਸ਼ਾਨ ਹੋ ਕੇ ਸਪ੍ਰੇਅ ਪੀ ਕੇ ਖੁਦਕੁਸ਼ੀ ਕਰ ਲਈ।ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਈ ਗਈ ਹੈ। ਮ੍ਰਿਤਕਾ ਕੋਲੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ ਜਿਸ ਵਿਚ 18 ਲੋਕਾਂ ਦੇ ਨਾਂ ਲਿਖੇ ਨੇ ਜਿਨ੍ਹਾਂ ਤੋਂ ਤੰਗ ਆ ਕੇ ਮਹਿਲਾ ਨੇ ਖੁਦਕੁਸ਼ੀ ਕੀਤੀ ਹੈ। ਮੌਕੇ ’ਤੇ ਪਹੁੰਚੇ ਪੁਲਸ ਉਪ ਕਪਤਾਨ ਰਾਹੁਲ ਭਾਰਦਵਾਜ ਤੇ ਨਗਰ ਥਾਣਾ ਨੰ. 1 ਮੁਖੀ ਬਲਜੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ- ਸਰਕਾਰ ਆਉਣ 'ਤੇ ਦੇਵਾਂਗੇ 3 ਰੁਪਏ ਪ੍ਰਤੀ ਯੂਨਿਟ ਬਿਜਲੀ
ਜਾਣਕਾਰੀ ਅਨੁਸਾਰ ਗੁਰਪ੍ਰੀਤ ਕੌਰ ਉਮਰ ਕਰੀਬ 40 ਸਾਲ ਦੇ ਪਤੀ ਅਮਰਦੀਪ ਨੇ ਦੱਸਿਆ ਕਿ ਉਸਦੀ ਪਤਨੀ ਪਿੰਡ ’ਚ ਹੀ ਆਂਗਣਵਾੜੀ ਵਰਕਰ ਹੈ। ਅੱਜ ਉਹ ਆਂਗਣਵਾੜੀ ਗਈ ਅਤੇ ਉੱਥੋਂ ਕਿਸੇ ਦੇ ਨਾਲ ਮੋਟਰਸਾਈਕਲ ’ਤੇ ਸੀਡਫਾਰਮ ਵਾਸੀ ਆਪਣੀ ਮਾਂ ਦੇ ਘਰ ਚਲੀ ਗਈ, ਜਿੱਥੇ ਜਾ ਕੇ ਉਸ ਨੇ ਘਰ ’ਚ ਸਪ੍ਰੇਅ ਪੀ ਲਈ। ਜਿਸ ਦੇ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਰੈਫਰ ਕਰ ਦਿੱਤਾ ਪਰ ਰਸਤੇ ’ਚ ਹੀ ਉਸਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਪਤੀ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਨ੍ਹਾਂ ਕੁਝ ਫਾਈਨਾਂਸਰਾਂ ਸਮੇਤ ਹੋਰ ਲੋਕਾਂ ਤੋਂ ਪੈਸੇ ਉਧਾਰ ਲੈ ਰਖੇ ਸੀ। ਉਸ ਨੇ ਕਰੀਬ 21 ਕੈਨਾਲ ਜ਼ਮੀਨ ਵੇਚ ਕੇ ਡੇਢ ਦਰਜਨ ਫਾਈਨਾਂਸਰਾਂ ਤੋਂ ਲਏ ਗਏ ਪੈਸੇ ਵਾਪਿਸ ਕਰ ਦਿੱਤੇ ਸੀ ਪਰ ਕਥਿਤ ਅਨੁਸਾਰ ਉਕਤ ਲੋਕ ਉਸ ਵੱਲੋਂ ਦਿੱਤੇ ਗਏ ਚੈੱਕ ਅਤੇ ਕਾਗਜ਼ ਉਸ ਨੂੰ ਵਾਪਸ ਨਹੀਂ ਦੇ ਰਹੇ ਸੀ ਤਾਂ ਅਤੇ ਚੈੱਕ ਨੂੰ ਬੈਂਕ ’ਚ ਲਾਉਣ ਅਤੇ ਉਸਦੇ ਘਰ ਪੁਲਸ ਭੇਜਣ ਦੀਆਂ ਧਮਕੀਆਂ ਦੇ ਰਹੇ ਸੀ। ਜਿਸ ਨਾਲ ਉਸਦੀ ਪਤਨੀ ਕਾਫੀ ਪਰੇਸ਼ਾਨ ਸੀ ਅਤੇ ਉਸਨੇ ਅੱਜ ਪਰੇਸ਼ਾਨੀ ਦੇ ਚਲਦੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਸਿਆਸੀ ਦਲਾਂ ਨਾਲ ਸਮਝੌਤੇ ਦੀਆਂ ਖ਼ਬਰਾਂ ਦਰਮਿਆਨ ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ
ਪੁਲਸ ਉਪ ਕਪਤਾਨ ਰਾਹੁਲ ਭਾਰਦਵਾਜ ਨੇ ਦੱਸਿਆ ਕਿ ਘਟਨਾ ਦੀ ਖ਼ਬਰ ਸੁਣਦੇ ਹੀ ਉਹ ਹਸਪਤਾਲ ’ਚ ਪਹੁੰਚੇ ਅਤੇ ਮ੍ਰਿਤਕ ਮਹਿਲਾ ਦੇ ਪਰਿਵਾਰ ਵਾਲਿਆਂ ਦੇ ਬਿਆਨ ਕਲਮਬੱਧ ਕੀਤੇ। ਉਨ੍ਹਾਂ ਕਿਹਾ ਕਿ ਮ੍ਰਿਤਕਾ ਕੋਲੋਂ ਮਿਲੇ ਸੋਸਾਈਡ ਨੋਟ ਦੇ ਆਧਾਰ ’ਤੇ ਜਾਂਚ ਪੜਤਾਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਖ਼ਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਜਾਂਚ ਜਾਰੀ ਸੀ।
ਇਹ ਵੀ ਪੜ੍ਹੋ : ਮੋਟਰਸਾਈਕਲ ਦੀ ਪਾਰਟੀ ਦੇਣੀ ਪਈ ਮਹਿੰਗੀ, ਤਕਰਾਰ ਤੋਂ ਬਾਅਦ ਫੌਜੀ ਦੋਸਤ ਦਾ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?