ਪੰਜਾਬੀ ਯੂਨੀਵਰਸਿਟੀ ’ਤੇ ਵਿੱਤੀ ਸੰਕਟ, ਐੱਨ. ਐੱਸ. ਯੂ. ਆਈ. ਵਲੋਂ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ

Wednesday, Mar 15, 2023 - 01:33 PM (IST)

ਪੰਜਾਬੀ ਯੂਨੀਵਰਸਿਟੀ ’ਤੇ ਵਿੱਤੀ ਸੰਕਟ, ਐੱਨ. ਐੱਸ. ਯੂ. ਆਈ. ਵਲੋਂ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ

ਮੋਹਾਲੀ (ਨਿਆਮੀਆਂ) : ਐੱਨ. ਐੱਸ. ਯੂ. ਆਈ. ਦੇ ਪੰਜਾਬ ਪ੍ਰਧਾਨ ਦੇ ਈਸ਼ਰਪ੍ਰੀਤ ਸਿੰਘ ਸਿੱਧੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਪੰਜਾਬ ਸਰਕਾਰ ਵਲੋਂ ਫੰਡਾਂ ਦੀ ਘਾਟ ਨੂੰ ਲੈ ਕੇ ਡੂੰਘੇ ਚਿੰਤਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਰਕਾਰ ਸਿੱਖਿਆ ਅਤੇ ਨੌਜਵਾਨਾਂ ਦੇ ਭਵਿੱਖ ਵਿਚ ਨਿਵੇਸ਼ ਕਰਨ ਨੂੰ ਬਿਲਕੁਲ ਤਰਜੀਹ ਨਹੀਂ ਦੇ ਰਹੀ। ਈਸ਼ਰਪ੍ਰੀਤ ਸਿੱਧੂ ਨੇ ਮੰਗ ਕੀਤੀ ਕਿ ਸਰਕਾਰ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਭਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਲਈ ਤੁਰੰਤ ਕਾਰਵਾਈ ਕਰੇ। ਐੱਨ. ਐੱਸ. ਯੂ. ਆਈ. ਦੇ ਮੈਂਬਰ ਆਪਣੀ ਯੂਨੀਵਰਸਿਟੀ ਵਿਚ ਫੰਡਾਂ ਦੀ ਸਖ਼ਤ ਲੋੜ ਨੂੰ ਦਰਸਾਉਣ ਲਈ ਪੈਸੇ ਦੀ ਮੰਗ ਕਰਨ ਲਈ ਸੜਕਾਂ ’ਤੇ ਉਤਰ ਆਏ ਅਤੇ ਯੂਨੀਵਰਸਿਟੀ ਦੀ ਆਰਥਿਕ ਪੱਖੋਂ ਮਦਦ ਕਰਨ ਲਈ ਆਮ ਲੋਕਾਂ ਤੋਂ ਦਾਨ ਦੀ ਮੰਗ ਕੀਤੀ। ਐੱਨ. ਐੱਸ. ਯੂ. ਆਈ. ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਯੂਨੀਵਰਸਿਟੀ ਦੇ ਫੰਡਾਂ ਵਿਚ ਕੀਤੀ ਜਾ ਰਹੀ ਕਟੌਤੀ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਪੰਜਾਬ ਦੇ ਵਿਰਾਸਤੀ ਥੰਮ ਨੂੰ ਕਾਲੇ ਭਵਿੱਖ ਤੋਂ ਬਚਾਉਣ ਲਈ ਪੂਰੀ ਗਰਾਂਟ ਦੇਣ ਦੀ ਕੀਤੀ ਮੰਗ

ਲੋਕਾਂ ਨੇ ਸਰਕਾਰ ਦੇ ਇਸ ਨੌਜਵਾਨ ਵਿਰੋਧੀ ਫ਼ੈਸਲੇ ਦੀ ਸਖ਼ਤ ਨਿੰਦਾ ਕੀਤੀ। ਵਿਦਿਆਰਥੀਆਂ ਨੇ ਦਾਨ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਫੰਡ ਦੀ ਸੁਚੱਜੀ ਵਰਤੋਂ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਦੱਸਿਆ ਕਿ ਫੰਡਾਂ ਦੀ ਘਾਟ ਦਾ ਯੂਨੀਵਰਸਿਟੀ ’ਤੇ ਡੂੰਘਾ ਅਸਰ ਪਿਆ ਹੈ। ਇਸ ਦੇ ਨਤੀਜੇ ਵਜੋਂ ਯੂਨੀਵਰਸਿਟੀ ਵਿਚ ਵਿੱਦਿਅਕ ਸਰੋਤਾਂ ਸਕਾਲਰਸ਼ਿਪ, ਖੋਜ ਫੰਡਿੰਗ ਅਤੇ ਇੰਟਰਨਸ਼ਿਪ ਦੀ ਘਾਟ ਆਈ ਹੈ, ਜਿਸ ਕਰ ਕੇ ਵਿਦਿਆਰਥੀਆਂ ਲਈ ਉਪਲਬਧ ਮੌਕੇ ਨੂੰ ਵੀ ਸੀਮਤ ਹੋਏ ਹਨ।

ਇਹ ਵੀ ਪੜ੍ਹੋ : ਨਵੇਂ ਵਿੱਦਿਅਕ ਸੈਸ਼ਨ ’ਚ ਮਨਮਰਜ਼ੀ ਕਰਨ ਵਾਲੇ ਪ੍ਰਾਈਵੇਟ ਸਕੂਲਾਂ ’ਤੇ ਸਿੱਖਿਆ ਵਿਭਾਗ ਨੇ ਕੱਸਿਆ ਸ਼ਿਕੰਜਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News