ਆਖ਼ਿਰਕਾਰ ਜਲੰਧਰ ਜ਼ਿਲ੍ਹੇ ’ਚ ਮਹਿੰਗੀ ਹੋ ਗਈ ਪ੍ਰਾਪਰਟੀ, ਨਵੇਂ ਕੁਲੈਕਟਰ ਰੇਟ ਹੋਏ ਲਾਗੂ

Friday, Aug 23, 2024 - 04:24 PM (IST)

ਜਲੰਧਰ (ਚੋਪੜਾ)- ਜਲੰਧਰ ਜ਼ਿਲ੍ਹੇ ’ਚ ਪ੍ਰਾਪਰਟੀ ਦੇ ਨਵੇਂ ਕੁਲੈਕਟਰ ਰੇਟ ਲਾਗੂ ਹੋ ਗਏ ਹਨ ਅਤੇ ਅੱਜ ਤੋਂ ਜ਼ਿਲ੍ਹੇ ਭਰ ’ਚ ਹਰ ਪ੍ਰਾਪਰਟੀ ਦੀ ਰਜਿਸਟਰੀ ਨਵੇਂ ਕੁਲੈਕਟਰ ਰੇਟਾਂ ਅਨੁਸਾਰ ਹੋਵੇਗੀ। ਪਿਛਲੇ ਮਹੀਨੇ ਜ਼ਿਲ੍ਹੇ ਦੀਆਂ ਸਮੂਹ ਤਹਿਸੀਲਾਂ ਅਤੇ ਸਬ-ਤਹਿਸੀਲਾਂ ’ਚ ਤਾਇਨਾਤ ਸਬ-ਰਜਿਸਟਰਾਰਾਂ, ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੇ ਕੁਲੈਕਟਰ ਰੇਟਾਂ ’ਚ ਸੋਧ ਕਰਕੇ ਨਵੇਂ ਰੇਟਾਂ ਦੀਆਂ ਸੂਚੀਆਂ ਤਿਆਰ ਕਰਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਪ੍ਰਵਾਨਗੀ ਲਈ ਸੌਂਪ ਦਿੱਤੀਆਂ ਸਨ।

ਇਹ ਵੀ ਪੜ੍ਹੋ- ਪੇਕਿਆਂ ਤੋਂ 15 ਲੱਖ ਨਾ ਲਿਆ ਸਕੀ ਪਤਨੀ, ਪਤੀ ਨੇ ਇਤਰਾਜ਼ਯੋਗ ਤਸਵੀਰਾਂ ਦੀ ਧਮਕੀ ਦੇ ਕੀਤਾ ਕਾਰਾ

ਪ੍ਰਾਪਰਟੀ ਦੇ ਨਵੇਂ ਨਿਰਧਾਰਿਤ ਕੁਲੈਕਟਰ ਰੇਟਾਂ ’ਚ ਲੋੜੀਂਦੀਆਂ ਤਬਦੀਲੀਆਂ ਕਰਕੇ ਤਿਆਰ ਕੀਤੀਆਂ ਅੰਤਿਮ ਸੂਚੀਆਂ ਨੂੰ ਵੀਰਵਾਰ ਦੇਰ ਸ਼ਾਮ ਡਿਪਟੀ ਕਮਿਸ਼ਨਰ ਨੇ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਤੋਂ ਤੁਰੰਤ ਬਾਅਦ ਜ਼ਿਲ੍ਹੇ ’ਚ ਨਵੇਂ ਕੁਲੈਕਟਰ ਰੇਟ ਲਾਗੂ ਕਰ ਦਿੱਤੇ ਗਏ ਹਨ। ਹੁਣ ਸ਼ੁੱਕਰਵਾਰ ਤੋਂ ਜ਼ਿਲ੍ਹੇ ਭਰ ’ਚ ਨਵੇਂ ਕੁਲੈਕਟਰ ਰੇਟ ’ਤੇ ਪ੍ਰਾਪਰਟੀ ਦੀ ਰਜਿਸਟਰੀ ਕਰਨ ਵੇਲੇ ਕੋਈ ਵੀ ਰਜਿਸਟਰੀ ਸਟੈਂਪ ਡਿਊਟੀ 'ਤੇ ਰਜਿਸਟਰੀ ਫ਼ੀਸ ਆਨਲਾਈਨ ਭਰਨ ਤੋਂ ਬਾਅਦ ਹੀ ਹੋਵੇਗੀ। ਇਸ ਸਬੰਧੀ ਸਬ ਰਜਿਸਟਰਾਰ-1 ਅਤੇ ਸਬ-ਰਜਿਸਟਰਾਰ-2 ਦਫ਼ਤਰਾਂ ’ਚ ਸਟਾਫ਼ ਦੇਰ ਰਾਤ ਤੱਕ ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ (ਐੱਨ. ਜੀ. ਡੀ. ਆਰ. ਐੱਸ.) ’ਚ ਨਵੇਂ ਕੁਲੈਕਟਰ ਰੇਟਾਂ ਨੂੰ ਅਪਲੋਡ ਕਰਦਾ ਰਿਹਾ ਤਾਂ ਜੋ ਹਰੇਕ ਬਿਨੈਕਾਰ ਆਪਣੇ ਰਿਹਾਇਸ਼ੀ ਪਤੇ ਅਨੁਸਾਰ ਰਜਿਸਟਰੀ ਕਰਵਾ ਸਕੇ। ਸਿਸਟਮ ’ਚ ਅਪਲੋਡ ਕੀਤੇ ਗਏ ਨਵੇਂ ਕੁਲੈਕਟਰ ਰੇਟ ਵਪਾਰਕ, ​​ਉਦਯੋਗਿਕ ਜਾਂ ਖੇਤੀਬਾੜੀ ਜ਼ਮੀਨ ਦੀ ਰਜਿਸਟਰੀ ਕਰਦੇ ਸਮੇਂ ਆਨਲਾਈਨ ਅਪੁਆਇੰਟਮੈਂਟ ਲੈਂਦੇ ਹਨ। ਵਰਨਣਯੋਗ ਹੈ ਕਿ ਐੱਨ. ਜੀ. ਡੀ. ਆਰ. ਐੱਸ. ’ਚ ਨਵਾਂ ਕੁਲੈਕਟਰ ਰੇਟ ਅਪਲੋਡ ਹੋਣ ਤੋਂ ਬਾਅਦ ਜੇਕਰ ਕੋਈ ਬਿਨੈਕਾਰ ਪੁਰਾਣੇ ਰੇਟ ਅਨੁਸਾਰ ਸਟੈਂਪ ਡਿਊਟੀ ਤੇ ਰਜਿਸਟਰੀ ਫ਼ੀਸ ਅਦਾ ਕਰਕੇ ਰਜਿਸਟਰੀ ਕਰਵਾਏਗਾ ਤਾਂ ਸਿਸਟਮ ਉਕਤ ਦਸਤਾਵੇਜ਼ਾਂ ਨੂੰ ਅਪਲੋਡ ਨਹੀਂ ਕਰੇਗਾ।

PunjabKesari

ਇਹ ਵੀ ਪੜ੍ਹੋ- ਵੱਡੀ ਖ਼ਬਰ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਨਿਆਇਕ ਹਿਰਾਸਤ 'ਚ ਵਾਧਾ

ਰੀਅਲ ਅਸਟੇਟ ਕਾਰੋਬਾਰੀਆਂ, ਆਮ ਲੋਕਾਂ ਤੇ ਸਿਆਸੀ ਪਾਰਟੀਆਂ ਦਾ ਵਿਰੋਧ ਵੀ ਹੋਇਆ ਦਰਕਿਨਾਰ
ਹਾਲਾਂਕਿ, ਰੀਅਲ ਅਸਟੇਟ ਕਾਰੋਬਾਰੀ, ਕਾਲੋਨਾਈਜ਼ਰਾਂ, ਆਮ ਲੋਕ ਤੇ ਸਾਰੀਆਂ ਸਿਆਸੀ ਪਾਰਟੀਆਂ ਕੁਲੈਕਟਰ ਰੇਟ ’ਚ ਵਾਧੇ ਦਾ ਵਿਰੋਧ ਕਰਦੀਆਂ ਆ ਰਹੀਆਂ ਹਨ। ਲੋਕਾਂ ਦਾ ਕਹਿਣਾ ਸੀ ਕੀ ਪੰਜਾਬ ਦੀ ‘ਆਪ’ ਸਰਕਾਰ ਸਾਲ 2022-23 ਤੇ 2023-24 ’ਚ ਦੋ ਵਾਰ ਕੁਲੈਕਟਰ ਰੇਟਾਂ ’ਚ ਵਾਧਾ ਕਰਦੀ ਰਹੀ ਹੈ। ਹੁਣ ਆਪਣੇ ਕਾਰਜਕਾਲ ਦੇ ਤੀਜੇ ਸਾਲ ’ਚ ‘ਆਪ’ ਸਰਕਾਰ 2024-25 ਲਈ ਲਗਾਤਾਰ ਤੀਜੀ ਵਾਰ ਕੁਲੈਕਟਰ ਦਰਾਂ ’ਚ ਵਾਧਾ ਕਰ ਰਹੀ ਹੈ। ਇਸ ਕਾਰਨ ਕਈ ਇਲਾਕਿਆਂ ’ਚ ਕੁਲੈਕਟਰ ਰੇਟ 2022 ਦੇ ਮੁਕਾਬਲੇ ਮਹਿਜ਼ 3 ਸਾਲਾਂ ’ਚ ਦੁੱਗਣੇ ਹੋ ਗਏ ਹਨ, ਜਿਸ ਕਾਰਨ ਜਿੱਥੇ ਪ੍ਰਾਪਰਟੀ ਖਰੀਦਣਾ ਤੇ ਘਰ ਬਣਾਉਣਾ ਗਰੀਬ ਤੇ ਆਮ ਲੋਕਾਂ ਲਈ ਸੁਫ਼ਨਾ ਬਣਦਾ ਜਾ ਰਿਹਾ ਹੈ, ਉੱਥੇ ਹੀ ਪ੍ਰਾਪਰਟੀ ਬਾਜ਼ਾਰ ਵੀ ਭਾਰੀ ਮੰਦੀ ਦੇ ਦੌਰ ’ਚੋਂ ਲੰਘ ਰਿਹਾ ਹੈ ਪਰ ਪੰਜਾਬ ਸਰਕਾਰ ਨੇ ਸਾਰਿਆਂ ਦੇ ਵਿਰੋਧ ਨੂੰ ਦਰਕਿਨਾਰ ਕਰਦੇ ਹੋਏ ਨਵੇਂ ਹੁਕਮਾਂ ਨੂੰ ਲਾਗੂ ਕਰ ਦਿੱਤਾ ਹੈ।

50 ਤੋਂ 70 ਫ਼ੀਸਦੀ ਤਕ ਵਧਾਏ ਗਏ ਨੇ ਕੁਲੈਕਟਰ ਰੇਟ
ਉਂਝ ਜ਼ਿਲ੍ਹੇ ਭਰ ’ਚ ਕੁਲੈਕਟਰ ਰੇਟਾਂ ’ਚ ਸੋਧ ਕਰਦਿਆਂ 5 ਤੋਂ 15 ਫ਼ੀਸਦੀ ਤੱਕ ਦੇ ਹਿਸਾਬ ਨਾਲ ਨਵੇਂ ਰੇਟ ਤੈਅ ਕੀਤੇ ਗਏ ਹਨ ਪਰ ਫਿਰ ਵੀ ਕਈ ਇਲਾਕੇ ਅਜਿਹੇ ਹਨ ਜਿਨ੍ਹਾਂ ਦੇ ਕੁਲੈਕਟਰ ਰੇਟਾਂ ’ਚ 50 ਤੋਂ 70 ਫ਼ੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਮਾਲ ਵਿਭਾਗ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਜਿੱਥੇ ਪ੍ਰਾਪਰਟੀ ਦੀਆਂ ਕੀਮਤਾਂ ’ਚ ਪਿਛਲੇ ਦਿਨਾਂ ’ਚ ਕਾਫ਼ੀ ਉਛਾਲ ਆਇਆ ਹੈ ਜਾਂ ਜਿਹੜੇ ਇਲਾਕੇ ’ਚ ਬਹੁਤ ਤੇਜ਼ੀ ਨਾਲ ਵਿਕਸਤ ਹੋਏ ਹਨ, ਉਨ੍ਹਾਂ ਇਲਾਕਿਆਂ ’ਚ ਕੁਲੈਕਟਰ ਰੇਟ ਦੀ ਦਰ ਨੂੰ ਜ਼ਿਆਦਾ ਵਧਾਇਆ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਯੂਨੀਵਰਸਿਟੀ ਚੋਣਾਂ ਦਾ ਐਲਾਨ, ਇਸ ਦਿਨ ਹੋਵੇਗੀ ਵੋਟਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News