'ਹਾਲਾਤ ਆਮ ਹੋਏ ਤਾਂ ਰੱਦ ਨਹੀਂ ਹੋਣਗੇ 'ਫਾਈਨਲ ਈਅਰ' ਦੇ ਇਮਤਿਹਾਨ
Friday, May 29, 2020 - 10:42 AM (IST)

ਲੁਧਿਆਣਾ (ਵਿੱਕੀ) : ਸੀ. ਬੀ. ਐੱਸ. ਈ. ਇਮਤਿਹਾਨ ਦੀ ਤਰੀਕ ਐਲਾਨ ਹੋਣ ਤੋਂ ਬਾਅਦ ਹੁਣ ਉੱਚ ਵਿੱਦਿਅਕ ਸੰਸਥਾਵਾਂ ਨੇ ਇਮਤਿਹਾਨ ਨੂੰ ਲੈ ਕੇ ਵਿਦਿਆਰਥੀਆਂ 'ਚ ਬਣੀ ਦੁਚਿੱਤੀ 'ਚ ਐੱਮ. ਐੱਚ. ਆਰ. ਡੀ. ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਸਾਫ ਕੀਤਾ ਹੈ ਕਿ ਜੇਕਰ ਹਾਲਾਤ ਸਮਾਨ ਹੋਏ ਤਾਂ ਹੀ ਕਾਲਜਾਂ ਵਿਚ ਜੁਲਾਈ ਮਹੀਨੇ ਵਿਚ ਇਮਤਿਹਾਨ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਨਹੀਂ ਤਾਂ ਵਿਦਿਆਰਥੀਆਂ ਨੂੰ ਇੰਟਰਨਲ ਅਸੈਸਮੈਂਟ ਦੇ ਆਧਾਰ 'ਤੇ ਹੀ ਅਗਲੀ ਜਮਾਤ 'ਚ ਪ੍ਰਮੋਟ ਕਰ ਦਿੱਤਾ ਜਾਵੇਗਾ ਕਿਉਂਕਿ ਵਿਦਿਆਰਥੀਆਂ ਦੀ ਸੁਰੱਖਿਆ ਹੀ ਸਰਕਾਰ ਦੀ ਪਹਿਲ ਹੈ।
ਵੀਰਵਾਰ ਨੂੰ ਫੇਸਬੁੱਕ ਲਾਈਵ ਜ਼ਰੀਏ ਉੱਚ ਵਿੱਦਿਅਕ ਸੰਸਥਾਵਾਂ ਦੇ ਨਾਲ ਗੱਲ ਕਰਦੇ ਹੋਏ ਡਾ. ਨਿਸ਼ੰਕ ਨੇ ਇਹ ਵੀ ਸਾਫ ਕੀਤਾ ਕਿ ਫਾਈਨਲ ਈਅਰ ਦੇ ਇਮਤਿਹਾਨ ਤਾਂ ਜ਼ਰੂਰ ਆਯੋਜਿਤ ਕੀਤੀਆਂ ਜਾਣਗੀਆਂ ਪਰ ਇਸ ਬਾਰੇ ਵੀ ਫੈਸਲਾ ਹਾਲਾਤ ਨੂੰ ਦੇਖ ਕੇ ਕੀਤਾ ਜਾਵੇਗਾ। ਐੱਮ. ਐੱਚ. ਆਰ. ਡੀ. ਮੰਤਰੀ ਨੇ ਕਿਹਾ ਕਿ ਹਾਲਾਤ ਆਮ ਨਾ ਹੋਣ ਦੀ ਹਾਲਤ ਵਿਚ ਜੇਕਰ ਫਸਟ ਈਅਰ ਦੇ ਵਿਦਿਆਰਥੀਆਂ ਨੂੰ ਪ੍ਰਮੋਟ ਕੀਤਾ, ਜੋ ਉਨ੍ਹਾਂ ਅਕੈਡਮਿਕ ਰਿਕਾਰਡ ਉਸ ਦਾ ਆਧਾਰ ਬਣੇਗਾ। ਉਥੇ ਸੈਕਿੰਡ ਈਅਰ ਦੇ ਵਿਦਿਆਰਥੀਆਂ ਨੂੰ 50 ਫੀਸਦੀ ਇੰਟਰਨਲ ਨੰਬਰਾਂ ਅਤੇ 50 ਫੀਸਦੀ ਪਿਛਲੇ ਸਮੈਸਟਰ ਦੇ ਰਿਜ਼ਲਟ ਦੇ ਅਧਾਰ 'ਤੇ ਪ੍ਰਮੋਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਸੈਸ਼ਨ ਅਤੇ ਫਾਈਨਲ ਦੇ ਇਮਤਿਹਾਨ ਕੰਡਕਟ ਕਰਨ ਦਾ ਰੋਡਮੈਪ ਤਿਆਰ ਕਰਨ ਲਈ ਯੂ. ਜੀ. ਸੀ. ਵਿਚ ਟਾਕਸ ਫੋਰਸ ਬਣਾਈ ਗਈ ਹੈ, ਜੋ ਜਲਦੀ ਆਪਣੀ ਰਿਪੋਰਟ ਦੇਵੇਗੀ।
ਨੈਕ ਵੱਲੋਂ ਕਰਵਾਏ ਗਏ ਇਸ ਲਾਈਵ ਪੱਧਰ 'ਚ ਡਾ. ਨਿਸ਼ੰਕ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਉਦੇਸ਼ ਹੁਣ ਸਟੱਡੀ ਇਨ ਇੰਡੀਆ ਮੁਹਿੰਮ ਨੂੰ ਹੋਰ ਵੀ ਮਜ਼ਬੂਤ ਢੰਗ ਨਾਲ ਲਾਗੂ ਕਰਨ ਵੱਲ ਹੈ। ਇਹੀ ਵਜ੍ਹਾ ਹੈ ਕਿ ਇਸ ਮੁਹਿੰਮ ਅਧੀਨ ਭਾਰਤ ਦੇ ਵੱਖ-ਵੱਖ ਉੱਚ ਵਿੱਦਿਅਕ ਸੰਸਥਾਵਾਂ 'ਚ ਪੜ੍ਹਨ ਲਈ ਵਿਦੇਸ਼ਾਂ ਦੇ 40 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਨਵੀਂ ਸਿੱਖਿਆ ਨੀਤੀ ਬਾਰੇ ਉਨ੍ਹਾਂ ਕਿਹਾ ਕਿ ਇਸ ਦਾ ਮਸੌਦਾ ਤਿਆਰ ਹੈ ਅਤੇ ਹੁਣ ਬਿੱਲ ਸੰਸਦ ਵਿਚ ਪਾਸ ਹੁੰਦੇ ਹੀ ਇਸ ਨੂੰ ਦੇਸ਼ ਭਰ ਵਿਚ ਲਾਗੂ ਕਰ ਦਿੱਤਾ ਜਾਵੇਗਾ। ਨਿਸ਼ੰਕ ਨੇ ਸਾਰੇ ਸੰਸਥਾਨਾਂ ਨੂੰ ਨੈਕ 'ਤੇ ਰਜਿਸਟਰਡ ਕਰਵਾਉਣ ਦਾ ਸੁਝਾਅ ਦਿੱਤਾ।