ਬਾਲੀਵੁੱਡ ਫਿਲਮ ''ਉੜਤਾ ਪੰਜਾਬ'' ''ਤੇ ਸਾਹਮਣੇ ਆਇਆ ਮੁੱਖ ਮੰਤਰੀ ਬਾਦਲ ਦਾ ਬਿਆਨ

Tuesday, Jun 07, 2016 - 03:36 PM (IST)

 ਬਾਲੀਵੁੱਡ ਫਿਲਮ ''ਉੜਤਾ ਪੰਜਾਬ'' ''ਤੇ ਸਾਹਮਣੇ ਆਇਆ ਮੁੱਖ ਮੰਤਰੀ ਬਾਦਲ ਦਾ ਬਿਆਨ
ਨੂਰਪੁਰਬੇਦੀ : ਹਿੰਦੀ ਫਿਲਮ ''ਉੜਤਾ ਪੰਜਾਬ'' ਦੇ ਪ੍ਰੋਡਿਊਸਰ ਅਨੁਰਾਗ ਕਸ਼ਯਪ ਵਲੋਂ ਸਿਆਸੀ ਆਗੂਆਂ ਨੂੰ ਫਿਲਮ ਦੇ ਮਾਮਲੇ ''ਚ ਦੂਰ ਰਹਿਣ ਦੀ ਅਪੀਲ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਆਇਆ ਹੈ। ਮੁੱਖ ਮੰਤਰੀ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਰਫ ਅਖਬਾਰਾਂ ''ਚ ਹੀ ਇਸ ਫਿਲਮ ਬਾਰੇ ਪੜ੍ਹਿਆ ਹੈ। ਬਾਦਲ ਨੇ ਇਕ ਵਾਰ ਫਿਰ ਫਿਲਮ ਦੀ ਰੋਕ ਨੂੰ ਲੈ ਕੇ ਸੈਂਸਰ ਬੋਰਡ ਨੂੰ ਜ਼ਿੰਮੇਵਾਰ ਠਹਿਰਾਇਆ। 
ਉਨ੍ਹਾਂ ਨੇ ਕਿਹਾ ਕਿ ਅਸੀਂ ਫਿਲਮ ''ਤੇ ਕੋਈ ਰੋਕ ਨਹੀਂ ਲਾਈ ਅਤੇ ਨਾ ਹੀ ਸਰਕਾਰ ਕੋਈ ਫਿਲਮ ਰੋਕ ਸਕਦੀ ਹੈ, ਇਸ ਲਈ ਜੇਕਰ ਕਿਸੇ ਨੂੰ ਜਵਾਬ ਚਾਹੀਦਾ ਹੈ ਤਾਂ ਉਹ ਸੈਂਸਰ ਬੋਰਡ ਤੋਂ ਮੰਗ ਸਕਦਾ ਹੈ। ਜ਼ਿਕਰਯੋਗ ਹੈ ਕਿ ਸੈਂਸਰ ਬੋਰਡ ਵਲੋਂ ਫਿਲਮ ਦੇ ਨਿਰਮਾਤਾ ਨੂੰ ਫਿਲਮ ਦੇ ਨਾਂ ''ਚੋਂ ''ਪੰਜਾਬ'' ਸ਼ਬਦ ਹਟਾਉਣ ਦੀ ਹਦਾਇਤ ਦਿੱਤੀ ਗਈ ਹੈ, ਜਿਸ ਤੋਂ ਬਾਅਦ ਸਿਆਸੀ ਬਵਾਲ ਖੜ੍ਹਾ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ''ਚ ਜੋ ਸੀਨ ਫਿਲਮਾਏ ਗਏ ਹਨ, ਉਨ੍ਹਾਂ ਨਾਲ ਪੰਜਾਬ ਦਾ ਅਕਸ ਖਰਾਬ ਹੁੰਦਾ ਹੈ। 

author

Babita Marhas

News Editor

Related News