ਫਿਲਮ 'ਸ਼ੂਟਰ' ਦਾ ਵਿੱਕੀ ਗੌਂਡਰ ਤੇ ਸ਼ੇਰਾ ਖੁੱਬਣ ਗਰੁੱਪ ਵਲੋਂ ਵਿਰੋਧ, ਫੇਸਬੁੱਕ 'ਤੇ ਸ਼ੇਅਰ ਕੀਤੀ ਪੋਸਟ
Wednesday, Jan 29, 2020 - 11:56 AM (IST)
ਅੰਮ੍ਰਿਤਸਰ : ਪੰਜਾਬੀ ਫਿਲਮ ਸ਼ੂਟਰ ਸ਼ੂਟਿੰਗ ਦੇ ਦਿਨਾਂ ਤੋਂ ਹੀ ਵਿਵਾਦਾਂ 'ਚ ਹੈ ਪਹਿਲਾਂ ਇਸ ਫਿਲਮ ਦਾ ਨਾਮ ਸੁੱਖਾ ਕਾਹਲੋਂ ਤੋਂ ਬਦਲ ਕੇ ਸ਼ੂਟਰ ਰੱਖਿਆ ਗਿਆ, ਜਿਸ ਕਾਰਨ ਫਿਲਮ ਦੀ ਸ਼ੂਟਿੰਗ ਵੀ ਕਾਫੀ ਸਮਾਂ ਰੁੱਕ ਗਈ ਸੀ। ਇਸ ਤੋਂ ਬਾਅਦ ਜਦੋਂ ਇਸ ਫਿਲਮ ਦਾ ਟ੍ਰੇਲਰ ਰਲੀਜ਼ ਹੋਇਆ ਤਾਂ ਵੱਖ-ਵੱਖ ਸਖਸ਼ੀਅਤਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ। ਹੁਣ ਇਸ ਫਿਲਮ ਦਾ ਵਿਰੋਧ ਵਿੱਕੀ ਗੌਂਡਰ ਅਤੇ ਸ਼ੇਰਾ ਖੁੱਬਣ ਗਰੁੱਪ ਵਲੋਂ ਕੀਤਾ ਗਿਆ। ਇਸ ਫਿਲਮ ਸਬੰਧੀ ਇਕ ਪੋਸਟ ਫੇਸਬੁੱਕ 'ਤੇ ਸ਼ੇਅਰ ਕਰਦਿਆਂ ਵਿੱਕੀ ਗੌਂਡਰ ਅਤੇ ਸ਼ੇਰਾ ਖੁੱਬਣ ਗਰੁੱਪ ਨੇ ਲਿਖਿਆ ਕਿ...''ਇਕ ਪੰਜਾਬੀ ਫਿਲਮ ਆ ਰਹੀ ਹੈ ਸੁੱਖਾ ਕਾਲਵਾਂ ਚੋਰ ਤੇ ਉਹਦੇ ਟ੍ਰੇਲਰ 'ਚ ਵਿਖਾਇਆ ਜਾ ਰਿਹਾ ਹੈ ਕਿ ਰਾਜ ਜਾਂਦੇ ਹੀਰੋ ਦੀ ਗੱਡੀ ਟਰੈਕਟਰ ਨਾਲ ਟਕਰਾਅ ਜਾਂਦੇ ਏ ਤੇ ਏਨੇ 'ਚ ਸੁੱਖਾ ਬਣਿਆ ਹੀਰੋ ਟਰੈਕਟਰ ਆਲੇ ਡਾਇਲੋਗ ਬੋਲਦਾ ਗੋਲੀ ਮਾਰ ਦਿੰਦਾ ਹੈ....ਦੱਸੋ ਬਈ ਇਹ ਸਭ ਵੇਖ ਕੇ ਪਹਿਲਾਂ ਨਸ਼ੇ ਦਾ ਸੰਤਾਪ ਭੋਗ ਰਹੀ ਜਵਾਨੀ ਲੱਗਦਾ ਕਿ ਸਹੀ ਰਾਸਤੇ ਚੱਲੂ...ਜਿਹੜੀ ਕੈਪਟਨ ਦੀ ਕਾਂਗਰਸ ਸਰਕਾਰ ਗੈਂਗਸਟਰ ਖਤਮ ਕਰਨ ਦੀਆਂ ਦੁਹਾਈਆਂ ਤੇ ਮਾਰਕੇ ਮਾਰਨ ਦੇ ਸੋਹਲੇ ਗਾਉਂਦੀ ਫਿਰਦੀ ਆ ਕੀ ਏਸ ਜਾਹਿਲ ਜਹੀ ਤੇ ਲੀਹ ਤੋ ਪਰੇ ਤੁਰਦੀ ਫਿਲਮ ਨੂੰ ਬੈਨ ਕਰ ਉਸ ਦੇ ਡਾਇਰੈਕਟਰ ਅਤੇ ਪ੍ਰੋਡਿਊਸਰਾਂ ਸਣੇ ਸਾਰੀ ਟੀਮ ਨੂੰ ਛੱਤੀ ਦਾ ਭੌਣ ਚੇਤੇ ਕਰ ਪਰਚੇ ਦਰਜ ਕਰੂ ਜਾਂ ਫਿਰ ਹੱਥ 'ਤੇ ਹੱਥ ਰੱਖ ਕੇ ਤਮਾਸ਼ਾ ਹੀ ਵੇਖੂ...ਬਾਕੀ ਜਾਗਦੀਆਂ ਜਮੀਰਾਂ ਵਾਲੇ ਸੁਹਿਰਦ ਦੋਸਤਾਂ ਮਿੱਤਰਾਂ ਨੂੰ ਇਸਦਾ ਵੱਧ ਚੜ੍ਹ ਕੇ ਵਿਰੋਧ ਕਰਨਾ ਚਾਹੀਦਾ ਕਿ ਸਕਰੀਨ 'ਤੇ ਡਾਇਲੌਗ ਸੁਣਾ ਇਹ ਹੋਰ ਜਵਾਨੀ ਨੂੰ ਪੰਪ ਮਾਰ ਮਾਰ ਪੰਜਾਬੀਅਤ ਦਾ ਘਾਟ ਨਾ ਕਰ ਸਕਣ''।
ਇਸ ਪੋਸਟ ਰਾਹੀਂ ਵਿੱਕੀ ਗੌਂਡਰ ਅਤੇ ਸ਼ੇਰਾ ਖੁੱਬਣ ਗਰੁੱਪ ਨੇ ਸਰਕਾਰ ਤੋਂ ਇਸ ਫਿਲਮ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਪੰਜਾਬ ਦੀ ਜਵਾਨੀ 'ਤੇ ਮਾੜਾ ਅਸਰ ਨਾ ਪੈ ਸਕੇ। ਇਸ ਤੋਂ ਇਲਾਵਾ ਥੋੜਾ ਸਮਾਂ ਪਹਿਲਾਂ ਹੀ ਪਟਿਆਲਾ ਕੋਰਟ ਕੰਪਲੈਕਸ 'ਚ ਵੀ ਗੈਂਗਸਟਰ ਰਾਜੀਵ ਰਾਜੂ ਵਲੋਂ ਵੀ ਇਸ ਫਿਲਮ ਦਾ ਵਿਰੋਧ ਕੀਤਾ ਗਿਆ ਸੀ ਤੇ ਇਸ ਨੂੰ ਬਨ ਕਰਨ ਦੀ ਮੰਗ ਕੀਤੀ ਗਈ ਸੀ।