ਖੁਰਾਕੀ ਵਸਤਾਂ ਦੇ ਭਰੇ ਸੈਂਪਲ

Thursday, Jun 28, 2018 - 12:52 AM (IST)

ਖੁਰਾਕੀ ਵਸਤਾਂ ਦੇ ਭਰੇ ਸੈਂਪਲ

ਰੂਪਨਗਰ, (ਕੈਲਾਸ਼)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਸਿਹਤ ਵਿਭਾਗ ਦੀ ਇਕ ਟੀਮ ਵੱਲੋਂ ਰੂਪਨਗਰ ਅਤੇ ਭਰਤਗਡ਼੍ਹ ਵਿਚ ਕੀਤੀ ਗਈ ਚੈਕਿੰਗ ਦੌਰਾਨ 11 ਖੁਰਾਕੀ ਵਸਤਾਂ ਦੇ ਸੈਂਪਲ ਭਰੇ ਗਏ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਲਖਮੀਰ ਸਿੰਘ ਨੇ ਦੱਸਿਆ ਕਿ ਅਸਿਸਟੈਂਟ ਕਮਿਸ਼ਨਰ ਫੂਡ ਡਾ. ਸੁਖਰਾਓ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਰੂਪਨਗਰ ਅਤੇ ਭਰਤਗਡ਼੍ਹ ਦੇ ਖੇਤਰ ਵਿਚ ਚੈਕਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ  ਵੱਲੋਂ ਦੁੱਧ ਦਾ ਇਕ, ਪਨੀਰ ਦੇ 3, ਫਲਾਂ ਦੇ 2, ਚਟਨੀ ਦਾ 1, ਆਈਸਕਰੀਮ ਦਾ 1, ਬਣੀ ਹੋਈ ਦਾਲ ਦਾ 1 ਅਤੇ ਸਬਜ਼ੀ ਦੀ ਗਰੇਵੀ ਦਾ 1  ਸੈਂਪਲ ਭਰਿਆ ਗਿਆ ਹੈ ਅਤੇ ਇਨ੍ਹਾਂ ਨੂੰ ਅਗਲੀ ਜਾਂਚ ਲਈ ਫੂਡ ਐਨਾਲਿਸਟ ਪੰਜਾਬ ਦੇ ਦਫਤਰ ਵਿਖੇ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਖਰਾਬ ਫਲਾਂ  ਦਾ ਜੂਸ ਨਸ਼ਟ ਵੀ ਕਰਵਾਇਆ ਗਿਆ। 
 


Related News