ਜ਼ਮੀਨੀ ਝਗੜੇ ਨੂੰ ਲੈ ਕੇ ਹੋਏ ਹੱਤਿਆਕਾਂਡ ''ਚ ਪਿਓ-ਪੁੱਤਰ ਗ੍ਰਿਫਤਾਰ

Saturday, Aug 22, 2020 - 10:45 AM (IST)

ਜ਼ਮੀਨੀ ਝਗੜੇ ਨੂੰ ਲੈ ਕੇ ਹੋਏ ਹੱਤਿਆਕਾਂਡ ''ਚ ਪਿਓ-ਪੁੱਤਰ ਗ੍ਰਿਫਤਾਰ

ਅਬੋਹਰ (ਰਹੇਜਾ): ਬੁੱਧਵਾਰ ਰਾਤ ਜ਼ਮੀਨੀ ਝਗੜੇ ਨੂੰ ਲੈ ਕੇ ਹੋਏ ਹੱਤਿਆਕਾਂਡ 'ਚ ਥਾਣਾ ਬਹਾਵਵਾਲਾ ਪੁਲਸ ਨੇ ਦੋ ਨਾਮਜ਼ਦ ਮੁਲਜ਼ਮਾਂ ਨੂੰ ਕਾਬੂ ਕਰਕੇ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਉਨ੍ਹਾਂ ਨੂੰ ਪੁੱਛ-ਗਿੱਛ ਲਈ ਪੁਲਸ ਰਿਮਾਂਡ 'ਤੇ ਭੇਜਿਆ ਗਿਆ ਹੈ।ਜਾਣਕਾਰੀ ਮੁਤਾਬਕ ਪੁਲਸ ਨੇ ਹੱਤਿਆ ਮਾਮਲੇ 'ਚ ਰਾਜਿੰਦਰ ਕੁਮਾਰ ਪੁੱਤਰ ਬਨਵਾਰੀ ਲਾਲ ਅਤੇ ਅਮਿਤ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਪਿੰਡ ਰਾਜਾਂਵਾਲੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਦੋਵਾਂ ਮੁਲਜ਼ਮਾਂ ਨੂੰ ਅੱਜ ਜੱਜ ਦਲੀਪ ਕੁਮਾਰ ਦੀ ਅਦਲਾਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਪਿਓ-ਪੁੱਤਰ ਨੂੰ ਪੁੱਛਗਿਛ ਲਈ 3 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।ਉੱਥੇ ਫਾਜ਼ਿਲਕਾ ਐੱਸ.ਐੱਸ.ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਜਲਦ ਹੀ ਹੋਰ ਨਾਮਜ਼ਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਬਾਦਲਾਂ ਨੂੰ ਪਾਰਟੀ 'ਚੋਂ ਕੱਢਣਾ ਮੁਸ਼ਕਲ : ਢੀਂਡਸਾ

ਜ਼ਿਕਰਯੋਗ ਹੈ ਕਿ ਬੀਤੇ ਦਿਨ ਪੁਲਸ ਨੇ ਸੰਜੇ ਕੁਮਾਰ ਪੁੱਤਰ ਓਮਪ੍ਰਕਾਸ਼ ਵਾਸੀ ਪਿੰਡ ਰਾਜਾਂਵਾਲੀ ਦੇ ਬਿਆਨਾਂ ਦੇ ਆਧਾਰ 'ਤੇ ਉਸ 'ਤੇ ਕਾਤਲਾਨਾ ਹਮਲਾ ਕਰਨ ਅਤੇ ਉਸਦੇ ਸਾਥੀ ਪ੍ਰਮੋਦ ਪੁੱਤਰ ਮਹਿੰਦਰ ਵਾਸੀ ਸੀਤੋਗੁਨੋਂ ਨੂੰ ਮੌਤ ਦੇ ਘਾਟ ਉਤਾਰਣ ਦੇ ਦੋਸ਼ 'ਚ ਰਾਜਿੰਦਰ ਕੁਮਾਰ ਪੁੱਤਰ ਬਨਵਾਰੀ ਲਾਲ, ਸੁਨੀਲ ਕੁਮਾਰ ਪੁੱਤਰ ਬਨਵਾਰੀ ਲਾਲ, ਅਮਿਤ ਕੁਮਾਰ ਪੁੱਤਰ ਰਾਜਿੰਦਰ ਕੁਮਾਰ, ਸੰਜੀਵ ਪੁੱਤਰ ਸੁਨੀਲ ਕੁਮਾਰ, ਵੇਦ ਪ੍ਰਕਾਸ਼ ਪੁੱਤਰ ਬੀਰਬਲ, ਅਜੈ ਕੁਮਾਰ ਹਰਿਆਣਾ ਵਾਸੀ, ਮਨੋਜ ਕੁਮਾਰ ਪੁੱਤਰ ਝੁਰੜਖੇੜਾ ਅਤੇ 6 ਹੋਰ ਅਣਪਛਾਤੇ ਦੋਸ਼ਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਇਸ ਪੰਜਾਬੀ ਗੱਭਰੂ ਦੀਆਂ ਬਣਾਈਆਂ ਤਸਵੀਰਾਂ ਖਰੀਦਦੇ ਨੇ ਬਾਲੀਵੁੱਡ ਅਦਾਕਾਰ, ਸ਼ਿਖ਼ਰ ਧਵਨ ਵੀ ਹੈ ਪ੍ਰਸ਼ੰਸਕ


author

Shyna

Content Editor

Related News