ਕੋਰੋਨਾ ਨਾਲ ਜੰਗ ਲਈ ਪੁਲਸ ਮੁਲਾਜ਼ਮ ਸੜਕਾਂ ''ਤੇ, ਪਤਨੀਆਂ ਇਸ ਤਰ੍ਹਾਂ ਕਰ ਰਹੀਆਂ ਸਹਿਯੋਗ
Saturday, Apr 04, 2020 - 07:50 PM (IST)

ਰੂਪਨਗਰ— ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਕੁਲ 59 ਕੇਸ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 5 ਦੀ ਮੌਤ ਹੋ ਚੁੱਕੀ ਹੈ। ਇਕ ਪਾਸੇ ਜਿੱਥੇ ਇਸ ਬੀਮਾਰੀ ਤੋਂ ਬਚਣ ਲਈ ਸਰਕਾਰ ਵੱਲੋਂ ਕਰਫਿਊ ਦਾ ਐਲਾਨ ਕੀਤਾ ਗਿਆ ਹੈ, ਉਥੇ ਹੀ ਪੁਲਸ ਵੱਲੋਂ ਵੀ ਲੋਕਾਂ ਨੂੰ ਜਾਗੂਰਕ ਕਰਨ ਲਈ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। ਪੁਲਸ ਕਰਮਚਾਰੀ ਸਾਡੀ ਰੱਖਿਆ ਲਈ ਜਿੱਥੇ ਸੜਕਾਂ 'ਤੇ ਡਿਊਟੀ ਨਿਭਾਅ ਕੇ ਇਸ ਬੀਮਾਰੀ ਪ੍ਰਤੀ ਸਾਨੂੰ ਜਾਗਰੂਕ ਕਰ ਰਹੇ ਹਨ, ਉਥੇ ਹੀ ਉਨ੍ਹਾਂ ਦੀਆਂ ਪਤਨੀਆਂ ਵੱਲੋਂ ਵੀ ਪੁਲਸ ਦਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਆਖਰੀ ਫੋਨ ਕਾਲ ਆਈ ਸਾਹਮਣੇ, ਰਿਕਾਰਡਿੰਗ ਹੋਈ ਵਾਇਰਲ (ਵੀਡੀਓ)
ਅਜਿਹਾ ਹੀ ਕੁਝ ਰੂਪਨਗਰ 'ਚ ਦੇਖਣ ਨੂੰ ਮਿਲਿਆ ਹੈ, ਜਿੱਥੇ ਇਸ ਮਹਾਮਾਰੀ ਖਿਲਾਫ ਲੜਾਈ 'ਚ ਪੁਲਸ ਕਰਮਚਾਰੀਆਂ ਲਈ ਉਨ੍ਹਾਂ ਦੀਆਂ ਪਤਨੀਆਂ ਸਣੇ ਪਰਿਵਾਰ ਵਾਲੇ ਉਨ੍ਹਾਂ ਦੀ ਤਾਕਤ ਬਣੇ ਹਨ। ਉਨ੍ਹਾਂ ਦੇ ਪਰਿਵਾਰ ਵਾਲੇ ਆਰਿਥਕ ਯੋਗਦਾਨ ਦੇਣ ਦੇ ਇਲਾਵਾ, ਜ਼ਿਲ੍ਹਿਆਂ 'ਚ ਸੁੱਕੇ ਰਾਸ਼ਨ ਦੀ ਪੈਕਿੰਗ ਕਰਨ ਦੇ ਨਾਲ-ਨਾਲ ਘਰਾਂ 'ਚ ਮਾਸਕ ਬਣਾ ਰਹੇ ਹਨ।
ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਧੀ ਕੋਰੋਨਾ ਪਾਜ਼ੀਟਿਵ
ਇੰਝ ਕਰ ਰਹੀਆਂ ਨੇ ਪਤਨੀਆਂ ਪੁਲਸ ਮੁਲਾਜ਼ਮਾਂ ਦੀ ਮਦਦ
ਪੁਲਸ ਹੈੱਡਕੁਆਰਟਰ 'ਚ ਰਹਿਣ ਵਾਲੇ ਲਗਭਗ 100 ਪਰਿਵਾਰਾਂ 'ਚੋਂ ਲਗਭਗ 30 ਪਰਿਵਾਰ ਪੁਲਸ ਮੁਲਾਜ਼ਮਾਂ ਦੀ ਮਦਦ ਲਈ ਅੱਗੇ ਆਏ ਹਨ। ਪੁਲਸ ਕਰਮਚਾਰੀਆਂ ਦੀਆਂ ਪਤਨੀਆਂ ਕਰਫਿਊ ਦੌਰਾਨ ਘਰਾਂ ਸਮੇਤ ਕਮਿਊਨਿਟੀ ਸੈਂਟਰਾਂ 'ਚ ਸਿਲਾਈ ਦੀਆਂ ਮਸ਼ੀਨਾਂ 'ਤੇ ਲੋਕਾਂ ਲਈ ਮਾਸਕ ਤਿਆਰ ਕਰ ਰਹੀਆਂ ਹਨ। ਇਸ ਦੌਰਾਨ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਫਗਵਾੜਾ ਦੇ ਵਾਸੀ ਦੀ ਅਮਰੀਕਾ 'ਚ 'ਕੋਰੋਨਾ ਵਾਇਰਸ' ਨਾਲ ਮੌਤ
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖਬਰ, 'ਕੋਵਾ ਐਪ' ਰਾਹੀਂ ਲਵੋ ਜ਼ਰੂਰੀ ਵਸਤਾਂ ਦੀ ਸਪਲਾਈ
ਬੱਚੇ ਵੀ ਦੇ ਰਹੇ ਨੇ ਪੂਰਾ ਸਾਥ
ਇਥੇ ਦੱਸਣਯੋਗ ਹੈ ਕਿ ਪੁਲਸ ਮੁਲਾਜ਼ਮਾਂ ਦੀ ਮਦਦ ਕਰਨ ਲਈ ਜਿੱਥੇ ਉਨ੍ਹਾਂ ਦੀਆਂ ਪਤਨੀਆਂ ਉਨ੍ਹਾਂ ਦਾ ਪੂਰਾ ਸਾਥ ਦੇ ਰਹੀਆਂ ਹਨ, ਉਥੇ ਹੀ ਉਨ੍ਹਾਂ ਦੇ ਮਾਤਾ-ਪਿਤਾ ਅਤੇ ਬੱਚੇ ਵੀ ਵੰਡੇ ਜਾਣ ਵਾਲੇ ਰਾਸ਼ਨ ਦੀ ਪੈਕਿੰਗ ਕਰਨ 'ਚ ਆਪਣਾ ਹਿੱਸਾ ਪਾ ਰਹੇ ਹਨ। ਇਸ ਮੌਕੇ ਏ. ਐੱਸ. ਆਈ. ਜਗਤਾਰ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਮੁਸ਼ਕਿਲ ਸਮੇਂ 'ਚ ਪੁਲਸ ਮੁਲਾਜ਼ਮਾਂ ਦਾ ਸਾਥ ਦੇਈਏ।
ਇਹ ਵੀ ਪੜ੍ਹੋ: ਫਰੀਦਕੋਟ 'ਚ ਕੋਰੋਨਾ ਵਾਇਰਸ ਦੀ ਦਸਤਕ, 35 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
ਇਹ ਵੀ ਪੜ੍ਹੋ: ਜਲੰਧਰ: ਕਰਫਿਊ ਦੌਰਾਨ ਭੋਗਪੁਰ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਉਥੇ ਹੀ ਏ. ਐੱਸ. ਆਈ. ਚੰਦਰਮੋਹਨ ਦੀ 16 ਸਾਲਾ ਬੇਟੀ ਸ਼ਰੂਤੀ ਆਪਣੀ ਭੈਣਾਂ ਦੀ ਮਦਦ ਨਾਲ ਜ਼ਿਆਦਾਤਰ ਸਿਲਾਈ ਦੇ ਕੰਮ 'ਚ ਆਪਣਾ ਹਿੱਸਾ ਪਾ ਰਹੀ ਹੈ। ਇਸੇ ਤਰ੍ਹਾਂ ਏ. ਐੱਸ. ਆਈ. ਵਿਨੋਦ ਕੁਮਾਰ ਦੀ ਪਤਨੀ ਪ੍ਰਵੀਨ ਕੌਰ ਆਪਣੇ ਤਿੰਨ ਬੱਚਿਆਂ ਨਾਲ ਗਰੀਬਾਂ ਅਤੇ ਲੋੜਵੰਦਾਂ ਲਈ ਰਾਸ਼ਨ ਪੈਕਿੰਗ ਦਾ ਕੰਮ ਕਰਦੀ ਹੈ। ਏ. ਐੱਸ. ਆਈ. ਜਗੀਰ ਸਿੰਘ ਦੀ ਬੇਟੀ ਲਵਪ੍ਰੀਤ ਕੌਰ ਨੇ ਕਿਹਾ ਕਿ ਅਜਿਹੇ ਸਮੇਂ 'ਚ ਪੁਲਸ ਲਈ ਹਰ ਛੋਟੀ ਮਦਦ ਬਹੁਤ ਹੀ ਮਾਇਨੇ ਰੱਖਦੀ ਹੈ।
ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ, ਗੁ. ਸ਼ਹੀਦ ਗੰਜ ਅਤੇ ਨਾਲ ਲੱਗਦੇ ਗੁਰਦੁਆਰਿਆਂ 'ਚੋਂ ਉੱਡੀਆਂ ਰੌਣਕਾਂ
ਇਹ ਵੀ ਪੜ੍ਹੋ: ਸਸਕਾਰ ਤੋਂ 16 ਦਿਨ ਬਾਅਦ ਵੀ ਨਹੀਂ ਚੁਗੇ ਗਏ ਕੋਰੋਨਾ ਨਾਲ ਮਰੇ ਬਲਦੇਵ ਸਿੰਘ ਦੇ ਫੁੱਲ
ਐੱਸ .ਐੱਸ. ਪੀ. ਨੇ ਪਤਨੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਕੀਤੀ ਸ਼ਲਾਘਾ
ਰੂਪਨਗਰ ਦੇ ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਪੁਲਸ ਕਰਮਚਾਰੀਆਂ ਦੇ ਪਰਿਵਾਰਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੁਲਸ ਅਧਿਕਾਰੀਆਂ ਦੇ ਪਰਿਵਾਰਾਂ ਦੇ ਮੈਂਬਰਾਂ ਵੱਲੋਂ ਘਰਾਂ ਅਤੇ ਕਮਿਊਨਿਟੀ ਕੇਂਦਰਾਂ 'ਚ 33 ਹਜ਼ਾਰ ਤੋਂ ਵੱਧ ਭੋਜਨ ਅਤੇ 800 ਮਾਸਕ ਤਿਆਰ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਝੁੱਗੀਆਂ-ਝੌਂਪੜੀਆਂ 'ਚ ਰਹਿਣ ਵਾਲੇ ਅਤੇ ਪ੍ਰਵਾਸੀ ਮਜ਼ਦੂਰਾਂ ਵਿਚਾਲੇ ਸੁੱਕੇ ਰਾਸ਼ਨ ਦੀ ਪੈਕਿੰਗ ਵੰਡੀ ਗਈ ਹੈ। ਇਸ ਦੇ ਇਲਾਵਾ ਮਾਸਕ ਵੀ ਵੰਡੇ ਗਏ ਹਨ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਫੈਲਾਉਣ ਲਈ ਐੱਨ. ਆਰ. ਆਈਜ਼ ਨੂੰ ਦੋਸ਼ੀ ਠਹਿਰਾਉਣਾ ਗਲਤ : ਕੈਪਟਨ