''ਮੇਰੇ ਸਟੈਂਟ ਪਿਆ ਹੋਇਆ, ਮੈਨੂੰ ਨਾ ਮਾਰ...'' ! ''ਸਾਈਕਲ'' ਪਿੱਛੇ ਬੰਦੇ ਨੇ ਕੁੱਟ-ਕੁੱਟ ਮਾਰ''ਤਾ ਦੁਕਾਨਦਾਰ
Saturday, Nov 16, 2024 - 06:12 AM (IST)
ਮੋਗਾ (ਕਸ਼ਿਸ਼/ਆਜ਼ਾਦ)- ਮੋਗਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਰੇਲਵੇ ਰੋਡ ’ਤੇ ਦੁਕਾਨ ਕਰਦੇ ਪ੍ਰਮੋਦ ਕੁਮਾਰ (55) ਨਿਵਾਸੀ ਬੇਅੰਤ ਨਗਰ ਮੋਗਾ ਨੂੰ ਸਾਈਕਲ ਹਟਾਉਣ ਦੇ ਮਾਮਲੇ ਸਬੰਧੀ ਗੁਆਂਢੀ ਵਲੋਂ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕੀਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ 'ਚ ਪੁਲਸ ਵਲੋਂ ਮ੍ਰਿਤਕ ਦੇ ਭਰਾ ਰਵਿੰਦਰ ਕੁਮਾਰ ਨਿਵਾਸੀ ਸਰਦਾਰ ਨਗਰ ਮੋਗਾ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਪੁਲਸ ਵੱਲੋਂ ਕਥਿਤ ਦੋਸ਼ੀ ਸੁਰੇਸ਼ ਕੁਮਾਰ ਨਿਵਾਸੀ ਮਥੁਰਾ ਪੁਰੀ ਮੋਗਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ।
ਜੋਗਿੰਦਰਪਾਲ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਪ੍ਰਮੋਦ ਕੁਮਾਰ ਦੀ ਰੇਲਵੇ ਰੋਡ ’ਤੇ ਬੱਬਰ ਸਵੀਟਸ ਦੇ ਨਾਂ ’ਤੇ ਦੁਕਾਨ ਹੈ, ਉਸ ਦੇ ਨਾਲ ਹੀ ਕਥਿਤ ਦੋਸ਼ੀ ਸੁਰੇਸ਼ ਕੁਮਾਰ ਕਰਿਆਨੇ ਦੀ ਦੁਕਾਨ ਕਰਦਾ ਹੈ, ਜਿੱਥੇ ਉਸ ਦੇ ਭਰਾ ਦਾ ਗੋਦਾਮ ਹੈ। ਬੀਤੀ 14 ਨਵੰਬਰ ਨੂੰ ਉਸ ਦਾ ਭਰਾ ਸ਼ਾਮ 4 ਵਜੇ ਦੇ ਕਰੀਬ ਗੋਦਾਮ ਵਿਚੋਂ ਕੁਝ ਸਾਮਾਨ ਲੋਡ ਕਰਵਾਉਣ ਲਈ ਗਿਆ ਸੀ ਅਤੇ ਉਥੇ ਕਥਿਤ ਦੋਸ਼ੀ ਦਾ ਸਾਈਕਲ ਖੜ੍ਹਾ ਹੋਇਆ ਸੀ, ਜਦੋਂ ਹੀ ਉਸ ਦੇ ਭਰਾ ਨੇ ਸਾਈਕਲ ਨੂੰ ਹਟਾਇਆ ਤਾਂ ਸੁਰੇਸ਼ ਕੁਮਾਰ ਉਥੇ ਆ ਧਮਕਿਆ ਅਤੇ ਗੁੱਸੇ ਨਾਲ ਗਾਲੀ-ਗਲੋਚ ਕਰਨ ਦੇ ਬਾਅਦ ਧੱਕਾਮੁੱਕੀ ਕੀਤੀ ਅਤੇ ਉਸ ਦੇ ਭਰਾ ਨਾਲ ਕੁੱਟ-ਮਾਰ ਕਰਨ ਲੱਗਾ।
ਇਹ ਵੀ ਪੜ੍ਹੋ- ਪ੍ਰਿੰਕਲ 'ਤੇ ਹੋਈ ਫਾਇ.ਰਿੰਗ ਦੀ ਨਵੀਂ CCTV ਵੀਡੀਓ ਹੋਈ ਵਾਇਰਲ, ਦੇਖ ਕੰਬ ਜਾਵੇਗੀ ਰੂਹ
ਪ੍ਰਮੋਦ ਨੇ ਕਿਹਾ, 'ਮੇਰੇ ਸਟੰਟ ਪਿਆ ਹੋਇਆ ਹੈ, ਮੈਨੂੰ ਨਾ ਮਾਰੋ...।'' ਪਰ ਮੁਲਜ਼ਮ ਨੇ ਉਸ ਦੀ ਕੋਈ ਗੱਲ ਨਾ ਸੁਣੀ। ਇਸ ਮਗਰੋਂ ਜਦੋਂ ਰਵਿੰਦਰ ਨੂੰ ਪਤਾ ਲੱਗਾ ਤਾਂ ਉਹ ਵੀ ਹੋਰ ਲੋਕਾਂ ਦੇ ਨਾਲ ਉਥੇ ਪੁੱਜਿਆ ਅਤੇ ਲੜਾਈ ਛੁਡਵਾਉਣ ਲੱਗਾ, ਪਰ ਉਹ ਪ੍ਰਮੋਦ ਨੂੰ ਮਾਰਦਾ ਹੀ ਰਿਹਾ, ਜਿਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਰਵਿੰਦਰ ਉਸ ਨੂੰ ਨੇੜਲੇ ਇਕ ਪ੍ਰਾਈਵੇਟ ਹਸਪਤਾਲ ਵਿਚ ਲੈ ਗਿਆ, ਜਿੱਥੇ ਡਾਕਟਰਾਂ ਨੇ ਚੈੱਕ ਕਰਨ ਦੇ ਬਾਅਦ ਦੱਸਿਆ ਕਿ ਇਸ ਦੀ ਮੌਤ ਹੋ ਚੁੱਕੀ ਹੈ।
ਇਸ ਬਾਰੇ ਰਵਿੰਦਰ ਨੇ ਹੋਰ ਦੁਕਾਨਦਾਰਾਂ ਨਾਲ ਮਿਲ ਕੇ ਇਸ ਮਾਮਲੇ ਬਾਰੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਉਸ ਨੇ ਕਿਹਾ ਕਿ ਉਸ ਦੇ ਭਰਾ ਦੀ ਮੌਤ ਕਥਿਤ ਦੋਸ਼ੀ ਸੁਰੇਸ਼ ਕੁਮਾਰ ਵਲੋਂ ਬੁਰੀ ਤਰ੍ਹਾਂ ਨਾਲ ਕੀਤੀ ਗਈ ਕੁੱਟ-ਮਾਰ ਕਾਰਨ ਹੋਈ ਹੈ। ਜਦ ਇਸ ਸਬੰਧ ਵਿਚ ਥਾਣਾ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਨੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਵੱਡੀ ਵਾਰ.ਦਾਤ ; ਦੁਕਾਨ 'ਤੇ ਬੈਠੀ ਔਰਤ ਤੇ ਉਸ ਦੇ ਪਤੀ ਨੂੰ ਮਾਰ'ਤੀਆਂ ਗੋ.ਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e