2 ਧਿਰਾਂ ''ਚ ਹੋਈ ਲੜਾਈ ਦੌਰਾਨ ਨੌਜਵਾਨ ਜ਼ਖ਼ਮੀ, ਗੱਡੀ ਵੀ ਭੰਨ੍ਹੀ (ਵੀਡੀਓ)

Monday, Oct 30, 2023 - 03:27 AM (IST)

ਸਮਰਾਲਾ (ਬਿਪਨ) : ਬੀਤੇ ਦਿਨ ਸ਼ਹਿਰ ਦੇ ਮਾਛੀਵਾੜਾ ਰੋਡ ’ਤੇ ਨੌਜਵਾਨਾਂ ਦੇ 2 ਧੜਿਆਂ ਵਿੱਚ ਹੋਈ ਲੜਾਈ ਦੌਰਾਨ ਇਕ ਨੌਜਵਾਨ ਦੇ ਜ਼ਖ਼ਮੀ ਹੋਣ ਸਮੇਤ ਟੋਇਟਾ ਕੋਰੋਲਾ ਗੱਡੀ ਦੀ ਭੰਨ੍ਹ-ਤੋੜ ਹੋਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਪੁਲਸ ਵੱਲੋਂ ਮੌਕੇ ’ਤੇ ਪੜਤਾਲ ਦੌਰਾਨ ਘਟਨਾ ਸਥਾਨ ਤੋਂ ਪਿਸਟਲ ਦਾ ਭਰਿਆ ਮੈਗਜ਼ੀਨ ਬਰਾਮਦ ਕੀਤਾ ਗਿਆ ਹੈ। ਜ਼ਖ਼ਮੀ ਹੋਏ ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਤੇ ਉਸ ਦੇ ਬਿਆਨ ਦਰਜ ਕੀਤੇ ਗਏ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵਾਪਰੀ ਵੱਡੀ ਵਾਰਦਾਤ, ਚੱਲੀਆਂ ਗੋਲ਼ੀਆਂ, 2 ਨੌਜਵਾਨਾਂ ਦੀ ਮੌਤ

ਜਾਣਕਾਰੀ ਅਨੁਸਾਰ ਸ਼ਨੀਵਾਰ ਸ਼ਾਮ ਮਾਛੀਵਾੜਾ ਰੋਡ ’ਤੇ ਕਾਰ ਸਵਾਰ 2 ਧਿਰਾਂ 'ਚ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਹਿਸ਼ਤ ਫੈਲ ਗਈ। ਟੋਇਟਾ ਗੱਡੀ 'ਚ ਸਵਾਰ 2 ਨੌਜਵਾਨਾਂ ਨੂੰ ਅਚਾਨਕ ਦੂਜੀ ਧਿਰ ਦੇ ਕਾਰ ਸਵਾਰਾਂ ਨੇ ਘੇਰ ਲਿਆ ਅਤੇ ਗੱਡੀ ਦੀ ਭੰਨ੍ਹ-ਤੋੜ ਕਰ ਦਿੱਤੀ। ਗੱਡੀ 'ਚ ਸਵਾਰ ਇਕ ਨੌਜਵਾਨ ਜਿਸ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਪਿੰਡ ਅਲੂਣਾ (ਪਾਇਲ) ਵਜੋਂ ਹੋਈ, ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ, ਜਦਕਿ ਉਸ ਨਾਲ ਕਾਰ 'ਚ ਸਵਾਰ ਦੂਜਾ ਨੌਜਵਾਨ ਘਟਨਾ ਤੋਂ ਬਾਅਦ ਮੌਕੇ ਤੋਂ ਗਾਇਬ ਹੋ ਗਿਆ। ਹਾਲਾਂਕਿ, ਕੁਝ ਲੋਕਾਂ ਵੱਲੋਂ ਇਸ ਲੜਾਈ 'ਚ ਗੋਲ਼ੀ ਚੱਲਣ ਦੀ ਗੱਲ ਵੀ ਕਹੀ ਜਾ ਰਹੀ ਹੈ ਪਰ ਪੁਲਸ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News