ਕੋਰੋਨਾ ਵਿਰੁੱਧ ਲੜਾਈ : ਪਤੰਜਲੀ ਨੇ ਸਸਤੇ ਕੀਤੇ ਉਤਪਾਦ, HUL ਦਾਨ ਕਰੇਗਾ 2 ਕਰੋੜ Lifebuoy ਸਾਬਣ

Saturday, Mar 21, 2020 - 05:08 PM (IST)

ਕੋਰੋਨਾ ਵਿਰੁੱਧ ਲੜਾਈ : ਪਤੰਜਲੀ ਨੇ ਸਸਤੇ ਕੀਤੇ ਉਤਪਾਦ, HUL ਦਾਨ ਕਰੇਗਾ 2 ਕਰੋੜ Lifebuoy ਸਾਬਣ

ਨਵੀਂ ਦਿੱਲੀ — ਗਲੋਬਲ ਪੱਧਰ 'ਤੇ ਕਹਿਰ ਵਰਸਾ ਰਹੇ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਕਾਰੋਬਾਰ ਸੈਕਟਰ ਆਪਣਾ ਯੋਗਦਾਨ ਦੇਣ ਲਈ ਸਾਹਮਣੇ ਆਇਆ ਹੈ। ਇਸ ਕੜੀ ਵਿਚ ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੈਦ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਪਤੰਜਲੀ ਆਯੁਰਵੇਦ ਨੇ ਆਪਣੇ ਸਾਬਣ ਦੀ ਕੀਮਤ ਵਿਚ 12.5 ਪ੍ਰਤੀਸ਼ਤ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪਤੰਜਲੀ ਨੇ ਐਲੋਵੇਰਾ, ਹਲਦੀ ਅਤੇ ਚੰਦਨ ਦੀਆਂ ਕੀਮਤਾਂ ਵਿਚ ਵੀ ਇੰਨੀ ਹੀ ਕਮੀ ਕੀਤੀ ਹੈ।

ਪਤੰਜਲੀ ਲਾਂਚ ਕਰੇਗਾ ਹੈਂਡ ਸੈਨੀਟਾਈਜ਼ਰ 

ਪਤੰਜਲੀ ਆਯੁਰਵੈਦ ਦੇ ਬਾਨੀ ਬਾਬਾ ਰਾਮਦੇਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਵਿਚ ਹੈਂਡ ਸੈਨੀਟਾਈਜ਼ਰ ਦੀ ਮੰਗ 'ਚ ਭਾਰੀ ਵਾਧਾ ਹੋਇਆ ਹੈ। ਜਿਸ ਕਾਰਨ ਇਸ ਉਤਪਾਦ ਦੀ ਬਲੈਕ ਮਾਰਕੀਟਿੰਗ ਨੂੰ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਲਗਾਤਾਰ ਵਧ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਉਹ ਖੁਦ ਹੈਂਡ ਸੈਨੀਟਾਈਜ਼ਰ ਤਿਆਰ ਕਰੇਗੀ। ਇਹ ਹੈਂਡ ਸੈਨੀਟਾਈਜ਼ਰ ਲਗਭਗ 15 ਤੋਂ 30 ਦਿਨਾਂ ਦੇ ਅੰਦਰ-ਅੰਦਰ ਉਪਲਬਧ ਕਰਵਾ ਦਿੱਤਾ ਜਾਵੇਗਾ। ਬਾਬਾ ਰਾਮਦੇਵ ਨੇ ਕਿਹਾ ਕਿ ਪਤੰਜਲੀ ਆਯੁਰਵੇਦ ਦਾ ਹੈਂਡ ਸੈਨੀਟਾਈਜ਼ਰ ਦੂਜੀਆਂ ਬਹੁ-ਰਾਸ਼ਟਰੀ ਕੰਪਨੀਆਂ (ਐਮ.ਐਨ.ਸੀ.) ਨਾਲੋਂ ਵਧੇਰੇ ਪ੍ਰਭਾਵਸ਼ਾਲੀ ਅਤੇ ਸਸਤਾ ਹੋਵੇਗਾ। ਬਾਬਾ ਰਾਮਦੇਵ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ ਪਾਮ ਤੇਲ ਅਤੇ ਸੋਇਆ ਤੇਲ ਦੀਆਂ ਕੀਮਤਾਂ ਵਿਚ ਵੀ 20 ਪ੍ਰਤੀਸ਼ਤ ਤੱਕ ਦੀ ਕਟੌਤੀ ਕੀਤੀ ਹੈ।

ਇਹ ਵੀ ਪੜ੍ਹੋ : Mcdonald,KFC ਅਤੇ Dominos ਰਖਣਗੇ ਤੁਹਾਡੀ ਸਿਹਤ ਦਾ ਧਿਆਨ, ਘਰ ਬੈਠੇ ਮਿਲੇਗਾ ਮਨਪਸੰਦ ਭੋਜਨ

ਐਚ.ਯੂ.ਐਲ. ਨੇ ਵੀ ਘਟਾਈਆਂ ਕੀਮਤਾਂ

ਹਿੰਦੁਸਤਾਨ ਯੂਨੀਲੀਵਰ ਨੇ ਵੀ ਕੋਰੋਨਾ ਵਾਇਰਸ ਨਾਲ ਲੜਨ ਲਈ ਸਫਾਈ ਉਤਪਾਦ ਸੈਨੀਟਾਈਜ਼ਰ, ਤਰਲ ਹੈਂਡ ਵਾਸ਼ ਅਤੇ ਫਲੋਰ ਕਲੀਨਰਾਂ ਦੀਆਂ ਕੀਮਤਾਂ ਵਿਚ 15 ਪ੍ਰਤੀਸ਼ਤ ਦੀ ਕਟੌਤੀ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਨੂੰ ਕੰਪਨੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸਨੇ ਨਵੇਂ ਮੁੱਲ ਦੇ ਉਤਪਾਦਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਹਫਤਿਆਂ ਵਿਚ ਇਹ ਉਤਪਾਦ ਬਾਜ਼ਾਰ ਵਿਚ ਆ ਜਾਣਗੇ। ਇਸ ਤੋਂ ਇਲਾਵਾ ਕੰਪਨੀ ਨੇ ਲਾਈਫਬੁਆਏ ਸੈਨੇਟਾਈਜ਼ਰ ਦਾ ਉਤਪਾਦਨ ਵੀ ਵਧਾਇਆ ਹੈ। ਕੰਪਨੀ ਨੇ ਆਉਣ ਵਾਲੇ ਕੁਝ ਮਹੀਨਿਆਂ ਵਿਚ 2 ਕਰੋੜ ਲਾਈਫਬੁਆਏ ਸਾਬਣ ਜ਼ਰੂਰਤਮੰਦ ਲੋਕਾਂ ਨੂੰ ਦਾਨ ਕਰਨ ਦਾ ਐਲਾਨ ਵੀ ਕੀਤਾ ਹੈ। ਇਸ ਦੇ ਨਾਲ ਹੀ HUL ਨੇ ਕੋਰੋਨਾ ਵਾਇਰਸ ਦੇ ਸੰਕਰਮਨ ਨਾਲ ਲੜਾਈ 'ਚ 100 ਕਰੋੜ ਰੁਪਏ ਦੇਣ ਦੀ ਵਚਨਬੱਧਤਾ ਜ਼ਾਹਰ ਕੀਤੀ ਹੈ

ਗੋਦਰੇਜ ਨੇ ਕਿਹਾ ਕਿ ਉਸਨੇ ਕੱਚੇ ਮਾਲ ਦੀਆਂ ਕੀਮਤਾਂ 'ਚ ਹੋਏ ਵਾਧੇ ਦਾ ਬੋਝ ਗਾਹਕਾਂ 'ਤੇ ਨਾ ਪਾਉਣ ਦਾ ਫੈਸਲਾ ਕੀਤਾ ਹੈ।ਜ਼ਿਕਰਯੋਗ ਹੈ ਕਿ ਇਸ ਸਮੇਂ ਲੋਕਾਂ ਵਲੋਂ ਘਬਰਾਹਟ ਵਿਚ ਘਰੇਲੂ ਅਤੇ ਸਾਫ-ਸਫਾਈ ਨਾਲ ਜੁੜੇ ਸਮਾਨ ਦੀ ਬੇਲੋੜੀ ਖਰੀਦ ਕਰਨ ਦੀਆਂ ਖਬਰਾਂ ਆ ਰਹੀਆਂ ਹਨ। ਗ੍ਰੋਫਰਸ ਅਤੇ ਬਿਗਬਾਸਕਿਟ ਸਮੇਤ ਕਈ ਆਨਲਾਈਨ ਵਿਕਰੇਤਾਵਾਂ ਅਤੇ ਵਾਲਮਾਰਟ , ਮੈਟਰੋ ਕੈਸ਼ ਐਂਡ ਕੈਰੀ ਵਰਗੇ ਆਫਲਾਈਨ ਵਿਕਰੇਤਾਵਾਂ ਨੇ ਵੀ ਇਸ ਤਰ੍ਹਾਂ ਦੇ ਉਤਪਾਦਾਂ 'ਚ ਅਚਾਨਕ ਵਾਧੇ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ : ਕੋਰੋਨਾ ਰੋਕਥਾਮ : ਹੁਣ 'ਰਾਈਡ ਸ਼ੇਅਰਿੰਗ' ਨਹੀਂ ਕਰ ਸਕਣਗੇ ਯਾਤਰੀ, OLA-UBER ਨੇ ਬੰਦ ਕੀਤੀ 


author

Harinder Kaur

Content Editor

Related News