ਖੇਤਾਂ ਤੋਂ ਸਰਹੱਦਾਂ ਤੱਕ ਜੂਝਣ ਵਾਲੇ ਕਿਸਾਨ ਯੋਧਿਆਂ ਨੂੰ ਦੇਸ਼ਧ੍ਰੋਹੀ ਕਹਿਣ ਦੀ ਬਜਾਏ ਕਰੋ ਸਲਾਮ

Wednesday, Dec 02, 2020 - 02:50 PM (IST)

ਖੇਤਾਂ ਤੋਂ ਸਰਹੱਦਾਂ ਤੱਕ ਜੂਝਣ ਵਾਲੇ ਕਿਸਾਨ ਯੋਧਿਆਂ ਨੂੰ ਦੇਸ਼ਧ੍ਰੋਹੀ ਕਹਿਣ ਦੀ ਬਜਾਏ ਕਰੋ ਸਲਾਮ

ਸੰਜੀਵ ਪਾਂਡੇ

ਜੇ ਪੰਜਾਬ ਦੇ ਕਿਸਾਨ ਦੇਸ਼ ਦੇ ਖੇਤੀਬਾੜੀ ਸੈਕਟਰ ਨੂੰ ਕਾਰਪੋਰੇਟ ਕਬਜ਼ੇ ਤੋਂ ਬਚਾਉਣ ਦੀ ਲੜਾਈ ਦੀ ਅਗਵਾਈ ਕਰ ਰਹੇ ਹਨ ਤਾਂ ਇਹ ਉਨ੍ਹਾਂ ਦੀ ਮਹਾਨਤਾ ਹੈ।ਕਿਸਾਨਾਂ ਨੂੰ ਗੱਦਾਰ ਅਤੇ ਖ਼ਾਲਿਸਤਾਨੀ ਨਾ ਆਖੋ, ਉਨ੍ਹਾਂ ਨੂੰ ਸਲਾਮ ਕਰੋ।ਦੇਸ਼ ਦੇ ਸ਼ਹਿਰਾਂ ਵਿਚ ਰਹਿੰਦੇ ਮੱਧ ਵਰਗ ਨੂੰ ਉਨ੍ਹਾਂ ਕਿਸਾਨਾਂ ਨੂੰ ਸਲਾਮ ਕਰਨਾ ਚਾਹੀਦਾ ਹੈ ਜਿਹੜੇ ਮੱਧ ਵਰਗ ਨੂੰ ਸਸਤਾ ਭੋਜਨ, ਦੁੱਧ, ਸਾਗ ਅਤੇ ਸਬਜ਼ੀਆਂ ਦੇ ਰਹੇ ਹਨ।ਹਾਲਾਂਕਿ, ਜੇ ਕੇਂਦਰ ਸਰਕਾਰ ਦੇ ਰਵੱਈਏ ਵਿਚ ਕੋਈ ਤਬਦੀਲੀ ਨਹੀਂ ਆਉਂਦੀ ਤਾਂ ਆਉਣ ਵਾਲੇ ਦਿਨਾਂ ਵਿਚ ਮੋਦੀ ਸਮਰਥਕਾਂ ਖ਼ਾਸ ਕਰ ਮੱਧ ਵਰਗ ਨੂੰ ਭਾਰੀ ਮਾਰ ਪਵੇਗੀ। ਸ਼ਹਿਰਾਂ ਵਿਚ ਰਹਿਣ ਵਾਲੇ ਮੱਧ ਵਰਗ ਨੂੰ ਅੰਬਾਨੀ ਦੇ ਰਿਲਾਇੰਸ ਸਟੋਰ ਤੋਂ 100 ਰੁਪਏ ਦਾ ਆਟਾ ਅਤੇ 200 ਰੁਪਏ ਚੌਲ਼ ਖ਼ਰੀਦਣੇ ਪੈਣਗੇ।ਸ਼ਹਿਰੀ ਮੱਧ ਵਰਗ, ਜਿਸਨੇ ਕਿਸਾਨ ਤੋਂ 10-20 ਰੁਪਏ ਕਿਲੋ ਆਲੂ ਅਤੇ ਗੰਢੇ ਖ਼ਰੀਦੇ, ਨੂੰ ਮੋਦੀ ਸਰਕਾਰ ਨੇ ਮਜ਼ਾ ਚਖਾ ਦਿੱਤਾ ਹੈ।ਜ਼ਰੂਰੀ ਵਸਤੂਆਂ ਐਕਟ ਵਿਚ ਸੋਧ ਦੇ ਨਾਲ, ਆਲੂ ਅਤੇ ਗੰਢਿਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ ਹਨ, ਜਿਸ ਨੇ ਸ਼ਹਿਰੀ ਮੱਧ ਵਰਗ ਨੂੰ ਵੱਡੇ ਪੱਧਰ 'ਤੇ ਪ੍ਰਭਾਵਤ ਕੀਤਾ ਹੈ।

ਪੰਜਾਬ ਦੇ ਕਿਸਾਨਾਂ ਦਾ ਇਤਿਹਾਸ
ਅੱਜ ਪੂਰੇ ਦੇਸ਼ ਵਿਚ ਕਿਸਾਨ ਮਜ਼ਦੂਰ ਬਣ ਗਿਆ ਹੈ।ਕਿਸਾਨ ਦੀ ਹਾਲਤ ਮਾੜੀ ਹੈ ਪਰ ਉਹ ਆਪਣੇ ਹੱਕ ਦੀ ਲੜਾਈ ਲੜਨ ਦੀ ਥਾਂ ਧਰਮ ਅਤੇ ਜਾਤੀ ਦੀ ਲੜਾਈ ਵਿਚ ਫਸਿਆ ਹੋਇਆ ਹੈ।ਬਿਹਾਰ ਅਤੇ ਯੂ ਪੀ ਦੇ ਕਿਸਾਨ ਇਸ ਦੀਆਂ ਉਦਾਹਰਣਾਂ ਹਨ।ਜਿਹੜਾ ਕਿਸਾਨ ਹੋਣ ਤੋਂ ਪਹਿਲਾਂ ਹਿੰਦੂ ਹੈ, ਮੁਸਲਮਾਨ ਹੈ, ਉੱਚ ਜਾਤੀ ਹੈ, ਪੱਛੜੀ ਜਾਤੀ ਹੈ।ਸ਼ੁਕਲਾ ਹੈ, ਸਿੰਘ ਹੈ, ਸ਼ਰਮਾ ਹੈ।ਇਸ ਮੌਕੇ ਪੰਜਾਬ ਦਾ ਕਿਸਾਨ ਕਿਸਾਨੀ ਬਚਾਉਣ ਲਈ ਸਭ ਤੋਂ ਪਹਿਲਾਂ ਮੋਹਰੇ ਹੋਇਆ ਹੈ।ਖੇਤੀ ਅਤੇ ਕਿਸਾਨੀ ਲਈ ਲੜੀਆਂ ਲੜਾਈਆਂ ਵਿਚ ਪੰਜਾਬ ਦਾ ਸ਼ਾਨਦਾਰ ਇਤਿਹਾਸ ਹੈ।ਪੰਜਾਬ ਦੇ ਕਿਸਾਨ ਵੀ ਆਪਣੇ ਹੱਕਾਂ ਲਈ ਲੜਦੇ ਰਹੇ ਹਨ ਅਤੇ ਦੇਸ਼ ਦੀ ਵੱਡੀ ਆਬਾਦੀ ਨੂੰ ਭੋਜਨ ਮੁਹੱਈਆ ਕਰਵਾਉਂਦੇ ਹਨ। ਖੇਤੀਬਾੜੀ ਸੈਕਟਰ ਦੇ ਅਧਿਕਾਰਾਂ ਦੀ ਲੜਾਈ ਲੜਨ ਅਤੇ ਪ੍ਰਾਪਤੀ ਵਿਚ ਪੰਜਾਬ ਹਮੇਸ਼ਾ ਮੋਹਰੀ ਰਿਹਾ ਹੈ।ਸੰਨ 1939 ਵਿਚ ਬ੍ਰਿਟਿਸ਼ ਸ਼ਾਸਨ ਅਧੀਨ ਸੰਯੁਕਤ ਪੰਜਾਬ ਵਿਚ ਪੰਜਾਬ ਖੇਤੀਬਾੜੀ ਉਤਪਾਦਨ ਮਾਰਕੀਟ ਬਿੱਲ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪਾਸ ਕੀਤਾ ਗਿਆ ਸੀ।ਇਸ ਪਿੱਛੇ ਉਸ ਸਮੇਂ ਦਾ ਮਹਾਨ ਕਿਸਾਨ ਆਗੂ ਸਰ ਛੋਟੂ ਰਾਮ ਦਾ ਦਿਮਾਗ ਸੀ।ਇਸਦੇ ਤਹਿਤ, ਪਹਿਲੀ ਵਾਰ ਇੱਕ ਮਾਰਕੀਟ ਕਮੇਟੀ ਬਣਾਈ ਗਈ, ਜਿਸ ਵਿੱਚ ਦੋ ਤਿਹਾਈ ਮੈਂਬਰ ਕਿਸਾਨ ਸਨ।ਅੱਜ ਉਸੇ ਮੰਡੀ ਅਤੇ ਮਾਰਕੀਟ ਕਮੇਟੀ ਨੂੰ ਕਾਰਪੋਰੇਟ ਦਬਾਅ ਹੇਠ ਮੌਜੂਦਾ ਐਨਡੀਏ ਸਰਕਾਰ ਖ਼ਤਮ ਕਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੇ ਫ਼ੌਲਾਦੀ ਹੌਂਸਲੇ, ਘਰ-ਬਾਰ ਦੀ ਫ਼ਿਕਰ ਲਾਹ, ਸੜਕਾਂ 'ਤੇ ਲਾਏ ਡੇਰੇ (ਤਸਵੀਰਾਂ)

ਅਡਾਨੀ-ਅੰਬਾਨੀ ਨੂੰ ਲਾਭ ਦੇਣ ਦੀ ਰਾਜਨੀਤੀ
ਆਖ਼ਿਰਕਾਰ ਕਿਸਾਨ ਸਰਕਾਰੀ ਮੰਡੀ ਪ੍ਰਣਾਲੀ ਅਤੇ ਐਮ ਐਸ ਪੀ ਦੀ ਇੰਨੀ ਵੱਡੀ ਵਿਵਸਥਾ ਨੂੰ ਕਿਵੇਂ ਖ਼ਤਮ ਹੋਣ ਦੇਣਗੇ?ਐਮ ਐਸ ਪੀ ਦੀ ਸ਼ੁਰੂਆਤ 1965 ਵਿਚ ਕੀਤੀ ਗਈ ਸੀ ਤਾਂ ਜੋ ਕਿਸਾਨਾਂ ਦੀਆਂ ਫ਼ਸਲਾਂ ਦੇ ਉਤਪਾਦਨ ਨੂੰ ਵਾਜਬ ਭਾਅ ਦਿੱਤੇ ਜਾ ਸਕਣ।ਐਮ ਐਸ ਪੀ ਦੇ ਬਹੁਤ ਚੰਗੇ ਉਦੇਸ਼ ਸਨ।ਸਰਕਾਰ ਚਾਹੁੰਦੀ ਸੀ ਕਿ ਦੇਸ਼ ਨੂੰ ਅਨਾਜ ਵਿਚ ਸਵੈ-ਨਿਰਭਰ ਬਣਾਇਆ ਜਾਵੇ ਤਾਂ ਜੋ ਦੂਜੇ ਦੇਸ਼ਾਂ ਤੋਂ ਅਨਾਜ ਦੀ ਭੀਖ ਨਾ ਮੰਗਣੀ ਪਵੇ।ਅਨਾਜ ਪੱਖੋਂ ਭਾਰਤ ਨੂੰ ਆਤਮ ਨਿਰਭਰ ਬਣਾਉਣ ਲਈ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਵਾਜਬ ਮੁੱਲ ਦੇਣਾ ਜ਼ਰੂਰੀ ਸੀ।ਉਦੋਂ ਹੀ 1965 ਵਿਚ ਖੇਤੀਬਾੜੀ ਕੀਮਤ ਕਮਿਸ਼ਨ ਬਣਾਇਆ ਗਿਆ ਸੀ।ਬਾਅਦ ਵਿਚ ਇਸਦਾ ਨਾਮ ਬਦਲ ਕੇ ਖੇਤੀਬਾੜੀ ਕਾਸ਼ਤ ਅਤੇ ਕੀਮਤਾਂ ਲਈ ਕਮਿਸ਼ਨ ਕਰ ਦਿੱਤਾ ਗਿਆ। ਕਣਕ ਦਾ ਐਮ ਐਸ ਪੀ ਪਹਿਲੀ ਵਾਰ 1966-67 ਵਿਚ ਨਿਰਧਾਰਤ ਕੀਤਾ ਗਿਆ ਸੀ। ਇਸ ਦੇ ਪਿੱਛੇ ਦੇਸ਼ ਦੇ ਲੋਕਾਂ ਨੂੰ ਕਾਫ਼ੀ ਅਨਾਜ ਦੇਣਾ ਪਿਆ ਸੀ ਕਿਉਂਕਿ ਸਰਕਾਰ ਜਾਣਦੀ ਸੀ ਕਿ ਕਿਸਾਨ ਵਾਜਬ ਭਾਅ ਮਿਲਣ ਤੇ ਹੀ ਇਸ ਦਾ ਵਧੇਰੇ ਉਤਪਾਦਨ ਕਰਨ ਲਈ ਉਤਸ਼ਾਹਤ ਹੋਣਗੇ।ਅੱਜ ਨਰਿੰਦਰ ਮੋਦੀ ਸਰਕਾਰ ਉਸੇ ਪ੍ਰਣਾਲੀ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਅਡਾਨੀ ਅਤੇ ਅੰਬਾਨੀ ਨੂੰ ਦੇਸ਼ ਦੀ ਸਮੁੱਚੀ ਖੇਤੀ 'ਤੇ ਕਬਜ਼ਾ ਕਰਵਾਉਂਣਾ ਚਾਹੁੰਦੀ ਹੈ ਕਿਉਂਕਿ ਗੈਸ, ਪੈਟਰੋਲ ਅਤੇ ਊਰਜਾ ਵਰਗੇ ਖੇਤਰ ਭਵਿੱਖ ਵਿਚ ਘੱਟ ਲਾਭਕਾਰੀ ਹੋਣਗੇ। ਇਸ ਲਈ ਅਡਾਨੀ ਅਤੇ ਅੰਬਾਨੀ ਦੀ ਨਜ਼ਰ ਖੇਤੀਬਾੜੀ ਖੇਤਰ 'ਤੇ ਹੈ ਜੋ ਕਦੇ ਘਾਟੇ ਵਿਚ ਨਹੀਂ ਰਹੀ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨ, ਕੱਲ ਮੁੜ ਹੋਵੇਗੀ ਕੇਂਦਰ ਨਾਲ ਗੱਲਬਾਤ

ਹਰੀ ਕ੍ਰਾਂਤੀ ਲਈ ਕਿਸਾਨਾਂ ਦਾ ਯੋਗਦਾਨ
ਜਦੋਂ ਸਰਕਾਰ ਨੂੰ ਕਿਸਾਨਾਂ ਦੁਆਰਾ ਤਿਆਰ ਕੀਤੇ ਅਨਾਜ ਦੀ ਸਖ਼ਤ ਜ਼ਰੂਰਤ ਸੀ ਤਾਂ ਸਰਕਾਰ ਨੇ ਹਰੀ ਕ੍ਰਾਂਤੀ ਦਾ ਨਾਅਰਾ ਦਿੱਤਾ।ਜਦੋਂ ਕਿ ਇਸ ਹਰੀ ਕ੍ਰਾਂਤੀ ਨੇ ਅੱਜ ਪੰਜਾਬ ਦੇ ਕਿਸਾਨਾਂ ਨੂੰ ਉਜਾੜ ਦਿੱਤਾ ਹੈ।ਹਾਲਾਂਕਿ, ਪੰਜਾਬ ਦੇ ਕਿਸਾਨਾਂ ਦੀ ਸਖ਼ਤ ਮਿਹਨਤ ਸਦਕਾ ਦੇਸ਼ ਖੇਤੀਬਾੜੀ ਵਿਚ ਸਵੈ-ਨਿਰਭਰ ਹੋ ਗਿਆ।ਪੰਜਾਬ ਦੇ ਕਿਸਾਨਾਂ ਨੇ ਸਿਰਫ਼ ਪੰਜਾਬ ਲਈ ਹੀ ਉਤਪਾਦਨ ਨਹੀਂ ਕੀਤਾ।1960 ਦੇ ਦਹਾਕੇ ਵਿਚ, ਜਦੋਂ ਦੇਸ਼ ਭੁੱਖਮਰੀ ਨਾਲ ਸੰਘਰਸ਼ ਕਰ ਰਿਹਾ ਸੀ,ਭੋਜਨ ਲਈ ਦੁਨੀਆ ਦੇ ਦੂਜੇ ਦੇਸ਼ਾਂ ਸਾਹਮਣੇ ਹੱਥ ਫੈਲਾ ਰਿਹਾ ਸੀ, ਉਸ ਵਕਤ ਪੰਜਾਬ ਦੇ ਕਿਸਾਨਾਂ ਨੇ ਭੋਜਨ ਦੀ ਘਾਟ ਪੂਰੀ ਕਰਨ ਦਾ ਬੀੜਾ ਉਠਾਇਆ।ਦੇਸ਼ ਨੂੰ ਖੇਤੀਬਾੜੀ ਖੇਤਰ ਵਿੱਚ ਸਵੈ-ਨਿਰਭਰ ਬਣਾਉਣ ਦਾ ਵਾਅਦਾ ਕੀਤਾ।ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੰਜਾਬ ਦੇ ਪਾਣੀਆਂ ਦਾ ਪੱਧਰ ਥੱਲੇ ਸੁੱਟ ਦਿੱਤਾ।ਜ਼ਮੀਨਾਂ ਦਾ ਵੀ ਵਿਗਾੜ ਕੀਤਾ ਪਰ ਅੱਜ ਉਸਨੂੰ ਖ਼ਾਲਿਸਤਾਨੀ ਅਤੇ ਗੱਦਾਰ ਕਿਹਾ ਜਾ ਰਿਹਾ ਹੈ। ਮੁੱਢ ਤੋਂ ਹੀ ਬਾਹਰਲੇ ਹਮਲਾਵਰਾਂ ਨਾਲ ਲੜਨ ਵਾਲੇ ਪੰਜਾਬੀ ਅੱਜ ਕਿਵੇਂ ਗੱਦਾਰ ਬਣੇ?ਆਜ਼ਾਦੀ ਸੰਘਰਸ਼ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਪੰਜਾਬੀ ਦੇਸ਼ਧ੍ਰੋਹੀ ਕਿਵੇਂ ਬਣ ਗਏ?ਸ਼ਹੀਦ ਊਧਮ ਸਿੰਘ,ਸ਼ਹੀਦ ਭਗਤ ਸਿੰਘ ਵਰਗੇ ਅਜ਼ਾਦੀ ਘੁਲਾਟੀਏ ਪੈਦਾ ਕਰਨ ਵਾਲੇ ਪੰਜਾਬੀ ਗੱਦਾਰ ਕਿਵੇਂ ਬਣ ਗਏ?ਭਾਜਪਾ ਦੇ ਆਈ ਟੀ ਸੈੱਲ ਨੂੰ ਇਤਿਹਾਸ ਪੜ੍ਹਨ ਦੀ ਲੋੜ ਹੈ।ਜੇ ਉਸਨੇ ਸਿੱਖ ਗੁਰੂਆਂ ਦਾ ਇਤਿਹਾਸ ਨਹੀਂ ਪੜ੍ਹਿਆ ਤਾਂ ਉਸਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮ ਦਾ ਵਿਰੋਧ ਕੀਤਾ।ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸਭ ਦੇ ਸਾਹਮਣੇ ਹੈ।ਸ਼ਾਇਦ ਮੌਜੂਦਾ ਰਾਸ਼ਟਰਵਾਦੀ ਇਸ ਇਤਿਹਾਸ ਤੋਂ ਜਾਣੂ ਨਹੀਂ ਹਨ? ਦਿੱਲੀ ਦੇ ਨਜ਼ਦੀਕ ਰੁਕੇ ਕਿਸਾਨਾਂ ਦੇ ਪੁੱਤ ਸਰਹੱਦਾਂ 'ਤੇ ਦੇਸ਼ ਲਈ ਜਾਨ ਦੇ ਰਹੇ ਹਨ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨ, ਕੱਲ ਮੁੜ ਹੋਵੇਗੀ ਕੇਂਦਰ ਨਾਲ ਗੱਲਬਾਤ

ਪ੍ਰਧਾਨ ਮੰਤਰੀ ਦੇ ਦਾਅਵਿਆ ਤੇ ਵਾਅਦਿਆਂ ਪਿਛਲਾ ਸੱਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਗਾਤਾਰ ਕਿਸਾਨਾਂ ਨੂੰ ਯਕੀਨ ਦਵਾਉਣ ਦੀ ਕੋਸ਼ਿਸ਼ ਕਰ ਰਹੇ ਹਨ  ਕਿ ਕਿਸਾਨਾਂ ਨੂੰ ਤਿੰਨ ਖੇਤੀਬਾੜੀ ਕਾਨੂੰਨ ਵੱਡਾ ਲਾਭ ਦੇਣਗੇ। ਮੋਦੀ ਜੀ ਤਰਕ ਦੇ ਰਹੇ ਹਨ ਕਿ ਹੁਣ ਤੱਕ ਪਿਛਲੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਠੱਗਿਆ ਹੈ ਪਰ ਪ੍ਰਧਾਨ ਮੰਤਰੀ ਇਹ ਦੱਸਣ ਕਿ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਦੇਸ਼ ਦੇ ਹੋਰ ਰਾਜਾਂ ਨੂੰ ਐੱਪ ਐੱਸ ਪੀ ਕਿਉਂ ਨਹੀਂ ਮਿਲ ਰਹੀ?  ਬਿਹਾਰ ਦੇ ਕਿਸਾਨਾਂ ਤੋਂ ਇਸ ਵਾਰ ਮੱਕੀ 800 ਰੁਪਏ ਕੁਇੰਟਲ ( 8 ਰੁਪਏ ਕਿਲੋ) ਕਿਉਂ ਖ਼ਰੀਦੀ?  ਮੁਕੇਸ਼ ਅੰਬਾਨੀ ਦੇ ਰਿਲਾਇੰਸ ਸਟੋਰ 'ਤੇ ਇਸੇ ਮੱਕੀ ਦਾ ਆਟਾ 170 ਰੁਪਏ ਕਿੱਲੋ ਕਿਵੇਂ ਵਿਕ ਰਿਹਾ ਹੈ?ਅੰਬਾਨੀ ਖੇਤੀ ਉਤਪਾਦਾਂ 'ਤੇ ਐਨਾ ਲਾਭ ਕਿਵੇਂ ਪ੍ਰਾਪਤ ਕਰ ਰਹੇ ਹਨ?ਇਸ ਲਾਭ ਤੋਂ ਕਿਸਾਨ ਕਿਉਂ ਵਿਹੂਣਾ ਹੈ?  ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਘੱਟੋ-ਘੱਟ ਸਮਰਥਨ ਮੁੱਲ ਖ਼ਤਮ ਨਹੀਂ ਹੋਵੇਗਾ।ਆਖ਼ਰ ਕੋਈ ਪ੍ਰਧਾਨ ਮੰਤਰੀ ਦੀ ਗੱਲ 'ਤੇ ਭਰੋਸਾ ਕਿਵੇਂ ਕਰੇ?  ਪ੍ਰਧਾਨ ਮੰਤਰੀ ਨੇ ਜੋ ਕਿਹਾ ਹੈ ਅਜੇ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ। ਮੋਦੀ ਨੇ ਰੁਜ਼ਗਾਰ ਨੂੰ ਲੇ ਕੇ ਕਈ ਵਾਅਦੇ ਕੀਤੇ ਪਰ ਦੇਸ਼ ਮੰਦੀ ਦੀ ਮਾਰ ਝੱਲ ਰਿਹਾ ਹੈ।ਦੇਸ਼ ਦੀ ਅਰਥਵਿਵਸਥਾ 5 ਟ੍ਰਿਲੀਅਨ ਡਾਲਰ ਤੱਕ ਲੈ ਕੇ ਜਾਣ ਦੀ ਘੋਸ਼ਣਾ ਕੀਤੀ ਸੀ ਪਰ ਸਰਕਾਰ ਦੀਆਂ ਨੀਤੀਆਂ ਨੇ ਦੇਸ਼ ਵੀ ਵਰਤਮਾਨ ਅਰਥ ਵਿਵਸਥਾ ਨੂੰ ਹੀ ਘੱਟ ਕਰਕੇ 10 ਫ਼ੀਸਦੀ ਤੱਕ ਸੁੰਘੜਨ ਦੇ ਸੰਕੇਤ ਦੇ ਦਿੱਤੇ ਹਨ।ਮੋਦੀ ਜੀ ਨੇ ਸਰਕਾਰੀ ਸੰਪਤੀਆਂ ਦੀ ਸੁਰੱਖਿਆ ਦਾ ਦਾਅਵਾ ਕੀਤਾ ਸੀ ਪਰ ਉਨ੍ਹਾਂ ਦੀ ਸਰਕਾਰ ਇਹ ਸੰਪਤੀਆਂ ਨੂੰ ਵੇਚਣ ਲਈ ਕੋਈ ਮੌਕਾ ਹੱਥੋਂ ਨਹੀਂ ਜਾਣ  ਦੇ ਰਹੀ।ਏਅਰ ਇੰਡੀਆ,ਰੇਲਵੇ,ਹਵਾਈਅੱਡਾ ਅਤੇ ਭਾਰਤੀ ਪੈਟਰੋਲੀਅਮ ਵਰਗੀਆਂ ਕਈ ਕੰਪਨੀਆਂ ਨੂੰ ਵੇਚਿਆ ਜਾ ਰਿਹਾ ਹੈ।ਆਖ਼ਰ ਪ੍ਰਧਾਨ ਮੰਤਰੀ ਦੇ ਵਾਅਦੇ 'ਤੇ ਕਿਸਾਨ ਕਿਵੇਂ ਭਰੋਸਾ ਕਰਨ?

ਕਿਸਾਨਾਂ ਨੂੰ ਦੇਸ਼ਧ੍ਰੋਹੀ ਕਹਿਣ ਵਾਲਿਆਂ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ,ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News