ਰੱਖੜੀ ਦੇ ਤਿਉਹਾਰ ਨੂੰ ਰਹਿ ਗਏ ਕੁਝ ਕੁ ਦਿਨ, ਪਰ ਬਾਜ਼ਾਰਾਂ ''ਚ ਹਾਲੇ ਵੀ ਪਸਰਿਆ ਸੰਨਾਟਾ

Tuesday, Aug 06, 2024 - 04:44 AM (IST)

ਲੁਧਿਆਣਾ (ਖੁੱਲਰ)- ਰੱਖੜੀ ਦੇ ਤਿਓਹਾਰ ਤੋਂ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਮੰਨੀ ਜਾਂਦੀ ਹੈ, ਜੋ ਕਿ ਜਨਵਰੀ ਮਹੀਨੇ ਤੱਕ ਚੱਲਦਾ ਹੈ। ਇਸ ਕਾਰਨ ਅਕਸਰ ਰੱਖੜੀ ਤੋਂ ਮਹੀਨਾ ਪਹਿਲਾਂ ਹੀ ਬਾਜ਼ਾਰ ਸਜਣੇ ਸ਼ੁਰੂ ਹੋ ਜਾਂਦੇ ਹਨ, ਪਰ ਇਸ ਸਾਲ ਰੱਖੜੀ ’ਚ ਸਿਰਫ 13 ਦਿਨ ਬਚੇ ਹਨ ਪਰ ਬਾਜ਼ਾਰ ਸੁੰਨੇ ਦਿਖਾਈ ਦੇ ਰਹੇ ਹਨ।

ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਸ ਵਾਰ ਰੱਖੜੀ ਦਾ ਤਿਉਹਾਰ ਠੰਢਾ ਹੀ ਰਹੇਗਾ। ਭੈਣ-ਭਰਾ ਦੇ ਪਿਆਰ ਦੇ ਤਿਉਹਾਰ ਨੂੰ ਲੈ ਕੇ ਭੈਣ ਤੇ ਭਰਾ ਦੋਵਾਂ ’ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲਦੀ ਰਹੀ ਹੈ ਪਰ ਸ਼ਾਇਦ ਬਦਲਦੇ ਦੌਰ ਦੇ ਨਾਲ-ਨਾਲ ਭੈਣ ਭਰਾ ਦੇ ਪਿਆਰ ਵਾਲਾ ਇਹ ਤਿਉਹਾਰ ਵੀ ਫਿੱਕਾ ਹੀ ਹੋਣ ਲੱਗ ਪਿਆ ਹੈ।

ਪਹਿਲਾਂ ਭੈਣ ਪੂਰਾ ਸਾਲ ਇਸ ਤਿਉਹਾਰ ਦਾ ਇੰਤਜ਼ਾਰ ਕਰਦੀ ਰਹਿੰਦੀ ਸੀ ਪਰ ਹੁਣ ਮੋਬਾਈਲ ਫੋਨ ’ਤੇ ਮਿਲ ਰਹੀ ਵੀਡੀਓ ਕਾਲ ਹੀ ਸਹੂਲਤ ਕਾਰਨ ਭੈਣ ਦਾ ਭਰਾ ਨੂੰ ਮਿਲਣ ਦਾ ਚਾਅ ਲਗਭਗ ਖ਼ਤਮ ਜਿਹਾ ਹੋ ਗਿਆ ਹੈ, ਜਿਸ ਕਾਰਨ ਹੁਣ ਇਹ ਤਿਉਹਾਰ ਇਕ ਫਾਰਮੈਲਿਟੀ ਬਣ ਕੇ ਰਹਿ ਗਿਆ ਹੈ।

ਇਹ ਵੀ ਪੜ੍ਹੋ- ਫੌਜੀ ਪਤੀ ਡਿਊਟੀ 'ਤੇ ਰਹਿੰਦੈ ਬਾਹਰ, ਪਿੱਛੋਂ ਜੇਠ ਨਾਲ ਬਣ ਗਏ ਨਾਜਾਇਜ਼ ਸਬੰਧ, ਧੀ ਨੇ ਦੇਖ ਲਿਆ ਤਾਂ ਮਾਂ ਬਣੀ ਹੈਵਾਨ

ਇਸ ਵਾਰ ਡਾਕ ਵਿਭਾਗ ਨੇ ਰੱਖੜੀ ਲਈ ਵਿਸ਼ੇਸ਼ ਲਿਫਾਫੇ ਵੀ ਲਾਂਚ ਕੀਤੇ ਹਨ, ਤਾਂ ਜੋ ਵਿਦੇਸ਼ ’ਚ ਬੈਠੇ ਭਰਾ ਨੂੰ ਰੱਖੜੀ ਸਮਾਂ ਰਹਿੰਦੇ ਭੇਜੀ ਜਾ ਸਕੇ। ਵਿਭਾਗ ਵੱਲੋਂ ਤਿਆਰ ਕੀਤੇ ਲਿਫਾਫੇ ਕਾਫੀ ਸੋਹਣੇ ਸਜਾਏ ਗਏ ਹਨ। ਪਰ ਇਸ ਪਾਸੇ ਵੀ ਭੈਣਾਂ ਵੱਲੋਂ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਜਾ ਰਹੀ।

ਦੂਜੇ ਪਾਸੇ ਬਜ਼ਾਰਾਂ ’ਚੋਂ ਰੌਣਕ ਗਾਇਬ ਲੱਗ ਰਹੀ ਹੈ। ਇਕ ਦੁਕਾਨਦਾਰ ਨੇ ਦੱਸਿਆ ਕਿ ਪਹਿਲਾਂ ਇਸ ਤਿਉਹਾਰ ਨੂੰ ਕਮਾਈ ਦਾ ਵਧੀਆ ਸੀਜ਼ਨ ਮੰਨਿਆ ਜਾਂਦਾ ਸੀ। ਮਹੀਨਾ ਪਹਿਲਾਂ ਤੋਂ ਹੀ ਰੰਗ-ਬਿਰੰਗੀਆਂ ਰੱਖੜੀਆਂ ਨਾਲ ਬਾਜ਼ਾਰ ’ਚ ਸਜ ਜਾਂਦੀਆਂ ਸਨ ਪਰ ਹੁਣ ਇਹ ਤਿਉਹਾਰ ਇਕ-ਦੋ ਦਿਨ ਦਾ ਹੀ ਰਹਿ ਗਿਆ ਹੈ।

ਇਹੀ ਹਾਲ ਮਿਠਾਈ ਵਿਕ੍ਰੇਤਾਵਾਂ ਦਾ ਹੈ। ਹੁਣ ਇਸ ਤਿਉਹਾਰ ’ਤੇ ਮਿਠਾਈ ਦੀ ਬਜਾਏ ਚਾਕਲੇਟ ਜਾਂ ਹੋਰ ਕਈ ਆਈਟਮਾਂ ਦੇਣ ਦਾ ਰਿਵਾਜ਼ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਮਿਠਾਈ ਵਿਕ੍ਰੇਤਾਵਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News